CSK vs GT, IPL Final 2023: ਚੇਨਈ ਸੁਪਰ ਕਿੰਗਜ਼ (CSK) ਦੇ ਖਿਲਾਫ ਫਾਈਨਲ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਸ (GT) ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਗੁਜਰਾਤ ਲਈ ਰਿਧੀਮਾਨ ਸਾਹਾ ਨੇ 54 ਅਤੇ ਸਾਈ ਸੁਦਰਸ਼ਨ ਨੇ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਚੇਨਈ ਲਈ ਗੇਂਦਬਾਜ਼ੀ ਵਿੱਚ ਮਤਿਸ਼ਾ ਪਥੀਰਾਨਾ ਨੇ 2 ਜਦਕਿ ਦੀਪਕ ਚਾਹਰ ਅਤੇ ਰਵਿੰਦਰ ਜਡੇਜਾ ਨੇ 1-1 ਵਿਕਟ ਹਾਸਲ ਕੀਤੀ।
ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਗੁਜਰਾਤ ਗੁਜਰਾਤ ਨੂੰ ਦਿੱਤੀ ਧਮਾਕੇਦਾਰ ਸ਼ੁਰੂਆਤ
ਚੇਨਈ ਸੁਪਰ ਕਿੰਗਜ਼ ਨੇ ਫਾਈਨਲ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਲਈ ਇਸ ਮੈਚ ਵਿੱਚ ਪਾਰੀ ਦੀ ਸ਼ੁਰੂਆਤ ਕਰਨ ਆਏ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਪਹਿਲੇ 2 ਓਵਰ ਸਾਵਧਾਨੀ ਨਾਲ ਖੇਡਦੇ ਹੋਏ ਸਿਰਫ 8 ਦੌੜਾਂ ਬਣਾਈਆਂ। ਇਸ ਤੋਂ ਬਾਅਦ ਤੀਜੇ ਓਵਰ 'ਚ ਦੋਵਾਂ ਨੇ ਮਿਲ ਕੇ ਦੌੜਾਂ ਤੇਜ਼ੀ ਨਾਲ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਕੋਰ ਨੂੰ ਸਿੱਧਾ 24 ਦੌੜਾਂ ਤੱਕ ਲੈ ਗਏ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ 32 ਗੇਂਦਾਂ 'ਚ ਪੂਰੀ ਹੋਈ। ਪਹਿਲੇ 6 ਓਵਰਾਂ ਦੇ ਅਖੀਰ ਤੱਕ ਗੁਜਰਾਤ ਨੇ ਬਿਨਾਂ ਕਿਸੇ ਨੁਕਸਾਨ ਤੋਂ 62 ਦੌੜਾਂ ਬਣਾ ਲਈਆਂ ਸਨ।
ਗਿਲ ਦੇ ਆਊਟ ਹੋਣ ਤੋਂ ਬਾਅਦ ਸਾਹਾ ਨੂੰ ਮਿਲਿਆ ਸੁਦਰਸ਼ਨ ਦਾ ਸਾਥ
ਗੁਜਰਾਤ ਨੂੰ ਇਸ ਮੈਚ 'ਚ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ 'ਚ 7ਵੇਂ ਓਵਰ ਦੀ ਆਖਰੀ ਗੇਂਦ 'ਤੇ 67 ਦੇ ਸਕੋਰ 'ਤੇ ਲੱਗਿਆ। ਰਵਿੰਦਰ ਜਡੇਜਾ ਨੇ ਗਿੱਲ ਨੂੰ 39 ਦੇ ਨਿੱਜੀ ਸਕੋਰ 'ਤੇ ਸਟੰਪ ਆਊਟ ਕਰਦੇ ਹੋਏ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਰਿਧੀਮਾਨ ਸਾਹਾ ਨੂੰ ਸਾਈ ਸੁਦਰਸ਼ਨ ਦਾ ਸਾਥ ਮਿਲਿਆ। ਦੋਵਾਂ ਨੇ ਮਿਲ ਕੇ ਰਨ ਰੇਟ ਨੂੰ ਬਿਲਕੁਲ ਵੀ ਘੱਟ ਨਹੀਂ ਹੋਣ ਦਿੱਤਾ। ਗੁਜਰਾਤ ਦੀ ਟੀਮ ਨੇ 10 ਓਵਰਾਂ ਦੇ ਅੰਤ ਤੱਕ 1 ਵਿਕਟ ਦੇ ਨੁਕਸਾਨ 'ਤੇ 86 ਦੌੜਾਂ ਬਣਾ ਲਈਆਂ ਸਨ।
