IPL 2023 Opening Ceremony: ਚਾਰ ਸਾਲਾਂ ਬਾਅਦ, ਹੁਣ IPL 2023 ਸੀਜ਼ਨ ਦਾ ਉਦਘਾਟਨ ਸਮਾਰੋਹ ਆਯੋਜਿਤ ਹੋਣ ਜਾ ਰਿਹਾ ਹੈ। ਦਰਅਸਲ, ਪਿਛਲੇ ਚਾਰ ਸਾਲਾਂ ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਓਪਨਿੰਗ ਸੈਰੇਮਨੀ ਦਾ ਆਯੋਜਨ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਇਸ ਵਾਰ 16ਵਾਂ ਸੀਜ਼ਨ ਸ਼ਾਨਦਾਰ ਓਪਨਿੰਗ ਸੈਰੇਮੀ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਕਈ ਕਲਾਕਾਰ ਆਪਣੀ ਹਾਜ਼ਰੀ ਦਰਜ ਕਰਵਾਉਣਗੇ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਆਵਾਜ਼ ਦੇ ਜਾਦੂਗਰ ਅਰਿਜੀਤ ਸਿੰਘ ਇਸ ਸਮਾਰੋਹ 'ਚ ਆਪਣੀ ਖ਼ਾਸ ਪਰਫਾਰਮੈਂਸ ਦੇ ਨਾਲ ਚਾਰ ਚੰਨ ਲਗਾਉਣਗੇ ।
4 ਸਾਲ ਬਾਅਦ ਆਯੋਜਿਤ ਕੀਤਾ ਗਿਆ IPL ਦਾ ਉਦਘਾਟਨ ਸਮਾਰੋਹ
ਤੁਹਾਨੂੰ ਦੱਸ ਦਈਏ ਕਿ 2019 'ਚ ਪੁਲਵਾਮਾ 'ਚ CRPF ਜਵਾਨਾਂ ਨਾਲ ਭਰੀ ਬੱਸ 'ਤੇ ਹੋਏ ਅੱਤਵਾਦੀ ਹਮਲੇ ਕਾਰਨ IPL ਦਾ ਉਦਘਾਟਨ ਸਮਾਰੋਹ ਆਯੋਜਿਤ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ, 2020 ਵਿੱਚ ਪੂਰੀ ਦੁਨੀਆ ਵਿੱਚ ਕੋਵਿਡ -19 ਦੀ ਦਸਤਕ ਦੇ ਕਾਰਨ, ਆਈਪੀਐਲ ਦੇਸ਼ ਤੋਂ ਬਾਹਰ ਯੂਏਈ ਵਿੱਚ ਤਿੰਨ ਸਾਲਾਂ ਤੱਕ ਖੇਡੀ ਗਈ, ਜਿਸ ਕਾਰਨ ਉੱਥੇ ਵੀ ਸਮਾਰੋਹ ਨਹੀਂ ਹੋਏ। ਜਿਸ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਈਪੀਐਲ ਦਾ ਸ਼ਾਨਦਾਰ ਆਯੋਜਨ ਹੋਣ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ਜੋ ਕਿ ਅਹਿਮਦਾਬਾਦ ਵਿੱਚ ਹਨ, ਵਿੱਚ ਸ਼ੁਰੂ ਹੋ ਗਈਆਂ ਹਨ।
ਅਰਿਜੀਤ ਸਿੰਘ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ
ਜੀ ਹਾਂ ਇਹ ਪੱਕਾ ਹੋ ਗਿਆ ਹੈ ਕਿ ਆਈਪੀਐਲ ਦੀ ਓਪਨਿੰਗ ਸੈਰੇਮਨੀ ਵਿੱਚ ਅਰਿਜੀਤ ਸਿੰਘ ਆਪਣੀ ਪਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਸਮਾਰੋਹ 31 ਮਾਰਚ ਨੂੰ ਹੋਵੇਗਾ, ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਕਲਾਕਾਰ ਆਪਣੀ ਪਰਫਾਰਮੈਂਸ ਦੇਣਗੇ। IPL ਦੇ ਇੰਸਟਾਗ੍ਰਾਮ ਪੇਜ਼ ਉੱਤੇ ਅਰਿਜੀਤ ਸਿੰਘ ਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੀ ਉਤਸੁਕਤਾ ਹੋਰ ਵੀ ਜ਼ਿਆਦਾ ਵੱਧ ਗਈ ਹੈ।
ਹੋਰ ਪੜ੍ਹੋ : IPL 2023: ਅਭਿਆਸ ਮੈਚ 'ਚ ‘Dhoni’ ਨੇ ਛੱਕਿਆਂ ਦੀ ਕੀਤੀ ਬਾਰਿਸ਼, ਸਟੇਡੀਅਮ 'ਚ ਲੱਗੇ 'ਧੋਨੀ...ਧੋਨੀ...' ਦੇ ਨਾਅਰੇ