Prithvi Shaw Girlfriend: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਇਸ ਸਮੇਂ ਕਾਫੀ ਚਰਚਾ 'ਚ ਹਨ। ਕਾਰਨ ਉਸ ਦੀ ਧਮਾਕੇਦਾਰ ਬੱਲੇਬਾਜ਼ੀ ਨਹੀਂ ਸਗੋਂ ਉਸ ਦੀ ਲਵ ਲਾਈਫ ਹੈ। ਦਰਅਸਲ, ਹਾਲ ਹੀ ਵਿੱਚ ਕ੍ਰਿਕਟਰ ਆਪਣੀ ਪ੍ਰੇਮਿਕਾ ਨਿਧੀ ਤਾਪੜੀਆ ਉੱਪਰ ਪਿਆਰ ਲੁਟਾਉਂਦੇ ਹੋਏ ਦਿਖਾਈ ਦਿੱਤੇ। ਦੱਸ ਦੇਈਏ ਕਿ ਵਿਸਫੋਟਕ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਲਈ ਆਈਪੀਐਲ ਵਧੀਆ ਨਹੀਂ ਰਿਹਾ। ਜੀ ਹਾਂ, ਸੀਜ਼ਨ ਦੇ ਸ਼ੁਰੂਆਤੀ ਮੈਚਾਂ 'ਚ ਉਹ ਪੂਰੀ ਤਰ੍ਹਾਂ ਫਲਾਪ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਪਲੇਇੰਗ ਇਲੈਵਨ 'ਚੋਂ ਵੀ ਬਾਹਰ ਕਰ ਦਿੱਤਾ ਗਿਆ। ਹਾਲਾਂਕਿ ਦਿੱਲੀ ਕੈਪੀਟਲਸ ਨੇ ਉਸਨੂੰ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦੇ ਖਿਲਾਫ ਇੱਕ ਹੋਰ ਮੌਕਾ ਦਿੱਤਾ। 


ਇਸ ਦੌਰਾਨ ਪ੍ਰਿਥਵੀ ਨੇ ਇਸ ਮੌਕੇ ਨੂੰ ਗਵਾਇਆ ਨਹੀਂ ਅਤੇ ਇਸ ਦਾ ਪੂਰਾ ਫਾਇਦਾ ਉਠਾਇਆ। ਸ਼ਾਅ ਨੇ ਪੰਜਾਬ ਖਿਲਾਫ ਤੇਜ਼ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਜੜਿਆ ਅਤੇ ਇਕ ਵਾਰ ਫਿਰ ਸਾਰਿਆਂ ਨੂੰ ਆਪਣੀ ਪਾਵਰ ਨਾਲ ਜਾਣੂ ਕਰਵਾਇਆ। ਹਾਲਾਂਕਿ ਇਸ ਮੈਚ 'ਚ ਸ਼ਾਅ ਦਾ ਸਮਰਥਨ ਕਰਨ ਲਈ ਨਿਧੀ ਤਾਪੜੀਆ ਤੋਂ ਇਲਾਵਾ ਕੋਈ ਨਹੀਂ ਪਹੁੰਚਿਆ, ਜਿਸ ਨਾਲ ਸ਼ਾਅ ਦਾ ਨਾਂ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਸ਼ਾਅ ਦੀ ਜ਼ਬਰਦਸਤ ਬੱਲੇਬਾਜ਼ੀ ਲਈ ਨਿਧੀ ਨੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਖੁਦ ਪ੍ਰਿਥਵੀ ਨੇ ਵੀ ਆਪਣੀ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਬਾਅਦ ਦੋਵੇਂ ਕਪਲ ਸੁਰਖੀਆਂ ਵਿੱਚ ਆ ਗਏ ਹਨ। 


ਜਾਣਕਾਰੀ ਲਈ ਦੱਸ ਦੇਈਏ ਕਿ ਨਿਧੀ ਮਸ਼ਹੂਰ ਕ੍ਰਾਈਮ ਸ਼ੋਅ CID 'ਚ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ 2019 'ਚ ਨਿਧੀ ਪੰਜਾਬੀ ਗੀਤ ਜੱਟਾ ਕੋਕਾ ਦੇ ਵੀਡੀਓ 'ਚ ਵੀ ਐਕਟਿੰਗ ਕਰਦੀ ਨਜ਼ਰ ਆਈ ਸੀ। ਨਿਧੀ ਤਾਪੜੀਆ ਅਤੇ ਪ੍ਰਿਥਵੀ ਸ਼ਾਅ ਦੇ ਡੇਟ ਦੀਆਂ ਖਬਰਾਂ ਵੀ ਕਈ ਵਾਰ ਸਾਹਮਣੇ ਆਈਆਂ ਪਰ ਫਿਰ ਇਸ ਦੀ ਕਿਸੇ ਤਰ੍ਹਾਂ ਪੁਸ਼ਟੀ ਨਹੀਂ ਹੋਈ। ਪਰ ਪ੍ਰਿਥਵੀ ਸ਼ਾਅ ਨੇ ਵੈਲੇਨਟਾਈਨ ਡੇਅ 'ਤੇ ਇਕ ਸਟੋਰੀ ਪੋਸਟ ਕਰਕੇ ਸਭ ਕੁਝ ਸਾਫ਼ ਕਰ ਦਿੱਤਾ ਹੈ।


ਇਹ ਕਪਲ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਪ੍ਰਿਥਵੀ ਸ਼ਾਅ ਨੇ 14 ਫਰਵਰੀ ਯਾਨੀ ਵੈਲੇਨਟਾਈਨ ਡੇਅ 'ਤੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਮਾਡਲ ਨਿਧੀ ਤਾਪੜੀਆ ਨਾਲ ਇਕ ਪੋਸਟ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਇਨ੍ਹਾਂ ਦੇ ਚਰਚੇ ਹਰ ਪਾਸੇ ਹੋਣ ਲੱਗੇ।