IPL 2022: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2022) ਦੇ 15ਵੇਂ ਸੀਜ਼ਨ 'ਚ ਇਸ ਵਾਰ 10 ਟੀਮਾਂ ਮੈਦਾਨ 'ਚ ਉਤਰੀਆਂ ਹਨ। ਇਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਇੱਕ ਵਾਰ ਫਿਰ ਪੂਰੇ ਭਾਰਤ 'ਚ ਕ੍ਰਿਕਟ ਦੇ ਮੈਦਾਨਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਮੈਚ ਵਿੱਚ ਉਤਰਨ ਵਾਲਿਆਂ ਵਿੱਚੋਂ ਇੱਕ ਅਜਿਹਾ ਗੇਂਦਬਾਜ਼ ਵੀ ਹੈ ਜਿਸ ਨੇ 5 ਸਾਲ ਪਹਿਲਾਂ ਆਪਣਾ ਆਖਰੀ ਆਈਪੀਐਲ ਮੈਚ ਖੇਡਿਆ ਸੀ, ਪਰ ਉਸ ਦਾ ਰਿਕਾਰਡ ਅਜੇ ਵੀ ਬਰਕਰਾਰ ਹੈ। ਇਹ ਗੇਂਦਬਾਜ਼ ਕੋਈ ਹੋਰ ਨਹੀਂ ਸਗੋਂ ਪ੍ਰਵੀਨ ਕੁਮਾਰ ਹੈ। IPL ਦੀਆਂ 5 ਟੀਮਾਂ ਦੀ ਨੁਮਾਇੰਦਗੀ ਕਰਨ ਵਾਲੇ ਗੇਂਦਬਾਜ਼ ਪ੍ਰਵੀਨ ਕੁਮਾਰ ਨੇ ਆਪਣਾ ਆਖਰੀ IPL ਮੈਚ ਗੁਜਰਾਤ ਲਾਇਨਜ਼ ਦੀ ਟੀਮ ਲਈ ਖੇਡਿਆ। ਉਸ ਦੀ ਗੇਂਦਬਾਜ਼ੀ ਦਾ ਕ੍ਰਿਸ਼ਮਾ ਅਜਿਹਾ ਸੀ ਕਿ ਉਸ ਨੇ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੇਡਨ ਓਵਰ ਸੁੱਟੇ। ਖਾਸ ਗੱਲ ਇਹ ਹੈ ਕਿ ਪ੍ਰਵੀਨ ਕੁਮਾਰ ਦੇ ਇਸ ਰਿਕਾਰਡ ਨੂੰ ਅੱਜ ਤੱਕ ਕੋਈ ਵੀ ਗੇਂਦਬਾਜ਼ ਨਹੀਂ ਤੋੜ ਸਕਿਆ, ਜਦੋਂਕਿ ਉਹ 5 ਸਾਲ ਤੋਂ IPL ਤੋਂ ਦੂਰ ਹਨ। ਇਸ ਖੇਡ ਬਾਰੇ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਕ੍ਰਿਕਟ ਪੂਰੀ ਤਰ੍ਹਾਂ ਨਾਲ ਅਨਿਸ਼ਚਿਤਤਾਵਾਂ ਦੀ ਖੇਡ ਹੈ, ਜਿਸ ਵਿੱਚ ਪਾਸਾ ਪਲਟਣ ਦੀ ਪੂਰੀ ਸੰਭਾਵਨਾ ਹੈ। ਉਸ ਨੇ ਇਹ ਕੂ ਐਪ ਰਾਹੀਂ ਕਿਹਾ: ਕ੍ਰਿਕਟ ਅਨਿਸ਼ਚਿਤਤਾਵਾਂ ਦੀ ਖੇਡ ਹੈ। ਆਈਪੀਐਲ 'ਚ ਪਾਸਾ ਪਲਟਣ ਦੀ ਅਜੇ ਕਾਫੀ ਗੁੰਜਾਇਸ਼ ਹੈ। #IPL2022
IPL 2022: ਇੰਡੀਅਨ ਪ੍ਰੀਮੀਅਰ ਲੀਗ 'ਚ ਇਸ ਗੇਂਦਬਾਜ਼ ਦਾ ਰਿਹਾ ਕਮਾਲ, ਬੱਲੇਬਾਜ਼ਾਂ ਨੂੰ ਦੌੜਾਂ ਲਈ ਤਰਸਾਉਂਦਾ
abp sanjha | 20 Apr 2022 04:05 PM (IST)
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2022) ਦੇ 15ਵੇਂ ਸੀਜ਼ਨ 'ਚ ਇਸ ਵਾਰ 10 ਟੀਮਾਂ ਮੈਦਾਨ 'ਚ ਉਤਰੀਆਂ ਹਨ। ਇਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਇੱਕ ਵਾਰ ਫਿਰ ਪੂਰੇ ਭਾਰਤ 'ਚ ਕ੍ਰਿਕਟ ਦੇ ਮੈਦਾਨਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ।
IPL 2022
Published at: 20 Apr 2022 04:05 PM (IST)