IPL 2022 Orange and Purple Cap: IPL 2022 ਵਿੱਚ ਪਰਪਲ ਕੈਪ ਦੀ ਦੌੜ ਬਹੁਤ ਦਿਲਚਸਪ ਹੋ ਗਈ ਹੈ। ਇਹ ਦੌੜ ਰਾਜਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਨਿੰਦੂ ਹਸਾਰੰਗਾ ਵਿਚਕਾਰ ਹੈ। ਦੋਵਾਂ ਸਪਿਨਰਾਂ ਦੇ ਖਾਤੇ 'ਚ ਇਸ ਸੀਜ਼ਨ 'ਚ 26-26 ਵਿਕਟਾਂ ਹਨ। ਹੁਣ ਜਦੋਂ ਇਸ ਸੀਜ਼ਨ ਵਿੱਚ ਆਰਸੀਬੀ ਦਾ ਸਫ਼ਰ ਖ਼ਤਮ ਹੋ ਗਿਆ ਹੈ, ਚਾਹਲ ਕੋਲ ਫਾਈਨਲ ਮੈਚ ਵਿੱਚ ਵਿਕਟ ਲੈ ਕੇ ਪਰਪਲ ਕੈਪ ਜਿੱਤਣ ਦਾ ਮੌਕਾ ਹੈ। ਜੇਕਰ ਉਹ ਇਸ ਮੈਚ 'ਚ ਵਿਕਟਾਂ ਲੈਣ 'ਚ ਅਸਮਰੱਥ ਰਹਿੰਦਾ ਹੈ ਤਾਂ ਬਿਹਤਰ ਗੇਂਦਬਾਜ਼ੀ ਔਸਤ ਦੇ ਆਧਾਰ 'ਤੇ ਪਰਪਲ ਕੈਪ ਵਨਿੰਦੂ ਹਸਰੰਗਾ ਦੇ ਸਿਰ 'ਤੇ ਸ਼ਿੰਗਾਰੇਗੀ।

ਇਸ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਚੋਟੀ ਦੇ 5 ਗੇਂਦਬਾਜ਼

ਜੋਸ ਬਟਲਰ ਆਰੇਂਜ ਕੈਪ ਜਿੱਤਣ ਲਈ ਤਿਆਰ ਹੈ। ਬਟਲਰ ਨੇ ਇਸ ਸੀਜ਼ਨ 'ਚ ਹੁਣ ਤੱਕ 16 ਮੈਚਾਂ 'ਚ 58.86 ਦੀ ਬੱਲੇਬਾਜ਼ੀ ਔਸਤ ਅਤੇ 151.47 ਦੀ ਸਟ੍ਰਾਈਕ ਰੇਟ ਨਾਲ 824 ਦੌੜਾਂ ਬਣਾਈਆਂ ਹਨ। ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਦੂਜੇ ਬੱਲੇਬਾਜ਼ਾਂ ਤੋਂ ਕਾਫੀ ਅੱਗੇ ਹੈ। ਬਟਲਰ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਅਤੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਨੇ 500 ਤੋਂ ਵੱਧ ਦੌੜਾਂ ਬਣਾਈਆਂ ਹਨ। ਪਰ ਐਲਐਸਜੀ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਇਹ ਦੋਵੇਂ ਬੱਲੇਬਾਜ਼ ਪਹਿਲਾਂ ਹੀ ਇਸ ਦੌੜ ਤੋਂ ਬਾਹਰ ਹੋ ਗਏ ਹਨ।


ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮਿਲੀ ਧਮਕੀ ਭਰੀ ਚਿੱਠੀ, ਸੁਰੱਖਿਆ ਸਖ਼ਤ



ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ।ਜਿਸ ਮਗਰੋਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।ਜੀਆਰਪੀ ਲੁਧਿਆਣਾ ਨੇ ਸੁਰੱਖਿਆ ਵਧਾ ਦਿੱਤੀ ਹੈ।


ਜੀਆਰਪੀ ਲੁਧਿਆਣਾ ਦੀ ਇੰਚਾਰਜ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਧਮਕੀ ਭਰਿਆ ਪੱਤਰ ਮਿਲਿਆ ਸੀ।ਜਿਸ ਤੋਂ ਬਾਅਦ ਲੋਕਲ ਪੁਲਿਸ ਨਾਲ ਮਿਲ ਕੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ।



ਇਹ ਪਹਿਲੀ ਵਾਰ ਨਹੀਂ ਹੈ ਕਿਸੇ ਰੇਲਵੇ ਸਟੇਸ਼ਨ 'ਤੇ ਅਜਿਹਾ ਧਮਕੀ ਭਰਿਆ ਪੱਤਰ ਮਿਲਿਆ ਹੋਵੇ।ਇਸ ਤੋਂ ਪਹਿਲਾਂ 27 ਅਪਰੈਲ 2022, ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੇਲਵੇ ਸ਼ਟੇਸ਼ਨ ਤੋਂ ਇੱਕ ਧਮਕੀ ਭਰੀ ਚਿੱਠੀ ਮਿਲੀ ਸੀ। ਇਹ ਚਿੱਠੀ ਇੱਥੇ ਦੇ ਸਟੇਸ਼ਨ ਮਾਸਟਰ ਨੂੰ ਮਿਲੀ ਸੀ। ਜਿਸ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਅਕਾਲੀ ਆਗੂਆਂ , ਜਲੰਧਰ ਦੇ ਦੇਵੀ ਤਲਾਬ ਮੰਦਰ, ਪਟਿਆਲਾ ਦੇ ਕਾਲੀ ਮਾਤਾ ਮੰਦਰ, ਜਲੰਧਰ ਰੇਲਵੇ ਸਟੇਸ਼ਨ ਅਤੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਮਿਲੀ ਸੀ। ਇਹ ਚਿੱਠੀ ਜੈਸ਼-ਏ-ਮੁਹੰਮਦ ਵੱਲੋਂ ਦੱਸੀ ਜਾ ਰਹੀ ਸੀ।