IPL 2022 Playoff and Final: IPL 2022 ਦੇ ਪਲੇਆਫ ਅਤੇ ਫਾਈਨਲ ਮੈਚ ਦੇ ਵੈਨਯੂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ IPL ਦੇ 15ਵੇਂ ਸੀਜ਼ਨ ਦੇ ਪਲੇਆਫ ਮੈਚ ਅਹਿਮਦਾਬਾਦ ਅਤੇ ਕੋਲਕਾਤਾ 'ਚ ਖੇਡੇ ਜਾਣਗੇ। ਇਸ ਤੋਂ ਇਲਾਵਾ ਫਾਈਨਲ ਮੈਚ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ 'ਤੇ ਅਜੇ ਕੁਝ ਨਹੀਂ ਕਿਹਾ ਗਿਆ ਹੈ ਪਰ ਜਲਦ ਹੀ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਦੂਸਰਾ ਕੁਆਲੀਫਾਇਰ ਅਤੇ ਫਾਈਨਲ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾਣਾ ਲਗਭਗ ਤੈਅ ਹੋ ਗਿਆ ਹੈ। ਜਦਕਿ ਕੁਆਲੀਫਾਇਰ 1 ਅਤੇ ਐਲੀਮੀਨੇਟਰ ਮੈਚ ਕੋਲਕਾਤਾ ਵਿੱਚ ਖੇਡਿਆ ਜਾਵੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਜਲਦੀ ਹੀ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ।


ਇਸ ਵਾਰ ਆਈਪੀਐਲ ਵਿੱਚ 22 ਮਈ ਤੱਕ ਲੀਗ ਪੜਾਅ ਦੇ 70 ਮੈਚ ਖੇਡੇ ਜਾਣਗੇ। ਇਹ ਸਾਰੇ ਮੈਚ ਮੁੰਬਈ ਅਤੇ ਪੁਣੇ ਦੀਆਂ ਚਾਰ ਥਾਵਾਂ 'ਤੇ ਖੇਡੇ ਜਾ ਰਹੇ ਹਨ। ਆਈਪੀਐਲ ਦੇ ਸ਼ੈਡਿਊਲ ਮੁਤਾਬਕ ਟੂਰਨਾਮੈਂਟ ਦੇ ਲੀਗ ਪੜਾਅ ਦਾ ਆਖਰੀ ਮੈਚ 22 ਮਈ ਨੂੰ ਵਾਨਖੇੜੇ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਵੇਗਾ। ਫਾਈਨਲ ਮੈਚ 29 ਮਈ ਨੂੰ ਖੇਡਿਆ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਨੇ ਵੀ IPL ਗਵਰਨਿੰਗ ਬੋਰਡ ਨੂੰ ਲਖਨਊ ਦੇ ਏਕਾਨਾ ਸਟੇਡੀਅਮ 'ਚ ਪਲੇਆਫ ਮੈਚ ਦੀ ਸਹੂਲਤ ਦੇਣ ਦੀ ਬੇਨਤੀ ਕੀਤੀ ਸੀ। ਜੇਕਰ ਰਿਪੋਰਟ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਗਵਰਨਿੰਗ ਬੋਰਡ ਇਸ ਬੇਨਤੀ ਨੂੰ ਰੱਦ ਕਰ ਸਕਦਾ ਹੈ। ਇਸ ਤੋਂ ਇਲਾਵਾ ਕੋਲਕਾਤਾ ਅਤੇ ਅਹਿਮਦਾਬਾਦ ਦੇ ਵੈਨਯੂ ਨੂੰ ਅੰਤਿਮ ਰੂਪ ਦੇਣ ਦੀ ਕਾਰਵਾਈ ਜਾਰੀ ਹੈ।



ਕੋਰੋਨਾ ਸੰਕਰਮਣ ਦੇ ਕਾਰਨ, ਬੀਸੀਸੀਆਈ ਨੇ ਪਿਛਲੇ ਸਮੇਂ ਵਿੱਚ ਸਿਰਫ ਆਈਪੀਐਲ ਲੀਗ ਮੈਚਾਂ ਦੇ ਸਥਾਨ ਨੂੰ ਅੰਤਿਮ ਰੂਪ ਦਿੱਤਾ ਸੀ। ਨਾਕਆਊਟ ਪੜਾਅ ਅਤੇ ਫਾਈਨਲ ਮੈਚ ਲਈ ਸਥਾਨ ਤੈਅ ਨਹੀਂ ਕੀਤਾ ਗਿਆ ਸੀ ਕਿਉਂਕਿ ਬੋਰਡ ਲੀਗ ਮੈਚਾਂ ਦੌਰਾਨ ਦੇਸ਼ ਵਿੱਚ ਕੋਵਿਡ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਚਾਹੁੰਦਾ ਸੀ। ਹੁਣ ਜਦੋਂ ਕਿ ਲੀਗ ਮੈਚਾਂ ਦੌਰਾਨ ਕਿਸੇ ਵੀ ਖਿਡਾਰੀ ਜਾਂ ਸਟਾਫ ਨੂੰ ਕੋਰਨਾ ਦੀ ਲਾਗ ਨਹੀਂ ਹੋਈ ਹੈ ਅਤੇ ਦੇਸ਼ ਵਿੱਚ ਕੋਵਿਡ ਦੀ ਸਥਿਤੀ ਵੀ ਆਮ ਹੈ, ਇਸ ਲਈ ਬੀਸੀਆਈ ਨੇ ਪਲੇਆਫ ਅਤੇ ਫਾਈਨਲ ਮਹਾਰਾਸ਼ਟਰ ਤੋਂ ਬਾਹਰ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਲੀਗ ਪੜਾਅ ਤੋਂ ਬਾਅਦ ਦੋ ਪਲੇਆਫ ਅਤੇ ਇੱਕ ਐਲੀਮੀਨੇਟਰ ਮੈਚ ਹੋਵੇਗਾ। ਇਸ ਤੋਂ ਬਾਅਦ ਫਾਈਨਲ ਮੁਕਾਬਲਾ 29 ਮਈ ਨੂੰ ਹੋਵੇਗਾ।