Royal Challengers Bangalore vs Chennai Super Kings IPL 2022 : IPL 2022 ਦਾ 49ਵਾਂ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਕਪਤਾਨੀ ਦੀ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤਿਆ ਹੈ। ਇਹ ਚੇਨਈ ਸੁਪਰ ਕਿੰਗਜ਼ ਦੀ ਜਰਸੀ ਵਿੱਚ ਮਹਿੰਦਰ ਸਿੰਘ ਧੋਨੀ ਦਾ 200ਵਾਂ ਮੈਚ ਵੀ ਹੈ।



ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਖਿਲਾਫ ਮੈਚ ਜਿੱਤਿਆ ਸੀ ਪਰ ਅੱਜ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਨੀ ਹੈ। ਚੇਨਈ ਦੀ ਟੀਮ 'ਚ ਇਕ ਬਦਲਾਅ ਕੀਤਾ ਗਿਆ ਹੈ ਅਤੇ ਮਿਸ਼ੇਲ ਸੈਂਟਨਰ ਦੀ ਜਗ੍ਹਾ ਮੋਇਨ ਅਲੀ ਨੂੰ ਲਿਆਂਦਾ ਗਿਆ ਹੈ, ਜਦਕਿ ਬੇਂਗਲੁਰੂ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

 

ਧਿਆਨ ਯੋਗ ਹੈ ਕਿ ਆਰਸੀਬੀ ਨੇ ਇਸ ਸੀਜ਼ਨ ਵਿੱਚ ਹੁਣ ਤੱਕ 10 ਮੈਚ ਖੇਡੇ ਹਨ ਅਤੇ ਇਸ ਦੌਰਾਨ 5 ਮੈਚ ਜਿੱਤੇ ਹਨ। ਜਦਕਿ ਉਸ ਨੂੰ 5 ਮੈਚਾਂ 'ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੇਨਈ ਦੀ ਗੱਲ ਕਰੀਏ ਤਾਂ ਉਸ ਨੇ 9 ਮੈਚ ਖੇਡਦੇ ਹੋਏ 3 ਮੈਚ ਜਿੱਤੇ ਹਨ। ਜਦਕਿ 6 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ:

ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕੇਟਕੀਪਰ), ਮਹੀਪਾਲ ਲੋਮਰੋਰ, ਸ਼ਾਹਬਾਜ਼ ਅਹਿਮਦ, ਵਨਿਦੂ ਹਸਰਾਂਗਾ, ਹਰਸ਼ਲ ਪਟੇਲ, ਜੋਸ਼ ਹੇਜ਼ਲਵੁੱਡ, ਮੁਹੰਮਦ ਸਿਰਾਜ

ਚੇਨਈ: ਰਿਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਮੋਈਨ ਅਲੀ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਮਹਿੰਦਰ ਸਿੰਘ ਧੋਨੀ (ਕਪਤਾਨ, ਵਿਕਟਕੀਪਰ), ਡਵੇਨ ਪ੍ਰੀਟੋਰੀਅਸ, ਮਹਿਸ਼ ਥਿਕਸ਼ਨ, ਮੁਕੇਸ਼ ਚੌਧਰੀ, ਸਿਮਰਨਜੀਤ ਸਿੰਘ।