ਨਵੀਂ ਦਿੱਲੀ : ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਨਾਲ ਹਰਾ ਦਿੱਤਾ ਹੈ। ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 192 ਦੌੜਾਂ ਬਣਾਈਆਂ। ਜਵਾਬ 'ਚ ਰਾਜਸਥਾਨ ਦੀ ਟੀਮ 155 ਦੌੜਾਂ ਹੀ ਬਣਾ ਸਕੀ। ਗੁਜਰਾਤ ਲਈ ਹਾਰਦਿਕ ਪੰਡਯਾ ਨੇ ਕਪਤਾਨੀ ਪਾਰੀ ਖੇਡੀ। ਉਸ ਨੇ ਅਜੇਤੂ 87 ਦੌੜਾਂ ਬਣਾਈਆਂ। ਰਾਜਸਥਾਨ ਦੀ ਹਾਰ ਦੇ ਬਾਵਜੂਦ ਟੀਮ ਦੇ ਕਪਤਾਨ ਸੰਜੂ ਸੈਮਸਨ ਨੇ ਹਾਰਦਿਕ ਪੰਡਯਾ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਜਿੱਤ ਦਾ ਸਾਰਾ ਸਿਹਰਾ ਪੰਡਯਾ ਅਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ।

 

 ਹਾਰਦਿਕ ਦੀ ਤਾਰੀਫ ਕਰਦੇ ਹੋਏ ਸੰਜੂ ਨੇ ਕਿਹਾ, ''ਤੁਸੀਂ ਕਹਿ ਸਕਦੇ ਹੋ ਕਿ ਗੁਜਰਾਤ ਨੇ 10-15 ਦੌੜਾਂ ਜ਼ਿਆਦਾ ਬਣਾਈਆਂ ਪਰ ਮੈਂ ਇਸ ਦਾ ਸਿਹਰਾ ਬੱਲੇਬਾਜ਼ਾਂ ਨੂੰ ਦੇਣਾ ਚਾਹਾਂਗਾ। ਹਾਰਦਿਕ ਨੇ ਬਹੁਤ ਵਧੀਆ ਪਾਰੀ ਖੇਡੀ। ਉਹ ਬਹੁਤ ਵਧੀਆ ਖੇਡੇ। ਜੇਕਰ ਸਾਡੇ ਕੋਲ ਵਿਕਟਾਂ ਹੁੰਦੀਆਂ ਤਾਂ ਅਸੀਂ ਸਕੋਰ ਤੱਕ ਪਹੁੰਚ ਸਕਦੇ ਸੀ। ਰਨ ਰੇਟ ਦੇ ਲਿਹਾਜ਼ ਨਾਲ ਅਸੀਂ ਬਹੁਤ ਨੇੜੇ ਸੀ। ਪਾਵਰ ਪਲੇਅ ਵਿੱਚ ਸਾਡੀ ਰਨ ਰੇਟ ਚੰਗੀ ਸੀ।

 

ਉਨ੍ਹਾਂ ਕਿਹਾ, ''ਹਾਰਦਿਕ ਲਈ ਅੱਜ ਦਾ ਦਿਨ ਬਹੁਤ ਚੰਗਾ ਰਿਹਾ। ਉਸ ਨੇ ਚੰਗੀ ਬੱਲੇਬਾਜ਼ੀ ਦੇ ਨਾਲ ਗੇਂਦਬਾਜ਼ੀ ਅਤੇ ਫੀਲਡਿੰਗ ਵੀ ਕੀਤੀ। ਮੈਂ ਖੇਡ ਨੂੰ ਸਮਝਣ ਲਈ ਇਸ ਲੀਗ ਵਿੱਚ ਕਾਫ਼ੀ ਮੈਚ ਖੇਡੇ ਹਨ। ਹਾਰ ਤੋਂ ਬਾਅਦ ਜਿੱਤ ਨਾਲ ਵਾਪਿਸ ਆਉਣਾ ਜ਼ਰੂਰੀ ਹੈ। 

 

 ਜ਼ਿਕਰਯੋਗ ਹੈ ਕਿ ਗੁਜਰਾਤ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾਈਆਂ। ਇਸ ਦੌਰਾਨ ਪੰਡਯਾ ਨੇ 52 ਗੇਂਦਾਂ ਦਾ ਸਾਹਮਣਾ ਕੀਤਾ ਅਤੇ 8 ਚੌਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ ਨਾਬਾਦ 87 ਦੌੜਾਂ ਬਣਾਈਆਂ। ਅਭਿਨਵ ਮਨੋਹਰ ਨੇ 28 ਗੇਂਦਾਂ ਦਾ ਸਾਹਮਣਾ ਕਰਦਿਆਂ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਡੇਵਿਡ ਮਿਲਰ ਨੇ ਬੱਲੇਬਾਜ਼ੀ ਕਰਦੇ ਹੋਏ ਸਿਰਫ 14 ਗੇਂਦਾਂ 'ਚ ਨਾਬਾਦ 31 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 5 ਚੌਕੇ ਅਤੇ 1 ਛੱਕਾ ਵੀ ਲਗਾਇਆ।