MS Dhoni Viral Video: ਆਈਪੀਐਲ 2023 ਸੀਜ਼ਨ ਦੇ ਫਾਈਨਲ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਸ ਦੇ ਨਾਲ ਹੀ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਗੁਜਰਾਤ ਟਾਈਟਨਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਗੁਜਰਾਤ ਟਾਈਟਨਸ ਦੇ ਦੋਵੇਂ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ 6 ਓਵਰਾਂ 'ਚ 62 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦਾ ਕਮਾਲ ਦੇਖਣ ਨੂੰ ਮਿਲਿਆ। ਮਹਿੰਦਰ ਸਿੰਘ ਧੋਨੀ ਨੇ ਫੁਰਤੀ ਦਿਖਾਉਂਦਿਆਂ ਹੋਇਆਂ ਰਵਿੰਦਰ ਜਡੇਜਾ ਦੀ ਗੇਂਦ 'ਤੇ ਸ਼ੁਭਮਨ ਗਿੱਲ ਨੂੰ ਸਟੰਪ ਆਊਟ ਕੀਤਾ।


ਇਹ ਵੀ ਪੜ੍ਹੋ: IPL: MS ਧੋਨੀ ਬਾਰੇ ਕਪਿਲ ਦੇਵ ਦਾ ਵੱਡਾ ਬਿਆਨ, ਬੋਲੇ- 'ਅਸੀਂ ਸਿਰਫ ਧੋਨੀ ਦੀ ਗੱਲ ਕਿਉਂ ਕਰ ਰਹੇ? ਉਹ ਪੂਰੀ ਜ਼ਿੰਦਗੀ...'


ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ


ਹਾਲਾਂਕਿ ਮਹਿੰਦਰ ਸਿੰਘ ਧੋਨੀ ਨੇ ਜਿਸ ਤਰ੍ਹਾਂ ਸ਼ੁਭਮਨ ਗਿੱਲ ਨੂੰ ਫੁਰਤੀ ਨਾਲ ਆਊਟ ਕੀਤਾ, ਉਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੇ ਆਊਟ ਹੋਣ ਤੋਂ ਪਹਿਲਾਂ 20 ਗੇਂਦਾਂ ਵਿੱਚ 39 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 3 ਚੌਕੇ ਅਤੇ 1 ਛੱਕਾ ਲਗਾਇਆ।






ਆਈਪੀਐਲ 2023 ਦੀ ਕੋਲਜ਼ਿਗ ਸੈਰੇਮਨੀ ਵਿੱਚ ਕਈ ਮਸ਼ਹੂਰ ਚਿਹਰਿਆਂ ਦਾ ਜਲਵਾ


ਇਸ ਤੋਂ ਪਹਿਲਾਂ IPL 2023 ਦੀ ਕੋਲਜ਼ਿਗ ਸੈਰੇਮਨੀ 'ਚ ਕਈ ਮਸ਼ਹੂਰ ਚਿਹਰਿਆਂ ਨੇ ਆਪਣਾ ਜਲਵਾ ਦਿਖਾਇਆ। ਸੰਗੀਤ ਨਿਰਮਾਤਾ ਨਿਊਕਲੇਆ ਨੇ ਆਪਣਾ ਜਲਵਾ ਦਿਖਾਇਆ। IPL 2023 ਦੀ ਕਲੋਜ਼ਿੰਗ ਸੈਰੇਮਨੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ IPL 2022 ਦਾ ਖਿਤਾਬ ਗੁਜਰਾਤ ਟਾਈਟਨਸ ਨੇ ਜਿੱਤਿਆ ਸੀ। ਹਾਰਦਿਕ ਪੰਡਯਾ ਦੀ ਟੀਮ ਡਿਫੈਂਡਿੰਗ ਚੈਂਪੀਅਨ ਬਣ ਕੇ ਉਤਰੀ ਹੈ। ਜਦਕਿ ਚੇਨਈ ਸੁਪਰ ਕਿੰਗਜ਼ ਨੇ 4 ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਹੈ। ਮਹਿੰਦਰ ਸਿੰਘ ਧੋਨੀ ਦੀ ਟੀਮ ਪੰਜਵੀਂ ਵਾਰ IPL ਜਿੱਤਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੀ ਹੈ।


ਇਹ ਵੀ ਪੜ੍ਹੋ: Watch:IPL ਕਲੋਜ਼ਿੰਗ ਸੈਰੇਮਨੀ ‘ਚ ਇਨ੍ਹਾਂ ਸਿਤਾਰਿਆਂ ਦਾ ਜਲਵਾ, ਦੇਖੋ ਵਾਇਰਲ ਵੀਡੀਓ