ਰਿਧੀਮਾਨ ਸਾਹਾ ਨੇ ਇਸ ਅਹਿਮ ਮੈਚ ਵਿੱਚ 36 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਗੁਜਰਾਤ ਨੂੰ 131 ਦੇ ਸਕੋਰ 'ਤੇ ਸਾਹਾ ਦੇ ਰੂਪ 'ਚ ਦੂਜਾ ਝਟਕਾ ਲੱਗਿਆ, ਜੋ ਕਿ 39 ਗੇਂਦਾਂ 'ਚ 54 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ। ਸਾਹਾ ਅਤੇ ਸਾਈ ਸੁਦਰਸ਼ਨ ਨੇ ਦੂਜੇ ਵਿਕਟ ਲਈ 42 ਗੇਂਦਾਂ ਵਿੱਚ 64 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ: Watch: ਧੋਨੀ ਨੇ ਚੇਨਈ ਨੂੰ ਦਿੱਤੀ ਰਾਹਤ, ਖ਼ਤਰਨਾਕ ਨਜ਼ਰ ਆ ਰਹੇ ਸ਼ੁਭਮਨ ਗਿੱਲ ਨੂੰ ਕੀਤਾ ਸਟੰਪ ਆਊਟ, ਵਾਇਰਲ ਹੋਈ ਵੀਡੀਓ
ਸਾਈ ਸੁਦਰਸ਼ਨ ਨੇ ਕਪਤਾਨ ਹਾਰਦਿਕ ਨਾਲ ਮਿਲ ਕੇ ਆਖਰੀ ਓਵਰਾਂ ਵਿੱਚ ਤੇਜੀ ਨਾਲ ਬਣਾਈਆਂ ਦੌੜਾਂ
ਸਾਹਾ ਦੇ ਪੈਵੇਲੀਅਨ ਪਰਤਣ ਤੋਂ ਬਾਅਦ, ਕਪਤਾਨ ਹਾਰਦਿਕ ਪੰਡਯਾ ਗੁਜਰਾਤ ਲਈ ਨੰਬਰ 4 'ਤੇ ਬੱਲੇਬਾਜ਼ੀ ਕਰਨ ਲਈ ਆਏ। ਇੱਥੋਂ ਰਨ ਰੇਟ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਸਾਈ ਸੁਦਰਸ਼ਨ ਨੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਈਆਂ। 21 ਸਾਲਾ ਸਾਈ ਸੁਦਰਸ਼ਨ ਨੇ ਫਾਈਨਲ ਮੈਚ ਵਿੱਚ 33 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਗੁਜਰਾਤ ਦੀ ਟੀਮ ਨੇ ਪਾਰੀ ਦੇ 17ਵੇਂ ਓਵਰ ਵਿੱਚ 20 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟੀਮ ਨੇ 18ਵੇਂ ਓਵਰ 'ਚ 9 ਦੌੜਾਂ ਬਣਾਈਆਂ, ਜਦਕਿ 19ਵੇਂ ਓਵਰ 'ਚ 2 ਛੱਕਿਆਂ ਅਤੇ 1 ਚੌਕੇ ਦੀ ਮਦਦ ਨਾਲ ਕੁੱਲ 18 ਦੌੜਾਂ ਬਣਾਈਆਂ। ਗੁਜਰਾਤ ਨੇ ਪਾਰੀ ਦੇ ਆਖਰੀ ਓਵਰ ਦੀ ਸ਼ੁਰੂਆਤ ਛੱਕਿਆਂ ਨਾਲ ਕੀਤੀ ਅਤੇ ਕੁੱਲ 14 ਦੌੜਾਂ ਬਣਾਈਆਂ ਅਤੇ 4 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾ ਕੇ ਆਪਣੀ ਪਾਰੀ ਸਮਾਪਤ ਕਰ ਲਈ।
ਸਾਈ ਸੁਦਰਸ਼ਨ ਨੇ 96 ਅਤੇ ਹਾਰਦਿਕ ਪੰਡਯਾ ਨੇ 21 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 33 ਗੇਂਦਾਂ 'ਚ 81 ਦੌੜਾਂ ਦੀ ਤੇਜ਼ ਸਾਂਝੇਦਾਰੀ ਦੇਖਣ ਨੂੰ ਮਿਲੀ। ਚੇਨਈ ਵੱਲੋਂ ਮਥੀਸ਼ਾ ਪਥੀਰਾਨਾ ਨੇ 2 ਜਦਕਿ ਰਵਿੰਦਰ ਜਡੇਜਾ ਅਤੇ ਦੀਪਕ ਚਾਹਰ ਨੇ 1-1 ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ: IPL 2023: IPL ਕਰੀਅਰ ਦਾ 250ਵਾਂ ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਧੋਨੀ, ਜਾਣੋ ਕਿਵੇਂ ਦਾ ਰਿਹਾ ਸਫਰ