Mumbai Indians vs Delhi Capitals, IPL 2022: ਆਈਪੀਐਲ 2022 ਦਾ 69ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਜਾ ਰਿਹਾ ਹੈ। ਦਿੱਲੀ ਨੂੰ ਪਲੇਆਫ 'ਚ ਪਹੁੰਚਣ ਲਈ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ। ਲਖਨਊ ਸੁਪਰ ਜਾਇੰਟਸ, ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਪਲੇਆਫ ਵਿੱਚ ਪਹੁੰਚ ਗਈਆਂ ਹਨ। ਪਲੇਆਫ ਦੀ ਚੌਥੀ ਟੀਮ ਦਿੱਲੀ ਹੋਵੇਗੀ ਜਾਂ ਬੈਂਗਲੁਰੂ, ਇਸ ਦਾ ਫੈਸਲਾ ਅੱਜ ਹੋਵੇਗਾ। ਬੈਂਗਲੁਰੂ ਦੇ 16 ਅੰਕ ਹਨ ਅਤੇ ਉਹ ਇਸ ਸਮੇਂ ਚੌਥੇ ਸਥਾਨ 'ਤੇ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਕੈਪੀਟਲਸ ਦੇ ਖਿਡਾਰੀ ਪਹਿਲਾਂ ਬੱਲੇਬਾਜ਼ੀ ਲਈ ਉਤਰਨਗੇ। ਇਸ ਤੋਂ ਪਹਿਲਾਂ 27 ਮਾਰਚ ਨੂੰ ਦਿੱਲੀ ਅਤੇ ਮੁੰਬਈ ਵਿਚਾਲੇ ਹੋਏ ਮੈਚ ਵਿੱਚ ਦਿੱਲੀ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਪਰ ਜੇਕਰ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਕਿਤੇ ਨਾ ਕਿਤੇ ਮੁੰਬਈ ਦਿੱਲੀ 'ਤੇ ਭਾਰੀ ਨਜ਼ਰ ਆਵੇਗੀ। ਮੁੰਬਈ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੁਣ ਤੱਕ ਦਿੱਲੀ ਲਈ ਕਾਫੀ ਖ਼ਤਰਨਾਕ ਖਿਲਾਡੀ ਸ਼ਾਮਲ ਹਨ। ਉਸ ਨੇ ਦਿੱਲੀ ਖਿਲਾਫ ਖੇਡੇ ਗਏ 18 ਮੈਚਾਂ 'ਚ 20 ਵਿਕਟਾਂ ਲਈਆਂ ਹਨ। ਉਹ ਰਿਸ਼ਭ ਪੰਤ ਨੂੰ ਵੀ ਆਪਣੇ ਜਾਲ 'ਚ ਫਸਾਉਣ 'ਚ ਕਾਮਯਾਬ ਰਹੇ ਹਨ।
ਖਾਸ ਗੱਲ ਇਹ ਹੈ ਕਿ ਇਹ ਸੀਜ਼ਨ ਮੁੰਬਈ ਲਈ ਕਾਫੀ ਖ਼ਰਾਬ ਰਿਹਾ ਹੈ। ਟੀਮ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਮੁੰਬਈ ਨੇ ਇਸ ਸੀਜ਼ਨ 'ਚ ਹੁਣ ਤੱਕ 13 ਮੈਚ ਖੇਡੇ ਹਨ ਅਤੇ ਸਿਰਫ 3 'ਚ ਹੀ ਜਿੱਤ ਦਰਜ ਕੀਤੀ ਹੈ। ਜਦਕਿ ਉਸ ਨੂੰ 10 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੀ ਗੱਲ ਕਰੀਏ ਤਾਂ ਉਸ ਨੇ 13 'ਚੋਂ 7 ਮੈਚ ਜਿੱਤੇ ਹਨ। ਉਸ ਨੂੰ 6 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਦੀ ਟੀਮ ਫਿਲਹਾਲ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ।
ਪ੍ਰਿਥਵੀ ਸ਼ਾਅ ਦੀ ਦਿੱਲੀ ਦੀ ਪਲੇਇੰਗ ਇਲੈਵਨ ਵਿੱਚ ਵਾਪਸੀ
ਦਿੱਲੀ ਕੈਪੀਟਲਜ਼ (ਪਲੇਇੰਗ ਇਲੈਵਨ): ਪ੍ਰਿਥਵੀ ਸ਼ਾਅ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਰਿਸ਼ਭ ਪੰਤ, ਸਰਫਰਾਜ਼ ਖ਼ਾਨ, ਰੋਵਮੈਨ ਪਾਵੇਲ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਐਨਰਿਕ ਨੋਰਟਜੇ, ਖਲੀਲ ਅਹਿਮਦ
ਮੁੰਬਈ ਨੇ ਪਲੇਇੰਗ ਇਲੈਵਨ 'ਚ ਦੋ ਬਦਲਾਅ ਕੀਤੇ
ਮੁੰਬਈ ਇੰਡੀਅਨਜ਼ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ (ਕੈਪਟਨ), ਈਸ਼ਾਨ ਕਿਸ਼ਨ (ਵਿਕੇਟ ਕੀਪਰ), ਡੇਨੀਅਲ ਸੈਮਸ, ਤਿਲਕ ਵਰਮਾ, ਡੇਵਾਲਡ ਬ੍ਰੇਵਿਸ, ਟਿਮ ਡੇਵਿਡ, ਰਮਨਦੀਪ ਸਿੰਘ, ਰਿਤਿਕ ਸ਼ੌਕੀਨ, ਜਸਪ੍ਰੀਤ ਬੁਮਰਾਹ, ਰਿਲੇ ਮੈਰੀਡਿਥ, ਮਯੰਕ ਮਾਰਕੰਡੇ
ਇਹ ਵੀ ਪੜ੍ਹੋ: Australian election 2022: ਪ੍ਰਧਾਨ ਮੰਤਰੀ ਸਕਾਟ ਮੌਰੀਸਨ ਹਾਰੇ ਚੋਣ, ਲੇਬਰ ਪਾਰਟੀ ਦੇ ਐਂਥਨੀ ਅਲਬਨੀਜ਼ ਹੋਣਗੇ ਨਵੇਂ ਪ੍ਰਧਾਨ ਮੰਤਰੀ