IPL 2022 : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ 18ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਇਆ। ਇਸ ਮੈਚ 'ਚ ਮੁੰਬਈ ਦੀ ਟੀਮ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਦੌਰਾਨ ਬੈਂਗਲੁਰੂ ਦੇ ਸਟਾਰ ਗੇਂਦਬਾਜ਼ ਹਰਸ਼ਲ ਪਟੇਲ ਨੂੰ ਲੈ ਕੇ ਬਹੁਤ ਹੀ ਦਿਲ ਤੋੜਨ ਵਾਲੀ ਖਬਰ ਮਿਲੀ। ਉਸ ਦੀ ਭੈਣ ਜੋ ਕੁਝ ਦਿਨਾਂ ਤੋਂ ਬਿਮਾਰ ਸੀ ਤੇ ਉਸ ਦਾ ਦੇਹਾਂਤ ਹੋ ਗਿਆ। ਬੈਂਗਲੁਰੂ ਨੇ ਸ਼ਨਿਚਰਵਾਰ ਨੂੰ ਡਬਲ ਹੈਡਰ ਦੇ ਦੂਜੇ ਮੈਚ 'ਚ ਮੁੰਬਈ ਦੀ ਟੀਮ ਦਾ ਸਾਹਮਣਾ ਕੀਤਾ। ਇਸ ਮੈਚ ਦੌਰਾਨ ਹੀ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਹਰਸ਼ਲ ਦੀ ਭੈਣ ਦੀ ਮੌਤ ਦੀ ਖਬਰ ਆਈ। ਇਸ ਦੁੱਖ ਦੀ ਘੜੀ 'ਚ ਟੀਮ ਇਸ ਖਿਡਾਰੀ ਦੇ ਨਾਲ ਨਜ਼ਰ ਆਈ ਤੇ ਪ੍ਰਬੰਧਕਾਂ ਨੇ ਤੁਰੰਤ ਘਰ ਜਾਣ ਦਾ ਪ੍ਰਬੰਧ ਕੀਤਾ।
IPL 2022 : ਮੈਚ ਦੌਰਾਨ ਆਈ RCB ਦੇ ਸਟਾਰ ਦੀ ਭੈਣ ਦੀ ਮੌਤ, IPL ਛੱਡ ਘਰ ਪਰਤੇ
abp sanjha | ravneetk | 10 Apr 2022 05:29 PM (IST)
IPL 2022 : ਬੈਂਗਲੁਰੂ ਨੇ ਸ਼ਨਿਚਰਵਾਰ ਨੂੰ ਡਬਲ ਹੈਡਰ ਦੇ ਦੂਜੇ ਮੈਚ 'ਚ ਮੁੰਬਈ ਦੀ ਟੀਮ ਦਾ ਸਾਹਮਣਾ ਕੀਤਾ। ਇਸ ਮੈਚ ਦੌਰਾਨ ਹੀ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਹਰਸ਼ਲ ਦੀ ਭੈਣ ਦੀ ਮੌਤ ਦੀ ਖਬਰ ਆਈ।
Harshal patel sister death
Published at: 10 Apr 2022 05:29 PM (IST)