RCB vs PBKS Final: IPL 2025 ਦਾ ਮਹਾਮੁਕਾਬਲਾ ਅੱਜ ਅਹਿਮਦਾਬਾਦ ਵਿੱਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੈਂਜਰਜ਼ ਬੈਂਗਲੋਰ ਦਰਮਿਆਨ ਖੇਡਿਆ ਜਾਣਾ ਹੈ। ਹਾਲਾਂਕਿ ਅੱਜ ਮੀਂਹ ਦੀ ਸੰਭਾਵਨਾ ਨੇ ਫੈਨਜ਼ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ, ਮੀਂਹ ਇਸ ਮੈਚ ਵਿਚ ਰੁਕਾਵਟ ਪੈਦਾ ਕਰ ਸਕਦੀ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਅੱਜ ਮੀਂਹ ਕਾਰਨ ਮੈਚ ਨਹੀਂ ਹੋ ਸਕਿਆ ਅਤੇ ਰਿਜ਼ਰਵ ਡੇ 'ਤੇ ਵੀ ਖੇਡ ਸੰਭਵ ਨਾ ਹੋਈ, ਤਾਂ ਫਿਰ ਕਿਹੜੀ ਟੀਮ ਨੂੰ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ?
ਜੇ ਰਿਜ਼ਰਵ ਡੇ 'ਤੇ ਵੀ ਮੈਚ ਨਹੀਂ ਹੋ ਸਕਿਆ, ਤਾਂ ਕੌਣ ਬਣੇਗਾ ਚੈਂਪਿਅਨ?
BCCI ਦੇ ਅਧਿਕਾਰਿਕ ਨਿਯਮਾਂ ਮੁਤਾਬਕ, ਜੇ ਫਾਈਨਲ ਅਤੇ ਰਿਜ਼ਰਵ ਡੇ ਦੋਹਾਂ ਦਿਨ ਮੈਚ ਪੂਰਾ ਨਹੀਂ ਹੋ ਸਕਦਾ, ਤਾਂ ਲੀਗ ਸਟੇਜ ਦੀ ਅੰਕ ਸੂਚੀ ਵਿੱਚ ਸਿਰਲੇਖ ਤੇ ਰਹਿਣ ਵਾਲੀ ਟੀਮ ਨੂੰ ਵਿਜੇਤਾ ਘੋਸ਼ਿਤ ਕਰ ਦਿੱਤਾ ਜਾਵੇਗਾ।
ਇਸ ਸਥਿਤੀ ਵਿੱਚ ਪੰਜਾਬ ਕਿੰਗਜ਼, ਜਿਸਨੇ IPL 2025 ਦੇ ਲੀਗ ਸਟੇਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ, ਉਹ ਟ੍ਰੌਫੀ ਦਾ ਹੱਕਦਾਰ ਮੰਨੀ ਜਾਵੇਗੀ। ਮਤਲਬ ਜੇ ਮੀਂਹ ਖੇਡ ਨੂੰ ਬਿਗਾੜਦਾ ਹੈ ਤਾਂ ਪੰਜਾਬ ਕਿੰਗਜ਼ ਨੂੰ ਉਹਨਾਂ ਦੇ ਮਜ਼ਬੂਤ ਪ੍ਰਦਰਸ਼ਨ ਦਾ ਇਨਾਮ ਮਿਲ ਸਕਦਾ ਹੈ। ਦੂਜੇ ਪਾਸੇ, ਰਾਇਲ ਚੈਲੈਂਜਰਜ਼ ਬੈਂਗਲੋਰ ਲਈ ਇਹ ਸਥਿਤੀ ਨਿਰਾਸ਼ਾਜਨਕ ਹੋ ਸਕਦੀ ਹੈ, ਜੋ ਹੁਣ ਤੱਕ ਕੋਈ ਵੀ ਖਿਤਾਬ ਨਹੀਂ ਜਿੱਤ ਸਕੀ।
ਮੀਂਹ ਬਣੀ ਫਾਈਨਲ ਦੀ ਸਭ ਤੋਂ ਵੱਡੀ ਚੁਣੌਤੀ
3 ਜੂਨ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਲਈ ਨਰੇਂਦਰ ਮੋਦੀ ਸਟੇਡੀਅਮ ਵਿੱਚ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। BCCI ਨੇ IPL 2025 ਦੇ ਫਾਈਨਲ ਲਈ ਰਿਜ਼ਰਵ ਡੇ 4 ਜੂਨ ਨਿਰਧਾਰਿਤ ਕੀਤਾ ਹੈ। ਜੇ 3 ਜੂਨ ਨੂੰ ਹੋਣ ਵਾਲੇ ਮਹਾਮੁਕਾਬਲੇ ਵਿੱਚ ਮੀਂਹ ਕਾਰਨ ਖੇਡ ਨਹੀਂ ਹੋ ਸਕਦੀ, ਤਾਂ ਮੈਚ ਨੂੰ ਅਗਲੇ ਦਿਨ ਰਿਜ਼ਰਵ ਡੇ 'ਤੇ ਖੇਡਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਰਿਪੋਰਟ ਮੁਤਾਬਕ, 3 ਜੂਨ ਦੀ ਸ਼ਾਮ ਨੂੰ ਅਹਿਮਦਾਬਾਦ ਵਿੱਚ ਮੀਂਹ ਦੀ ਸੰਭਾਵਨਾ ਹੈ। ਸ਼ਾਮ 6 ਵਜੇ ਤੱਕ ਮੀਂਹ ਹੋਣ ਦੀ ਸੰਭਾਵਨਾ 51 ਪ੍ਰਤੀਸ਼ਤ ਹੈ, ਜੋ ਮੈਚ ਸ਼ੁਰੂ ਹੋਣ ਤੱਕ ਘੱਟ ਕੇ 5-2 ਪ੍ਰਤੀਸ਼ਤ ਰਹਿ ਸਕਦੀ ਹੈ। ਹਾਲਾਂਕਿ, ਜੇ ਦੋਹਾਂ ਦਿਨ ਮੀਂਹ ਕਾਰਨ ਮੈਚ ਨਹੀਂ ਹੋ ਸਕਦਾ, ਤਾਂ BCCI ਦੇ ਨਿਯਮਾਂ ਅਨੁਸਾਰ ਪੰਜਾਬ ਕਿੰਗਜ਼ ਨੂੰ ਚੈਂਪਿਅਨ ਦਾ ਖਿਤਾਬ ਦਿੱਤਾ ਜਾਵੇਗਾ।
ਮੁਕਾਬਲੇ ਦਾ ਸਮਾਂ ਅਤੇ ਪ੍ਰਸਾਰਣ
ਮੈਚ: ਪੰਜਾਬ ਕਿੰਗਜ਼ ਵਿਰੁੱਧ ਰਾਇਲ ਚੈਲੈਂਜਰਜ਼ ਬੈਂਗਲੋਰ
ਥਾਂ: ਨਰੇਂਦਰ ਮੋਦੀ ਸਟੇਡੀਅਮ, ਅਹਿਮਦਾਬਾਦ
ਸਮਾਂ: ਟੌਸ - ਸੱਤ ਵਜੇ, ਪਹਿਲੀ ਗੇਂਦ - 7.30 ਵਜੇ
ਪ੍ਰਸਾਰਣ: ਸਟਾਰ ਸਪੋਰਟਸ ਨੈੱਟਵਰਕ ਅਤੇ JioHotstar 'ਤੇ ਲਾਈਵ ਸਟ੍ਰੀਮਿੰਗ
ਦੋਹਾਂ ਟੀਮਾਂ ਦੇ squad
ਪੰਜਾਬ ਕਿੰਗਜ਼: ਨੇਹਿਲ ਵਧੇਰਾ, ਹਰਨੂਰ ਸਿੰਘ, ਸ਼੍ਰੇਅਸ ਅਈਅਰ (ਕੈਪਟਨ), ਮੁਸ਼ੀਰ ਖਾਨ, ਪਾਇਲਾ ਅਵਿਨਾਸ਼, ਪ੍ਰਭਸੀਮਰਨ ਸਿੰਘ, ਵਿਸ਼ਨੂੰ ਵਿਨੋਦ, ਜੋਸ਼ ਇੰਗਲਿਸ, ਮਾਰਕਸ ਸਟੋਇਨਿਸ, ਪ੍ਰਵੀਣ ਦੁਬੇ, ਪ੍ਰਿਯਾਂਸ਼ ਆਰੀਆ, ਅਜ਼ਮਤੁੱਲਾ ਉਮਰਜ਼ਈ, ਆਰੋਨ ਹਾਰਡੀ, ਹਰਪ੍ਰੀਤ ਬਰਾੜ, ਸੂਰਯਾਂਸ਼ ਸ਼ੇਡਗੇ, ਸ਼ਸ਼ਾਂਕ ਸਿੰਘ, ਯੁਜਵਿੰਦਰ ਚਾਹਲ, ਅਰਸ਼ਦੀਪ ਸਿੰਘ, ਜੇਵਿਅਰ ਬਾਰਟਲੇਟ, ਕੁਲਦੀਪ ਸੇਨ, ਵਿਜਯਕੁਮਾਰ ਵਿਸ਼ਾਕ, ਯਸ਼ ਠਾਕੁਰ, ਮਿਸ਼ੇਲ ਓਵੈਨ, ਕਾਈਲ ਜੈਮਿਸਨ
ਰਾਇਲ ਚੈਲੈਂਜਰਜ਼ ਬੈਂਗਲੋਰ: ਵਿਰਾਟ ਕੋਹਲੀ, ਰਜਤ ਪਾਟੀਦਾਰ (ਕੈਪਟਨ), ਸਵਾਸਤਿਕ ਚਿਕਾਰਾ, ਜਿਤੇਸ਼ ਸ਼ਰਮਾ, ਫਿਲਿਪ ਸਾਲਟ, ਮਨੋਜ ਭੰਡਾਗੇ, ਟਿਮ ਡੇਵਿਡ, ਕ੍ਰੁਣਾਲ ਪੰਡਿਆ, ਲਿਆਮ ਲਿਵਿੰਗਸਟੋਨ, ਰੋਮਾਰਿਓ ਸ਼ੈਫਰਡ, ਜੈਕਬ ਬੇਟੇਲ, ਸਵਪਨਿਲ ਸਿੰਘ, ਭੁਵਨੇਸ਼ਵਰ ਕੁਮਾਰ, ਜੋਸ਼ ਹੈਜ਼ਲਵੁੱਡ, ਨੁਵਾਨ ਤੁਸ਼ਾਰਾ, ਯਸ਼ ਦਿਆਲ, ਰਸਿਖ ਦਾਰ ਸਲਾਮ, ਸੁਯਸ਼ ਸ਼ਰਮਾ, ਮੋਹਿਤ ਰਾਠੀ, ਅਭਿਨੰਦਨ ਸਿੰਘ, ਮਯੰਕ ਅਗਰਵਾਲ, ਬਲੇਸਿੰਗ ਮੁਜ਼ਾਰਾਬਾਨੀ, ਟਿਮ ਸੀਫਰਟ