GT vs CSK IPL 2023 Final Ahmedabad: ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਜਾਣ ਵਾਲੇ IPL 2023 ਦਾ ਫਾਈਨਲ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਮੈਚ ਐਤਵਾਰ ਨੂੰ ਖੇਡਿਆ ਜਾਣਾ ਸੀ। ਪਰ ਮੀਂਹ ਕਾਰਨ ਇਹ ਸੋਮਵਾਰ ਸ਼ਾਮ ਨੂੰ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਵੱਡੀ ਗਿਣਤੀ 'ਚ ਦਰਸ਼ਕ ਪਹੁੰਚੇ ਹੋਏ ਸਨ। ਪਰ ਮੀਂਹ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ। ਇਸ ਦੌਰਾਨ ਇਕ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ, ਜਿਸ ਨੇ ਕੁਝ ਪਲਾਂ ਲਈ ਟਵਿਟਰ 'ਤੇ ਹਲਚਲ ਮਚਾ ਦਿੱਤੀ।






ਦਰਅਸਲ ਨਰਿੰਦਰ ਮੋਦੀ ਸਟੇਡੀਅਮ ਦੀ ਇੱਕ LED ਸਕਰੀਨ 'ਤੇ ਚੇਨਈ ਸੁਪਰ ਕਿੰਗਜ਼ ਨੂੰ ਉਪ ਜੇਤੂ ਐਲਾਨਿਆ ਗਿਆ। ਕਿਸੇ ਨੇ ਇਸ ਦੀ ਫੋਟੋ ਕਲਿੱਕ ਕਰਕੇ ਟਵਿਟਰ 'ਤੇ ਸ਼ੇਅਰ ਕੀਤੀ ਹੈ। ਫੋਟੋ ਕੁਝ ਹੀ ਦੇਰ 'ਚ ਵਾਇਰਲ ਹੋ ਗਈ। ਇਸ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ। ਕੁਝ ਟਵਿੱਟਰ ਯੂਜ਼ਰਸ ਨੇ ਮੈਚ ਨੂੰ ਫਿਕਸ ਕਰਾਰ ਦਿੱਤਾ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਇਸ 'ਤੇ ਹੈਰਾਨੀ ਵੀ ਜਤਾਈ ਹੈ।



ਮਹੱਤਵਪੂਰਨ ਗੱਲ ਇਹ ਹੈ ਕਿ ਆਈਪੀਐਲ 2023 ਦਾ ਫਾਈਨਲ ਮੈਚ ਐਤਵਾਰ ਸ਼ਾਮ 7.30 ਵਜੇ ਤੋਂ ਖੇਡਿਆ ਜਾਣਾ ਸੀ। ਪਰ ਮੀਂਹ ਨੇ ਮੈਚ ਸ਼ੁਰੂ ਨਹੀਂ ਹੋਣ ਦਿੱਤਾ। ਆਈਪੀਐਲ ਫਾਈਨਲ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਯਮ ਬਣਾਏ ਗਏ ਹਨ। ਜੇਕਰ ਮੈਚ ਮੀਂਹ ਨਾਲ ਪ੍ਰਭਾਵਿਤ ਹੁੰਦਾ ਹੈ ਤਾਂ ਓਵਰਾਂ ਦੀ ਕਟੌਤੀ ਦਾ ਨਿਯਮ ਹੈ। ਓਵਰਾਂ ਨੂੰ ਸਮੇਂ ਦੇ ਨਾਲ ਘਟਾਇਆ ਜਾ ਸਕਦਾ ਹੈ। ਜੇਕਰ ਮੈਚ 5-5 ਓਵਰਾਂ ਦਾ ਵੀ ਨਹੀਂ ਹੋ ਸਕਦਾ ਤਾਂ ਸੁਪਰ ਓਵਰ ਕੀਤਾ ਜਾ ਸਕਦਾ ਹੈ। ਜੇਕਰ ਇਹ ਵੀ ਸੰਭਵ ਨਹੀਂ ਹੈ ਤਾਂ ਮੈਚ ਰਿਜ਼ਰਵ ਡੇ 'ਤੇ ਖੇਡਿਆ ਜਾਂਦਾ ਹੈ। ਐਤਵਾਰ ਨੂੰ ਸੁਪਰ ਓਵਰ ਦੀ ਸਥਿਤੀ ਨਹੀਂ ਸੀ। ਇਸ ਕਾਰਨ ਇਹ ਮੈਚ ਸੋਮਵਾਰ ਨੂੰ ਹੋਵੇਗਾ।

Read More:- CSK vs GT IPL 2023 Final LIVE: ਅੰਪਾਇਰ ਨਿਤਿਨ ਮੇਨਨ ਨੇ ਮੈਚ ਦੀ ਤਾਜ਼ਾ ਸਥਿਤੀ ਬਾਰੇ ਦੱਸਿਆ, ਅੱਜ ਹੀ ਮੈਚ ਕਰਵਾਉਣ ਦੀ ਕੀਤੀ ਜਾਵੇਗੀ ਕੋਸ਼ਿਸ਼