Rishabh Pant No Ball Drama: IPL 2022 ਦੇ 34ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼ ਨੂੰ 15 ਦੌੜਾਂ ਨਾਲ ਹਰਾਇਆ। ਇਹ ਮੈਚ ਵੱਡੇ ਵਿਵਾਦ ਨਾਲ ਖ਼ਤਮ ਹੋਇਆ। ਅਜਿਹਾ ਹੋਇਆ ਕਿ ਕਪਤਾਨ ਰਿਸ਼ਭ ਪੰਤ ਨੇ ਖੇਡ ਭਾਵਨਾ ਦੀ ਉਲੰਘਣਾ ਕਰਦੇ ਹੋਏ ਆਪਣੇ ਖਿਡਾਰੀਆਂ ਨੂੰ ਮੈਦਾਨ ਛੱਡਣ ਲਈ ਕਿਹਾ। ਪੰਤ ਦੇ ਫੈਸਲੇ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ, ਨਾਲ ਹੀ ਉਸ ਨੋ-ਬਾਲ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਹਾਲਾਂਕਿ ਇਸ ਵਿਵਾਦ ਕਾਰਨ ਰੋਵਮੈਨ ਪਾਵੇਲ ਦੀ ਲੈਅ ਟੁੱਟ ਗਈ ਅਤੇ ਉਹ ਟੀਮ ਨੂੰ ਜਿੱਤ ਵੱਲ ਲੈ ਕੇ ਨਹੀਂ ਜਾ ਸਕੇ।


ਦੱਸ ਦੇਈਏ ਕਿ ਦਿੱਲੀ ਨੂੰ ਆਖਰੀ ਓਵਰ ਵਿੱਚ ਜਿੱਤ ਲਈ 6 ਗੇਂਦਾਂ ਵਿੱਚ 36 ਦੌੜਾਂ ਦੀ ਲੋੜ ਸੀ। ਰੋਵਮੈਨ ਪਾਵੇਲ ਕ੍ਰੀਜ਼ 'ਤੇ ਸੀ ਅਤੇ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਓਬੇਡ ਮੈਕੌਏ 'ਤੇ ਸੀ। ਰੋਵਮੈਨ ਨੇ ਮੈਕੌਏ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ ਤਿੰਨ ਛੱਕੇ ਲਗਾ ਕੇ ਦਿੱਲੀ ਦੀ ਜਿੱਤ ਦੀਆਂ ਉਮੀਦਾਂ ਜਗਾ ਦਿੱਤੀਆਂ। ਮੈਕੌਏ ਦੀ ਤੀਜੀ ਗੇਂਦ ਫੁੱਲ ਟਾਸ ਸੀ ਅਤੇ ਇਹ ਕਮਰ ਤੋਂ ਉਪਰ ਜਾਂਦੀ ਲੱਗ ਰਹੀ ਸੀ, ਜਿਸ 'ਤੇ ਰੋਵਮੈਨ ਨੇ ਛੱਕਾ ਮਾਰਿਆ, ਪਰ ਉਸੇ ਸਮੇਂ ਡਗਆਊਟ ਵਿਚ ਬੈਠੇ ਦਿੱਲੀ ਕੈਪੀਟਲਜ਼ ਦੇ ਖਿਡਾਰੀਆਂ ਅਤੇ ਸਟਾਫ ਨੇ ਨੋ ਬਾਲ ਨਾ ਦਿੱਤੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ | ਮੈਦਾਨ 'ਤੇ ਕਾਫੀ ਦੇਰ ਤੱਕ ਖੇਡ ਰੁਕੀ ਰਹੀ।


ਰਿਸ਼ਭ ਪੰਤ ਨੇ ਇਸ ਗੇਂਦ ਨੂੰ ਨੋ ਬਾਲ ਨਾ ਦੇਣ 'ਤੇ ਆਪਣੇ ਬੱਲੇਬਾਜ਼ਾਂ ਨੂੰ ਮੈਦਾਨ ਤੋਂ ਵਾਪਸ ਬੁਲਾਉਣ ਦਾ ਸੰਕੇਤ ਵੀ ਦਿੱਤਾ। ਰਿਸ਼ਭ ਨੇ ਅੰਪਾਇਰ ਨਾਲ ਗੱਲ ਕਰਨ ਲਈ ਟੀਮ ਪ੍ਰਬੰਧਨ ਦੇ ਇੱਕ ਮੈਂਬਰ ਨੂੰ ਵੀ ਮੈਦਾਨ 'ਤੇ ਭੇਜਿਆ। ਇਸ ਸਭ ਦੇ ਬਾਵਜੂਦ ਗੇਂਦ  ਨੋ ਬਾਲ ਨਹੀਂ ਦਿੱਤੀ ਗਈ ਅਤੇ ਮੈਚ ਅੱਗੇ ਵਧਿਆ। ਇਸ ਘਟਨਾਕ੍ਰਮ ਤੋਂ ਬਾਅਦ ਰੋਵਮੈਨ ਦੀ ਲੈਅ ਵਿਗੜ ਗਈ ਅਤੇ ਉਹ ਆਖਰੀ ਤਿੰਨ ਗੇਂਦਾਂ 'ਤੇ ਸਿਰਫ 2 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਨਾਲ ਦਿੱਲੀ ਇਹ ਮੈਚ 15 ਦੌੜਾਂ ਨਾਲ ਹਾਰ ਗਈ।


ਮੈਚ ਤੋਂ ਬਾਅਦ ਜਦੋਂ ਰਿਸ਼ਭ ਤੋਂ ਪੁੱਛਿਆ ਗਿਆ ਕਿ ਕੀ ਟੀਮ ਪ੍ਰਬੰਧਨ ਦੇ ਕਿਸੇ ਮੈਂਬਰ ਨੂੰ ਮੈਦਾਨ 'ਤੇ ਅੰਪਾਇਰ ਨਾਲ ਬਹਿਸ ਕਰਨ ਲਈ ਭੇਜਣਾ ਸਹੀ ਫੈਸਲਾ ਸੀ? ਇਸ 'ਤੇ ਰਿਸ਼ਭ ਨੇ ਕਿਹਾ, 'ਹਾਂ ਇਹ ਸਹੀ ਨਹੀਂ ਸੀ ਪਰ ਸਾਡੇ ਨਾਲ ਜੋ ਹੋਇਆ ਉਹ ਵੀ ਸਹੀ ਨਹੀਂ ਸੀ। ਇਹ ਸਭ ਉਨ੍ਹਾਂ ਪਲਾਂ ਦੀ ਭੀੜ-ਭੜੱਕੇ ਵਿੱਚ ਵਾਪਰਿਆ। ਮੈਂ ਇਸ ਬਾਰੇ ਬਹੁਤਾ ਕੁਝ ਨਹੀਂ ਕਰ ਸਕਿਆ। ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਪਾਸਿਆਂ ਤੋਂ ਇੱਕ ਗਲਤੀ ਸੀ।


ਇਹ ਵੀ ਪੜ੍ਹੋ: ਨਾਨ ਬਣਾਉਂਦੇ ਸਮੇਂ ਥੁੱਕ ਦੀ ਵਰਤੋਂ ਕਰ ਰਿਹਾ ਸੀ ਵਿਅਕਤੀ, ਵੀਡੀਓ ਦੇਖ ਕੇ ਤੁਸੀਂ ਨਾਨ ਖਾਣਾ ਛੱਡ ਦਿਓਗੇ