Dhoni vs Kohli In IPL 2024: ਆਈਪੀਐਲ 2024 ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਕਾਰ ਖੇਡਿਆ ਗਿਆ। ਮੈਚ ਨੇ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕੀਤਾ। ਤੁਸੀਂ ਸੋਚ ਰਹੇ ਹੋਵੋਗੇ ਕਿ ਦੋਵਾਂ ਵਿਚਕਾਰ ਇੱਕ ਹੋਰ ਜੰਗ ਹੋਵੇਗੀ, ਪਰ ਅਜਿਹਾ ਨਹੀਂ ਹੋਵੇਗਾ। ਹੁਣ IPL ਦੇ ਇਸ ਸੀਜ਼ਨ 'ਚ ਧੋਨੀ ਅਤੇ ਕੋਹਲੀ ਵਿਚਾਲੇ ਕੋਈ ਦੂਜੀ ਜੰਗ ਨਹੀਂ ਹੋਵੇਗੀ। ਦਰਅਸਲ, ਇਸ ਵਾਰ 10 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ, ਇੱਕ ਗਰੁੱਪ 'ਏ' ਅਤੇ ਦੂਜਾ 'ਬੀ'।
ਚੇਨਈ ਅਤੇ ਬੈਂਗਲੁਰੂ ਦੀਆਂ ਟੀਮਾਂ ਗਰੁੱਪ 'ਬੀ' ਵਿੱਚ ਮੌਜੂਦ ਹਨ। ਟੂਰਨਾਮੈਂਟ ਵਿੱਚ, ਇੱਕੋ ਗਰੁੱਪ ਵਿੱਚ ਮੌਜੂਦ ਟੀਮਾਂ ਇੱਕ ਦੂਜੇ ਦੇ ਖਿਲਾਫ ਸਿਰਫ ਇੱਕ ਮੈਚ ਖੇਡਣਗੀਆਂ, ਜਦਕਿ ਵਿਰੋਧੀ ਗਰੁੱਪ ਵਿੱਚ ਮੌਜੂਦ ਟੀਮਾਂ ਇੱਕ ਦੂਜੇ ਦੇ ਖਿਲਾਫ 2-2 ਮੈਚ ਖੇਡਣਗੀਆਂ। ਅਜਿਹੇ 'ਚ ਇਹ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਹੋ ਸਕਦਾ ਹੈ। ਹਾਲਾਂਕਿ ਪਲੇਆਫ 'ਚ RCB ਅਤੇ CSK ਵਿਚਾਲੇ ਟੱਕਰ ਦੇਖਣ ਨੂੰ ਮਿਲ ਸਕਦੀ ਹੈ, ਪਰ ਦੋਵੇਂ ਗਰੁੱਪ ਗੇੜ 'ਚ ਆਹਮੋ-ਸਾਹਮਣੇ ਨਹੀਂ ਹੋਣਗੇ।
ਗਰੁੱਪ ਏ ਵਿੱਚ ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼, ਦਿੱਲੀ ਕੈਪੀਟਲਜ਼ ਅਤੇ ਲਖਨਊ ਸੁਪਰ ਜਾਇੰਟਸ ਨੂੰ ਰੱਖਿਆ ਗਿਆ ਹੈ। ਜਦੋਂ ਕਿ ਗਰੁੱਪ ਬੀ ਵਿੱਚ ਚੇਨਈ ਸੁਪਰ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ, ਰਾਇਲ ਚੈਲੇਂਜਰਜ਼ ਬੈਂਗਲੁਰੂ, ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਨੂੰ ਰੱਖਿਆ ਗਿਆ ਹੈ।
ਬੈਂਗਲੁਰੂ ਪਹਿਲੇ ਮੈਚ 'ਚ ਬੁਰੀ ਤਰ੍ਹਾਂ ਹਾਰ ਗਿਆ ਸੀ
ਚੇਪੌਕ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਖਿਲਾਫ ਖੇਡੇ ਗਏ ਪਹਿਲੇ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।ਚੇਨਈ ਨੇ ਇਹ ਮੈਚ ਇਕਤਰਫਾ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ 'ਚ 6 ਵਿਕਟਾਂ 'ਤੇ 173 ਦੌੜਾਂ ਬਣਾਈਆਂ। ਟੀਮ ਲਈ ਵਿਕਟਕੀਪਰ ਬੱਲੇਬਾਜ਼ ਅਨੁਜ ਰਾਵਤ ਨੇ 48 ਦੌੜਾਂ (25 ਗੇਂਦਾਂ) ਦੀ ਸਭ ਤੋਂ ਵੱਡੀ ਪਾਰੀ ਖੇਡੀ, ਜਿਸ ਵਿੱਚ 4 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਨੇ ਸਿਰਫ 18.4 ਓਵਰਾਂ 'ਚ 4 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।