Indian Premier League 2023, GT vs SRH: ਇਸ ਸੀਜ਼ਨ ਦਾ 62ਵਾਂ ਲੀਗ ਮੈਚ ਗੁਜਰਾਤ ਟਾਈਟਨਸ (GT) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ ਖੇਡਿਆ ਜਾਵੇਗਾ। ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਤੋਂ ਮੌਜੂਦਾ ਚੈਂਪੀਅਨ ਗੁਜਰਾਤ ਲਈ ਇਹ ਮੈਚ ਕਾਫੀ ਅਹਿਮ ਮੰਨਿਆ ਜਾ ਸਕਦਾ ਹੈ। ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਹੁਣ ਤੱਕ ਗੁਜਰਾਤ ਨੇ 12 ਮੈਚ ਖੇਡੇ ਹਨ ਅਤੇ 8 ਵਿੱਚ ਜਿੱਤ ਦਰਜ ਕੀਤੀ ਹੈ। 16 ਅੰਕਾਂ ਦੇ ਨਾਲ, ਟੀਮ ਇਸ ਸਮੇਂ ਅੰਕ ਸੂਚੀ (Point table) ਵਿੱਚ ਪਹਿਲੇ ਸਥਾਨ 'ਤੇ ਕਾਬਜ਼ ਹੈ।


ਸਨਰਾਈਜ਼ਰਸ ਹੈਦਰਾਬਾਦ ਦੀ ਗੱਲ ਕਰੀਏ ਤਾਂ ਇਹ ਸੀਜ਼ਨ ਉਨ੍ਹਾਂ ਲਈ ਹੁਣ ਤੱਕ ਬਹੁਤ ਖਰਾਬ ਰਿਹਾ ਹੈ। 11 ਮੈਚ ਖੇਡਣ ਤੋਂ ਬਾਅਦ ਹੈਦਰਾਬਾਦ ਨੇ ਹੁਣ ਤੱਕ ਸਿਰਫ 4 ਮੈਂਚਾਂ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਜੇਕਰ ਉਹ ਇੱਕ ਹੋਰ ਮੈਚ ਹਾਰ ਜਾਂਦੀ ਹੈ ਤਾਂ ਉਹ ਪਲੇਆਫ ਵਿੱਚ ਪਹੁੰਚਣ ਦੀ ਦੌੜ ਤੋਂ ਬਾਹਰ ਹੋ ਜਾਵੇਗੀ। ਹੈਦਰਾਬਾਦ ਨੂੰ ਲਖਨਊ ਖਿਲਾਫ ਆਪਣੇ ਆਖਰੀ ਮੈਚ 'ਚ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


ਹੈਡ-ਟੂ-ਹੈਡ ਰਿਕਾਰਡ


ਗੁਜਰਾਤ ਟਾਈਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਆਈਪੀਐਲ ਵਿੱਚ ਹੁਣ ਤੱਕ ਸਿਰਫ਼ ਦੋ ਵਾਰ ਹੀ ਆਹਮੋ-ਸਾਹਮਣੇ ਹੋਏ ਹਨ। ਦੋਵੇਂ ਟੀਮਾਂ 1-1 ਵਾਰ ਮੈਚ ਜਿੱਤ ਚੁੱਕੀਆਂ ਹਨ। ਇਸ ਸੀਜ਼ਨ 'ਚ ਦੋਵਾਂ ਟੀਮਾਂ ਵਿਚਾਲੇ ਇਹ ਪਹਿਲਾ ਮੁਕਾਬਲਾ ਹੋਵੇਗਾ।


ਪਿੱਚ ਰਿਪੋਰਟ


ਇਹ ਰੋਮਾਂਚਕ ਮੈਚ ਗੁਜਰਾਤ ਟਾਈਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਸਟੇਡੀਅਮ ਦੀ ਪਿੱਚ ਦੀ ਗੱਲ ਕਰੀਏ ਤਾਂ ਇੱਥੇ ਖੇਡੇ ਗਏ 24 ਮੈਚਾਂ 'ਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ 13 ਵਾਰ ਜੇਤੂ ਰਹੀ ਹੈ। ਇੱਥੇ ਪਿੱਚ 'ਤੇ ਪਹਿਲੀ ਪਾਰੀ ਦਾ ਔਸਤ ਸਕੋਰ 164 ਦੌੜਾਂ ਦੇ ਆਸ-ਪਾਸ ਦੇਖਿਆ ਗਿਆ ਹੈ।


ਇਹ ਵੀ ਪੜ੍ਹੋ: Soft Signal 'ਤੇ ਖਿਡਾਰੀਆਂ ਨੂੰ ਰਾਹਤ, ਜਾਣੋ WTC ਫਾਈਨਲ ਤੋਂ ਪਹਿਲਾਂ ICC ਨੇ ਕੀਤਾ ਕਿਹੜਾ ਵੱਡਾ ਫੈਸਲਾ


ਸੰਭਾਵਿਤ ਪਲੇਇੰਗ 11


ਗੁਜਰਾਤ ਟਾਈਟਨਸ - ਰਿਧੀਮਾਨ ਸਾਹਾ (wk), ਸ਼ੁਭਮਨ ਗਿੱਲ, ਹਾਰਦਿਕ ਪੰਡਯਾ (c), ਡੇਵਿਡ ਮਿਲਰ, ਵਿਜੇ ਸ਼ੰਕਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮੋਹਿਤ ਸ਼ਰਮਾ, ਮੁਹੰਮਦ ਸ਼ਮੀ, ਅਲਜ਼ਾਰੀ ਜੋਸੇਫ, ਨੂਰ ਅਹਿਮਦ।


ਸਨਰਾਈਜ਼ਰਸ ਹੈਦਰਾਬਾਦ - ਅਭਿਸ਼ੇਕ ਸ਼ਰਮਾ, ਅਨਮੋਲਪ੍ਰੀਤ ਸਿੰਘ, ਰਾਹੁਲ ਤ੍ਰਿਪਾਠੀ, ਹੇਨਰਿਕ ਕਲਾਸੇਂ (ਡਬਲਯੂ.ਕੇ.), ਏਡਨ ਮਾਰਕਰਾਮ (ਸੀ), ਗਲੇਨ ਫਿਲਿਪਸ, ਅਬਦੁਲ ਸਮਦ, ਟੀ ਨਟਰਾਜਨ, ਮਯੰਕ ਮਾਰਕੰਡੇ, ਭੁਵਨੇਸ਼ਵਰ ਕੁਮਾਰ, ਫਜ਼ਲਕ ਫਾਰੂਕੀ।


ਕਦੋਂ ਅਤੇ ਕਿੱਥੇ ਦੇਖ ਸਕਦੇ ਹੋ ਮੁਕਾਬਲਾ?


ਗੁਜਰਾਤ ਅਤੇ ਹੈਦਰਾਬਾਦ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ 'ਤੇ ਅਤੇ ਮੈਚ ਦੀ ਆਨਲਾਈਨ ਸਟ੍ਰੀਮਿੰਗ ਜੀਓ ਸਿਨੇਮਾ ਐਪ ਅਤੇ ਜੀਓ ਸਿਨੇਮਾ ਬ੍ਰਾਊਜ਼ਰ 'ਤੇ ਕੀਤੀ ਜਾਵੇਗੀ।


ਮੈਚ ਪ੍ਰੀਡਿਕਸ਼ਨ


ਜੇਕਰ ਇਸ ਮੈਚ ਦੇ ਨਤੀਜੇ ਦੀ ਗੱਲ ਕਰੀਏ ਤਾਂ ਗੁਜਰਾਤ ਟੀਮ ਦੀ ਫਾਰਮ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦਾ ਹੱਥ ਸਾਫ ਨਜ਼ਰ ਆ ਰਿਹਾ ਹੈ। ਮੈਚ ਵਿੱਚ ਟਾਸ ਵੀ ਬਹੁਤ ਅਹਿਮ ਭੂਮਿਕਾ ਨਿਭਾਏਗਾ। ਤ੍ਰੇਲ ਦੀ ਭੂਮਿਕਾ ਕਾਰਨ ਟੀਚੇ ਦਾ ਪਿੱਛਾ ਕਰ ਰਹੀ ਟੀਮ ਲਈ ਦੌੜਾਂ ਬਣਾਉਣਾ ਥੋੜ੍ਹਾ ਆਸਾਨ ਹੋ ਸਕਦਾ ਹੈ।


ਇਹ ਵੀ ਪੜ੍ਹੋ: IPL 2023: ਸੁਨੀਲ ਗਾਵਸਕਰ ਹੋਏ MS ਧੋਨੀ ਦੇ ਕਾਇਲ, CSK ਕਪਤਾਨ ਤੋਂ ਕਮੀਜ਼ 'ਤੇ ਲਏ ਆਟੋਗ੍ਰਾਫ, ਦੇਖੋ ਖਾਸ ਪਲ