IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਰੋਮਾਂਚਕ ਮੁਕਾਬਲਿਆਂ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਪ੍ਰਸ਼ੰਸਕਾਂ ਦੇ ਚਿਹਰੇ ਉੱਪਰ ਮੁਸਕੁਰਾਹਟ ਆ ਜਾਏਗੀ। ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ (CSK) ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਉਤਸ਼ਾਹਜਨਕ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਨੇ ਪੁਸ਼ਟੀ ਕੀਤੀ ਹੈ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਸੱਟ ਤੋਂ ਤੇਜ਼ੀ ਨਾਲ ਉੱਭਰ ਰਹੇ ਹਨ ਅਤੇ ਜਲਦੀ ਹੀ ਮੈਦਾਨ 'ਤੇ ਵਾਪਸੀ ਕਰਦੇ ਨਜ਼ਰ ਆਉਣਗੇ। ਹਸੀ ਅਨੁਸਾਰ, ਪੂਰਾ ਚੇਨਈ ਆਈ.ਪੀ.ਐੱਲ. 2026 ਵਿੱਚ ਧੋਨੀ ਨੂੰ ਦੁਬਾਰਾ ਖੇਡਦੇ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

Continues below advertisement

ਸੱਟ ਕਾਰਨ 3 ਹਫ਼ਤਿਆਂ ਤੋਂ ਮੈਦਾਨ ਤੋਂ ਸੀ ਦੂਰ

42 ਸਾਲਾ ਮਹਿੰਦਰ ਸਿੰਘ ਧੋਨੀ  ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੱਗੀ ਪਿੰਨੀ (calf) ਦੀ ਸੱਟ ਕਾਰਨ ਪਿਛਲੇ ਤਿੰਨ ਹਫ਼ਤਿਆਂ ਤੋਂ ਮੈਦਾਨ ਤੋਂ ਦੂਰ ਹਨ। ਹਸੀ ਨੇ ਦੱਸਿਆ ਕਿ ਧੋਨੀ ਦੀ ਰਿਕਵਰੀ ਬਹੁਤ ਵਧੀਆ ਚੱਲ ਰਹੀ ਹੈ ਅਤੇ ਫਿਲਹਾਲ ਵਿਕਟਾਂ ਦੇ ਵਿਚਕਾਰ ਉਨ੍ਹਾਂ ਦੀ ਦੌੜਨ ਦੀ ਗਤੀ (running speed) ਨੂੰ ਬਿਹਤਰ ਬਣਾਉਣ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ, ਧੋਨੀ ਦੀ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਦੇ ਹੁਨਰ 'ਤੇ ਟੀਮ ਨੂੰ ਪੂਰਾ ਭਰੋਸਾ ਹੈ, ਬੱਸ ਦੌੜਨ ਦੀ ਸਮਰੱਥਾ ਨੂੰ ਪੱਕਾ ਕਰਨਾ ਹੀ ਵਾਪਸੀ ਵਿੱਚ ਮੁੱਖ ਰੁਕਾਵਟ ਸੀ।

Continues below advertisement

ਵਾਪਸੀ ਦਾ ਆਖਰੀ ਫੈਸਲਾ ਧੋਨੀ ਦਾ ਹੀ ਹੋਵੇਗਾ 

ਮਾਈਕਲ ਹਸੀ ਨੇ ਸਪੱਸ਼ਟ ਕੀਤਾ ਕਿ ਧੋਨੀ ਆਪਣੀ ਫਿਟਨੈੱਸ 'ਤੇ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ, "ਜਿਵੇਂ ਹੀ ਧੋਨੀ ਨੂੰ ਆਪਣੀ ਸੱਟ 'ਤੇ ਪੂਰਾ ਭਰੋਸਾ ਹੋ ਜਾਵੇਗਾ, ਉਹ ਖੁਦ ਵਾਪਸੀ ਲਈ ਹਰੀ ਝੰਡੀ ਦੇ ਦੇਣਗੇ। ਫਿਲਹਾਲ ਅਸੀਂ ਉਨ੍ਹਾਂ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਾਂ।"

ਡਗਆਊਟ ਤੋਂ ਦੂਰ ਰਹਿਣ ਦਾ ਕਾਰਨ ਧੋਨੀ ਨੂੰ ਪਿਛਲੇ ਕੁਝ ਮੈਚਾਂ ਦੌਰਾਨ ਸੀ.ਐੱਸ.ਕੇ. ਦੇ ਡਗਆਊਟ ਵਿੱਚ ਨਹੀਂ ਦੇਖਿਆ ਗਿਆ। ਇਸ ਬਾਰੇ ਖੁਲਾਸਾ ਕਰਦਿਆਂ ਹਸੀ ਨੇ ਦੱਸਿਆ ਕਿ ਧੋਨੀ ਇੱਕ 'ਟੀਮ-ਓਰੀਐਂਟਿਡ' ਇਨਸਾਨ ਹਨ। ਉਹ ਨਹੀਂ ਚਾਹੁੰਦੇ ਸਨ ਕਿ ਮੈਦਾਨ 'ਤੇ ਉਨ੍ਹਾਂ ਦੀ ਮੌਜੂਦਗੀ ਕਾਰਨ ਟੀਮ ਦਾ ਧਿਆਨ ਭਟਕੇ, ਕਿਉਂਕਿ ਕੈਮਰੇ ਅਤੇ ਭੀੜ ਦਾ ਪੂਰਾ ਧਿਆਨ ਉਨ੍ਹਾਂ 'ਤੇ ਹੀ ਕੇਂਦਰਿਤ ਰਹਿੰਦਾ ਹੈ। ਉਹ ਚਾਹੁੰਦੇ ਸਨ ਕਿ ਟੀਮ ਬਿਨਾਂ ਕਿਸੇ ਦਬਾਅ ਦੇ ਆਪਣਾ ਸੁਭਾਵਿਕ ਖੇਡ ਖੇਡ ਸਕੇ। ਹਾਲਾਂਕਿ, ਉਹ ਲਗਾਤਾਰ ਟ੍ਰੇਨਿੰਗ ਸੈਸ਼ਨਾਂ ਵਿੱਚ ਮੌਜੂਦ ਰਹਿੰਦੇ ਹਨ ਅਤੇ ਨੌਜਵਾਨ ਖਿਡਾਰੀਆਂ ਨਾਲ ਆਪਣਾ ਕੀਮਤੀ ਤਜ਼ਰਬਾ ਸਾਂਝਾ ਕਰਦੇ ਹਨ।