RCB Retained Players List: ਰਾਇਲ ਚੈਲੇਂਜਰਜ਼ ਬੰਗਲੌਰ ਨੇ ਆਈਪੀਐਲ 2026 (ਆਰਸੀਬੀ ਰਿਟੇਨਡ ਪਲੇਅਰਜ਼ ਲਿਸਟ) ਲਈ ਆਪਣੀ ਰਿਟੇਨਸ਼ਨ ਸੂਚੀ ਵਿੱਚ ਯਸ਼ ਦਿਆਲ ਨੂੰ ਸ਼ਾਮਲ ਕੀਤਾ ਹੈ। ਆਰਸੀਬੀ ਦੇ ਇਸ ਫੈਸਲੇ ਦੀ ਵਿਆਪਕ ਆਲੋਚਨਾ ਕੀਤੀ ਜਾ ਰਹੀ ਹੈ, ਕਿਉਂਕਿ ਯਸ਼ ਉੱਪਰ ਇਸ ਸਮੇਂ ਦੋ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਪੋਕਸੋ ਐਕਟ ਅਧੀਨ ਇੱਕ ਮਾਮਲਾ ਵੀ ਸ਼ਾਮਲ ਹੈ। ਪਿਛਲੇ ਸਾਲ, ਆਰਸੀਬੀ ਨੇ ਯਸ਼ ਦਿਆਲ ਨੂੰ ₹5 ਕਰੋੜ ਵਿੱਚ ਰਿਟੇਨ ਕੀਤਾ ਸੀ।

Continues below advertisement

ਯਸ਼ ਦਿਆਲ ਉੱਪਰ ਗਾਜ਼ੀਆਬਾਦ ਅਤੇ ਜੈਪੁਰ ਵਿੱਚ ਦੋ ਵੱਖ-ਵੱਖ ