SRH vs GT Inning Highlights: ਗੁਜਰਾਤ ਟਾਈਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਆਹਮੋ-ਸਾਹਮਣੇ ਹਨ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਜ਼ ਨੇ 20 ਓਵਰਾਂ 'ਚ 9 ਵਿਕਟਾਂ 'ਤੇ 188 ਦੌੜਾਂ ਬਣਾਈਆਂ। ਇਸ ਤਰ੍ਹਾਂ ਸਨਰਾਈਜ਼ਰਜ਼ ਹੈਦਰਾਬਾਦ ਨੂੰ ਮੈਚ ਜਿੱਤਣ ਲਈ 189 ਦੌੜਾਂ ਦਾ ਟੀਚਾ ਮਿਲਿਆ ਹੈ। ਗੁਜਰਾਤ ਟਾਈਟਨਸ ਲਈ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸ਼ਾਨਦਾਰ ਸੈਂਕੜਾ ਲਗਾਇਆ। ਸ਼ੁਭਮਨ ਗਿੱਲ ਨੇ 58 ਗੇਂਦਾਂ ਵਿੱਚ 101 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ 13 ਚੌਕੇ ਅਤੇ 2 ਛੱਕੇ ਲਗਾਏ। ਇਸ ਤੋਂ ਪਹਿਲਾਂ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।


ਸ਼ੁਭਮਨ ਗਿੱਲ ਤੋਂ ਇਲਾਵਾ ਸਾਈ ਸੁਦਰਸ਼ਨ ਦਾ ਅਹਿਮ ਯੋਗਦਾਨ


ਸ਼ੁਭਮਨ ਗਿੱਲ ਤੋਂ ਇਲਾਵਾ ਸਾਈ ਸੁਦਰਸ਼ਨ ਨੇ 36 ਗੇਂਦਾਂ 'ਤੇ 47 ਦੌੜਾਂ ਦਾ ਯੋਗਦਾਨ ਪਾਇਆ। ਉਨ੍ਹਾਂ ਨੇ ਆਪਣੀ ਪਾਰੀ 'ਚ 6 ਚੌਕੇ ਅਤੇ 1 ਛੱਕਾ ਲਗਾਇਆ। ਹਾਲਾਂਕਿ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਤੋਂ ਇਲਾਵਾ ਗੁਜਰਾਤ ਟਾਈਟਨਸ ਦੇ ਬਾਕੀ ਬੱਲੇਬਾਜ਼ ਜ਼ਿਆਦਾ ਯੋਗਦਾਨ ਨਹੀਂ ਦੇ ਸਕੇ। ਓਪਨਰ ਬੱਲੇਬਾਜ਼ ਰਿਧੀਮਾਨ ਸਾਹਾ ਬਿਨਾਂ ਦੌੜਾਂ ਬਣਾਏ ਆਊਟ ਹੋ ਗਏ। ਜਦਕਿ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ 6 ਗੇਂਦਾਂ 'ਚ 8 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਡੇਵਿਡ ਮਿਲਰ 5 ਗੇਂਦਾਂ ਵਿੱਚ 7 ​​ਦੌੜਾਂ ਬਣਾ ਕੇ ਟੀ ਨਟਰਾਜਨ ਦਾ ਸ਼ਿਕਾਰ ਬਣੇ। ਰਾਹੁਲ ਤੇਵਾਤੀਆ 3 ਗੇਂਦਾਂ 'ਤੇ 3 ਦੌੜਾਂ ਬਣਾ ਕੇ ਫਜ਼ਲਹਕ ਫਾਰੂਕੀ ਆਊਟ ਹੋ ਗਏ।


ਇਹ ਵੀ ਪੜ੍ਹੋ: Gill First IPL Century: ਸ਼ੁਭਮਨ ਗਿੱਲ ਨੇ ਜੜਿਆ IPL ਦਾ ਪਹਿਲਾ ਸੈਂਕੜਾ, ਹੈਦਰਾਬਾਦ ਖਿਲਾਫ ਕੀਤਾ ਕਮਾਲ


ਇਦਾਂ ਦਾ ਰਿਹਾ ਸਨਰਾਈਜ਼ਰਸ ਹੈਦਰਾਬਾਦ ਦਾ ਹਾਲ


ਉੱਥੇ ਹੀ ਸਨਰਾਈਜ਼ਰਸ ਹੈਦਰਾਬਾਦ ਲਈ ਭੁਵਨੇਸ਼ਵਰ ਕੁਮਾਰ ਸਭ ਤੋਂ ਸਫਲ ਗੇਂਦਬਾਜ਼ ਰਹੇ। ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ 'ਚ 30 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਇਲਾਵਾ ਮਾਰਕੋ ਜੈਨਸਨ, ਫਜ਼ਲਹਕ ਫਾਰੂਕੀ ਅਤੇ ਟੀ. ਨਟਰਾਜਨ ਨੂੰ 1-1 ਸਫਲਤਾ ਮਿਲੀ। ਹਾਲਾਂਕਿ ਸਨਰਾਈਜ਼ਰਸ ਹੈਦਰਾਬਾਦ ਦੇ ਸਾਹਮਣੇ ਮੈਚ ਜਿੱਤਣ ਲਈ 189 ਦੌੜਾਂ ਦਾ ਟੀਚਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਏਡੇਨ ਮਾਰਕਰਮ ਦੀ ਟੀਮ ਟੀਚੇ 'ਤੇ ਪਹੁੰਚਦੀ ਹੈ ਜਾਂ ਨਹੀਂ... ਗੁਜਰਾਤ ਟਾਈਟਨਸ ਮੈਚ ਜਿੱਤ ਕੇ ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗੀ। ਜਦਕਿ ਸਨਰਾਈਜ਼ਰਸ ਹੈਦਰਾਬਾਦ ਮੈਚ ਜਿੱਤ ਕੇ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਚਾਹੇਗੀ।


ਇਹ ਵੀ ਪੜ੍ਹੋ: IPL 2023: IPL 'ਚ ਸਿਰਫ 9 ਮੈਚ ਬਾਕੀ, ਕਿਸੇ ਟੀਮ ਨੇ ਪਲੇਆਫ ਲਈ ਨਹੀਂ ਕੀਤਾ ਕੁਆਲੀਫਾਈ, 9 ਟੀਮਾਂ ਕੋਲ ਮੌਕਾ