Indian Premier League 2023: IPL ਦੇ 16ਵੇਂ ਸੀਜ਼ਨ 'ਚ ਸ਼ੁਭਮਨ ਗਿੱਲ ਦਾ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਸਨਰਾਈਜ਼ਰਸ ਹੈਦਰਾਬਾਦ (SRH) ਦੇ ਖਿਲਾਫ ਮੈਚ ਵਿੱਚ, ਗਿੱਲ ਆਪਣੇ ਆਈਪੀਐਲ ਕਰੀਅਰ ਦਾ ਪਹਿਲਾ ਸੈਂਕੜਾ ਲਗਾਉਣ ਵਿੱਚ ਕਾਮਯਾਬ ਰਹੇ। ਇਸ ਮੈਚ ਤੋਂ ਪਹਿਲਾਂ ਗਿੱਲ ਦਾ ਆਈਪੀਐਲ ਵਿੱਚ ਸਭ ਤੋਂ ਵੱਧ ਸਕੋਰ 96 ਦੌੜਾਂ ਸਨ। ਹੈਦਰਾਬਾਦ ਖ਼ਿਲਾਫ਼ ਮੈਚ ਵਿੱਚ ਗਿੱਲ ਨੇ 56 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। 


ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਕੀਤਾ ਸੀ ਫੈਸਲਾ


ਇਸ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਗੁਜਰਾਤ ਦੀ ਟੀਮ ਨੇ ਜ਼ੀਰੋ ਦੇ ਸਕੋਰ 'ਤੇ ਰਿਧੀਮਾਨ ਸਾਹਾ ਦੇ ਰੂਪ 'ਚ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਇੱਥੋਂ ਸ਼ੁਭਮਨ ਗਿੱਲ ਸਾਈ ਸੁਦਰਸ਼ਨ ਨਾਲ ਮਿਲ ਕੇ ਦੂਜੀ ਵਿਕਟ ਲਈ 147 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਵੱਡੇ ਸਕੋਰ ਵੱਲ ਲੈ ਕੇ ਗਏ। 


ਇਹ ਵੀ ਪੜ੍ਹੋ: IPL 2023: ਗੁਜਰਾਤ ਨੇ ਹੈਦਰਾਬਾਦ ਨੂੰ ਦਿੱਤਾ 189 ਦੌੜਾਂ ਦਾ ਟੀਚਾ, ਸ਼ੁਭਮਨ ਗਿੱਲ ਨੇ ਜੜਿਆ IPL ਦਾ ਪਹਿਲਾ ਸੈਂਕੜਾ


22 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ,101 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ


ਗਿੱਲ ਨੇ ਇਸ ਮੈਚ ਵਿੱਚ 22 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਗਿੱਲ ਨੇ ਤੇਜ਼ ਰਫਤਾਰ ਨਾਲ ਦੌੜਾਂ ਬਣਾਉਣ ਦਾ ਸਿਲਸਿਲਾ ਜਾਰੀ ਰੱਖਿਆ ਅਤੇ 56 ਗੇਂਦਾਂ 'ਚ IPL 'ਚ ਆਪਣਾ ਪਹਿਲਾ ਸੈਂਕੜਾ ਪੂਰਾ ਕੀਤਾ। ਗਿੱਲ 58 ਗੇਂਦਾਂ ਵਿੱਚ 13 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 101 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ।


ਗੁਜਰਾਤ ਟਾਈਟਨਸ ਟੀਮ ਵੱਲੋਂ IPL ਵਿੱਚ ਪਹਿਲਾ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਸ਼ੁਭਮਨ ਗਿੱਲ ਦੇ ਨਾਮ ਦਰਜ ਹੈ। ਇਸ ਤੋਂ ਪਹਿਲਾਂ ਆਈਪੀਐਲ ਵਿੱਚ ਗੁਜਰਾਤ ਲਈ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਦਾ ਰਿਕਾਰਡ ਗਿੱਲ ਦੇ ਨਾਂ ਦਰਜ ਸੀ, ਜੋ ਉਨ੍ਹਾਂ ਨੇ ਸਾਲ 2022 ਵਿੱਚ ਖੇਡੇ ਗਏ ਸੀਜ਼ਨ ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਮੈਚ ਵਿੱਚ ਬਣਾਇਆ ਸੀ। ਗਿੱਲ ਨੇ ਇਸ ਸੀਜ਼ਨ ਵਿੱਚ ਹੁਣ ਤੱਕ 13 ਪਾਰੀਆਂ ਵਿੱਚ 48 ਦੀ ਔਸਤ ਨਾਲ 576 ਦੌੜਾਂ ਬਣਾਈਆਂ ਹਨ। ਇਸ 'ਚ 1 ਸੈਂਕੜੇ ਵਾਲੀ ਪਾਰੀ ਦੇ ਨਾਲ-ਨਾਲ 4 ਅਰਧ ਸੈਂਕੜੇ ਵਾਲੀ ਪਾਰੀ ਵੀ ਦਰਜ ਹੈ।


ਇਹ ਵੀ ਪੜ੍ਹੋ: IPL 2023: IPL 'ਚ ਸਿਰਫ 9 ਮੈਚ ਬਾਕੀ, ਕਿਸੇ ਟੀਮ ਨੇ ਪਲੇਆਫ ਲਈ ਨਹੀਂ ਕੀਤਾ ਕੁਆਲੀਫਾਈ, 9 ਟੀਮਾਂ ਕੋਲ ਮੌਕਾ