Indian Premier League 2023: ਚੇਨਈ ਸੁਪਰ ਕਿੰਗਸ (CSK) ਨੂੰ ਆਖਰੀ ਲੀਗ ਮੈਚ ਤੋਂ ਬਾਅਦ ਬੇਨ ਸਟੋਕਸ ਦੇ ਰੂਪ 'ਚ ਵੱਡਾ ਝਟਕਾ ਲੱਗੇਗਾ। CSK ਲਈ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ, ਦਿੱਲੀ ਕੈਪੀਟਲਸ ਦੇ ਖਿਲਾਫ ਆਖਰੀ ਲੀਗ ਮੈਚ ਜਿੱਤਣਾ ਬਹੁਤ ਮਹੱਤਵਪੂਰਨ ਹੈ। ਬੇਨ ਸਟੋਕਸ ਨੂੰ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਹੋਣ ਵਾਲੇ ਟੈਸਟ ਮੈਚ ਅਤੇ ਏਸ਼ੇਜ਼ ਸੀਰੀਜ਼ ਦੀ ਤਿਆਰੀ ਲਈ ਘਰ ਪਰਤਣਾ ਹੋਵੇਗਾ।


ਬੇਨ ਸਟੋਕਸ ਨੇ ਇਸ ਸੀਜ਼ਨ 'ਚ ਸਿਰਫ 2 ਮੈਚ ਖੇਡੇ ਹਨ। ਈਐਸਪੀਐਨ ਕ੍ਰਿਕਇੰਫੋ ਦੀ ਰਿਪੋਰਟ ਦੇ ਅਨੁਸਾਰ, ਬੇਨ ਸਟੋਕਸ 20 ਮਈ ਨੂੰ ਸੀਐਸਕੇ ਅਤੇ ਦਿੱਲੀ ਵਿਚਾਲੇ ਹੋਣ ਵਾਲੇ ਮੈਚ ਤੋਂ ਬਾਅਦ ਇੰਗਲੈਂਡ ਲਈ ਰਵਾਨਾ ਹੋਣਗੇ। ਜੇਕਰ ਚੇਨਈ ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰ ਲੈਂਦੀ ਹੈ ਤਾਂ ਟੀਮ ਕੋਲ ਚੋਣ ਲਈ ਬੇਨ ਸਟੋਕਸ ਉਪਲਬਧ ਨਹੀਂ ਹੋਣਗੇ।


ਇਹ ਵੀ ਪੜ੍ਹੋ: IPL 2023: ਲੁਧਿਆਣਾ ਦੇ ਸਨਵੀਰ ਸਿੰਘ ਨੇ ਸਨਰਾਈਜ਼ਰਸ ਹੈਦਰਾਬਾਦ ਲਈ ਕੀਤਾ ਡੈਬਿਊ, ਜਾਣੋ ਪ੍ਰੋਫਾਈਲ


ਆਈਪੀਐੱਲ (IPL) 'ਚ ਖੇਡਣ ਲਈ ਆਉਣ ਤੋਂ ਪਹਿਲਾਂ ਹੀ ਬੇਨ ਸਟੋਕਸ ਨੇ ਏਸ਼ੇਜ਼ ਦੀ ਤਿਆਰੀ ਨੂੰ ਲੈ ਕੇ ਆਈਪੀਐੱਲ ਤੋਂ ਜਲਦੀ ਵਾਪਸੀ 'ਤੇ ਬਿਆਨ ਦਿੱਤਾ ਸੀ। ਇੰਗਲੈਂਡ ਨੇ 1 ਜੂਨ ਤੋਂ ਆਇਰਲੈਂਡ ਖਿਲਾਫ ਇਕਲੌਤਾ ਟੈਸਟ ਮੈਚ ਖੇਡਣਾ ਹੈ। ਇਸ ਮੈਚ ਨੂੰ ਇੰਗਲੈਂਡ ਦੀਆਂ ਏਸ਼ੇਜ਼ ਤੋਂ ਪਹਿਲਾਂ ਤਿਆਰੀਆਂ ਦੇ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ। ਇੰਗਲੈਂਡ ਕ੍ਰਿਕਟ ਬੋਰਡ ਜਲਦ ਹੀ ਇਨ੍ਹਾਂ ਦੋਵਾਂ ਸੀਰੀਜ਼ ਲਈ ਟੀਮ ਦਾ ਐਲਾਨ ਕਰ ਸਕਦਾ ਹੈ।


ਚੇਨਈ ਨੇ ਇਸ ਸੀਜ਼ਨ ਲਈ ਆਈਪੀਐਲ ਓਕਸ਼ਨ ਦੌਰਾਨ ਬੇਨ ਸਟੋਕਸ ਨੂੰ 16.25 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਸਟੋਕਸ ਨੂੰ ਜਿਨ੍ਹਾਂ ਦੋ ਮੈਚਾਂ 'ਚ ਖੇਡਣ ਦਾ ਮੌਕਾ ਮਿਲਿਆ, ਉਨ੍ਹਾਂ ਨੇ ਬੱਲੇ ਨਾਲ 7 ਅਤੇ 8 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਹੀ ਓਵਰ 'ਚ 18 ਦੌੜਾਂ ਖਰਚ ਕੀਤੀਆਂ ਸਨ। ਬੇਨ ਸਟੋਕਸ ਗੋਡੇ ਦੀ ਸਮੱਸਿਆ ਕਾਰਨ 2 ਮੈਚਾਂ ਤੋਂ ਬਾਅਦ 11 ਦੌੜਾਂ ਤੋਂ ਬਾਹਰ ਹੋ ਗਿਆ ਸੀ। ਹਾਲਾਂਕਿ ਪੂਰੀ ਤਰ੍ਹਾਂ ਫਿੱਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ।


ਇਹ ਵੀ ਪੜ੍ਹੋ: Gill First IPL Century: ਸ਼ੁਭਮਨ ਗਿੱਲ ਨੇ ਜੜਿਆ IPL ਦਾ ਪਹਿਲਾ ਸੈਂਕੜਾ, ਹੈਦਰਾਬਾਦ ਖਿਲਾਫ ਕੀਤਾ ਕਮਾਲ