GT vs CSK, Final Preview: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਅੱਜ ਰਿਜ਼ਰਵ ਡੇਅ 'ਤੇ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਲਗਾਤਾਰ ਅਹਿਮਦਾਬਾਦ ਦੇ ਮੌਸਮ 'ਤੇ ਟਿਕੀਆਂ ਹੋਈਆਂ ਹਨ। ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਅੱਜ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਮੈਚ ਸ਼ੁਰੂ ਹੋਣ ਤੋਂ ਬਾਅਦ ਪੂਰਾ ਹੋਵੇਗਾ ਜਾਂ ਨਹੀਂ। ਦਰਅਸਲ IPL 16 ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਣਾ ਸੀ। ਪਰ ਐਤਵਾਰ ਸ਼ਾਮ ਨੂੰ ਅਹਿਮਦਾਬਾਦ ਵਿੱਚ ਲਗਾਤਾਰ ਮੀਂਹ ਪਿਆ ਅਤੇ ਮੈਚ ਦਾ ਆਯੋਜਨ ਨਹੀਂ ਹੋ ਸਕਿਆ।


ਆਈਪੀਐਲ ਗਵਰਨਿੰਗ ਕੌਂਸਲ ਦੁਆਰਾ ਫਾਈਨਲ ਲਈ ਪਹਿਲਾਂ ਹੀ ਇੱਕ ਰਿਜ਼ਰਵ ਡੇ ਰੱਖਿਆ ਗਿਆ ਸੀ। ਰਾਤ 11 ਵਜੇ ਤੱਕ ਜਦੋਂ ਮੈਚ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਤਾਂ ਫਾਈਨਲ ਨੂੰ ਰਿਜ਼ਰਵ ਡੇਅ ਵਿੱਚ ਤਬਦੀਲ ਕਰ ਦਿੱਤਾ ਗਿਆ। ਪਰ ਅੱਜ ਵੀ ਅਹਿਮਦਾਬਾਦ ਤੋਂ ਪ੍ਰਸ਼ੰਸਕਾਂ ਲਈ ਕੋਈ ਚੰਗੀ ਖ਼ਬਰ ਨਹੀਂ ਹੈ। ਕੱਲ੍ਹ ਵਾਂਗ ਅੱਜ ਵੀ ਅਹਿਮਦਾਬਾਦ ਵਿੱਚ ਦਿਨ ਵੇਲੇ ਮੌਸਮ ਸਾਫ਼ ਰਿਹਾ। ਪਰ ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸ਼ਾਮ ਨੂੰ ਮੀਂਹ ਪੈ ਸਕਦਾ ਹੈ।


ਇਹ ਵੀ ਪੜ੍ਹੋ: AB De Villiers: AB ਡਿਵਿਲੀਅਰਸ ਹੋਏ ਯਸ਼ਸਵੀ ਜੈਸਵਾਲ ਦੇ ਕਾਇਲ, ਪ੍ਰਸ਼ੰਸਾ ਕਰ ਦੱਸਿਆ ਸਭ ਤੋਂ ਵੱਡਾ ਗੁਣ


ਹਾਲਾਂਕਿ, ਜੇਕਰ ਮੈਚ ਅੱਜ ਨਹੀਂ ਹੁੰਦਾ ਹੈ, ਤਾਂ ਕੋਈ ਰਿਜ਼ਰਵ ਡੇ ਨਹੀਂ ਹੈ। ਗੁਜਰਾਤ ਟਾਈਟਨਸ ਨੂੰ ਗਰੁੱਪ ਗੇੜ ਦੌਰਾਨ ਅੰਕ ਸੂਚੀ ਵਿਚ ਸਿਖਰ 'ਤੇ ਰਹਿਣ ਦਾ ਫਾਇਦਾ ਮਿਲ ਸਕਦਾ ਹੈ ਅਤੇ ਉਸ ਨੂੰ ਜੇਤੂ ਐਲਾਨਿਆ ਜਾ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਮੈਚ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਮੈਚ ਰਾਤ 9.30 ਵਜੇ ਤੱਕ ਸ਼ੁਰੂ ਹੁੰਦਾ ਹੈ ਤਾਂ ਵੀ ਓਵਰਾਂ ਦੀ ਕਟੌਤੀ ਨਹੀਂ ਹੋਵੇਗੀ। 11.40 ਤੋਂ ਬਾਅਦ ਵੀ ਪੰਜ ਓਵਰਾਂ ਦਾ ਮੈਚ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।


ਅਹਿਮਦਾਬਾਦ ਦੇ ਮੈਦਾਨ 'ਤੇ ਵਿਸ਼ਵ ਪੱਧਰੀ ਸਹੂਲਤਾਂ ਹਨ। ਮੀਂਹ ਰੁਕਣ ਦੀ ਸੂਰਤ ਵਿੱਚ ਅੱਧੇ ਘੰਟੇ ਵਿੱਚ ਮੈਦਾਨ ਨੂੰ ਮੈਚ ਲਈ ਤਿਆਰ ਕੀਤਾ ਜਾ ਸਕਦਾ ਹੈ। ਪ੍ਰਬੰਧਕਾਂ ਵੱਲੋਂ ਪ੍ਰਸ਼ੰਸਕਾਂ ਨੂੰ ਵੀ ਰਾਹਤ ਦਿੱਤੀ ਗਈ ਹੈ। ਜਿਨ੍ਹਾਂ ਨੇ ਐਤਵਾਰ ਨੂੰ ਫਾਈਨਲ ਮੈਚ ਦੇਖਣ ਲਈ ਟਿਕਟਾਂ ਲਈਆਂ ਸਨ, ਉਨ੍ਹਾਂ ਨੂੰ ਅੱਜ ਉਸੇ ਟਿਕਟ ਨਾਲ ਮੈਦਾਨ 'ਤੇ ਜਾਣ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ: IPL 2023 Final: IPL ਫਾਈਨਲ ਦੇਖਣ ਲਈ ਟਿਕਟ ਦਾ ਹੋਣਾ ਬੇਹੱਦ ਜ਼ਰੂਰੀ, ਇਸ ਹਾਲਤ 'ਚ ਨਹੀਂ ਦੇਖ ਸਕੋਗੇ ਮੈਚ, ਜਾਣੋ ਵੱਡਾ ਅਪਡੇਟ