IPL 2022 final match timing: ਇੰਡੀਅਨ ਪ੍ਰੀਮੀਅਰ ਲੀਗ 2022 ਦਾ ਫਾਈਨਲ ਮੈਚ 29 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਬਾਕੀ ਮੈਚਾਂ ਦੇ ਮੁਕਾਬਲੇ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਵੇਗਾ। ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਫਾਈਨਲ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਸ਼ੁਰੂ ਹੋਵੇਗਾ। ਫਿਲਹਾਲ ਮੈਚ ਸ਼ਾਮ 7:30 ਵਜੇ ਸ਼ੁਰੂ ਹੁੰਦੇ ਹਨ, ਜਦੋਂ ਕਿ ਟਾਸ ਸ਼ਾਮ 7 ਵਜੇ ਹੁੰਦਾ ਹੈ, ਜਦੋਂ ਕਿ ਦੁਪਹਿਰ ਦੇ ਮੈਚ 3:30 ਵਜੇ ਸ਼ੁਰੂ ਹੁੰਦੇ ਹਨ ਅਤੇ ਟਾਸ 3 ਵਜੇ ਹੁੰਦਾ ਹੈ।


ਆਯੋਜਿਤ ਕੀਤੀ ਜਾਵੇਗੀ ਕਲੋਜ਼ਿੰਗ ਸੈਰਮੰਨੀ


ਰਿਪੋਰਟ ਮੁਤਾਬਕ ਆਈਪੀਐਲ ਦੀ ਕਲੋਜ਼ਿੰਗ ਸੈਰਮੰਨੀ ਫਾਈਨਲ ਮੈਚ ਤੋਂ ਪਹਿਲਾਂ ਹੋਵੇਗੀ। ਇਸ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਸਮਾਪਤੀ ਸਮਾਰੋਹ 29 ਮਈ ਨੂੰ ਸ਼ਾਮ 6:30 ਵਜੇ ਸ਼ੁਰੂ ਹੋਵੇਗਾ ਅਤੇ 50 ਮਿੰਟ ਤੱਕ ਚੱਲੇਗਾ। ਇਸ ਤੋਂ ਬਾਅਦ ਟੌਸ 7:30 ਵਜੇ ਹੋਵੇਗਾ ਅਤੇ ਫਾਈਨਲ ਮੈਚ 8 ਵਜੇ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਇਸ ਸਾਲ 26 ਮਾਰਚ ਨੂੰ ਉਦਘਾਟਨੀ ਸਮਾਰੋਹ ਨਹੀਂ ਹੋਇਆ ਸੀ। ਪਰ ਸਮਾਪਤੀ ਸਮਾਗਮ ਕਰਵਾਉਣ ਦਾ ਫੈਸਲਾ ਅਪਰੈਸ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ।


ਅਗਲਾ ਸੀਜ਼ਨ 8 ਵਜੇ ਹੋਵੇਗਾ ਸ਼ੁਰੂ


ਇਸ ਤੋਂ ਪਹਿਲਾਂ ਬੁੱਧਵਾਰ ਨੂੰ BCCI ਨੇ IPL 2023 ਨੂੰ ਲੈ ਕੇ ਵੱਡਾ ਐਲਾਨ ਕੀਤਾ ਸੀ। ਕ੍ਰਿਕਬਜ਼ ਦੀ ਰਿਪੋਰਟ ਦੇ ਅਨੁਸਾਰ, ਬੋਰਡ ਨੇ ਸੰਭਾਵੀ ਪ੍ਰਸਾਰਕ ਨੂੰ ਸੂਚਿਤ ਕੀਤਾ ਸੀ ਕਿ ਅਗਲੇ ਸਾਲ ਤੋਂ ਆਈਪੀਐਲ ਮੈਚ ਸ਼ਾਮ 8 ਵਜੇ ਤੋਂ ਅਤੇ ਦੁਪਹਿਰ ਦੇ ਮੈਚ ਸ਼ਾਮ 4 ਵਜੇ ਤੋਂ ਸ਼ੁਰੂ ਕੀਤੇ ਜਾਣਗੇ। ਬੀਸੀਸੀਆਈ ਨੇ ਇਹ ਵੀ ਕਿਹਾ ਸੀ ਕਿ ਉਹ 16ਵੇਂ ਸੀਜ਼ਨ ਵਿੱਚ ਬਹੁਤ ਜ਼ਿਆਦਾ ਡਬਲ ਹੈਡਰ ਮੈਚ ਨਾ ਕਰਵਾਉਣ ਦੀ ਕੋਸ਼ਿਸ਼ ਕਰੇਗਾ।


ਫਾਈਨਲ ਮੈਚ 29 ਮਈ ਨੂੰ ਖੇਡਿਆ ਜਾਵੇਗਾ


IPL 2022 ਹੁਣ ਆਪਣੇ ਆਖਰੀ ਪੜਾਅ 'ਤੇ ਹੈ। 22 ਮਈ ਨੂੰ ਲੀਗ ਪੜਾਅ ਦੇ ਮੈਚ ਖ਼ਤਮ ਹੋਣਗੇ। ਇਸ ਤੋਂ ਬਾਅਦ 24 ਮਈ ਤੋਂ ਪਲੇਆਫ ਮੈਚ ਸ਼ੁਰੂ ਹੋਣਗੇ। ਕੁਆਲੀਫਾਇਰ 1 24 ਮਈ ਨੂੰ ਖੇਡਿਆ ਜਾਵੇਗਾ, ਜਦਕਿ ਐਲੀਮੀਨੇਟਰ 25 ਨੂੰ ਹੋਵੇਗਾ। ਇਹ ਦੋਵੇਂ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਜਾਣਗੇ। ਇਸ ਤੋਂ ਬਾਅਦ 27 ਮਈ ਨੂੰ ਕੁਆਲੀਫਾਇਰ 2 ਅਤੇ ਫਾਈਨਲ ਮੈਚ 29 ਮਈ ਨੂੰ ਖੇਡਿਆ ਜਾਵੇਗਾ। ਇਹ ਦੋਵੇਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾਣਗੇ। ਗੁਜਰਾਤ ਅਤੇ ਲਖਨਊ ਨੇ ਹੁਣ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ।


ਪਹਿਲਾ ਕੁਆਲੀਫਾਇਰ-24 ਮਈ


ਐਲੀਮੀਨੇਟਰ: 25 ਮਈ


ਕੁਆਲੀਫਾਇਰ 2- ਮਈ 27


ਫਾਈਨਲ: ਮਈ 29


ਇਹ ਵੀ ਪੜ੍ਹੋ: ਆਫ ਸ਼ੋਲਡਰ ਰੈੱਡ ਕਲਰ ਗਾਊਨ 'ਚ ਹਿਨਾ ਖ਼ਾਨ ਦੇ ਹੁਸਨ ਨੇ ਲੁੱਟਿਆ ਫੈਨਸ ਦਾ ਦਿਲ, ਵੇਖੋ Cannes 2022 'ਚ ਸਟਾਰ ਦੇ ਜਲਵੇ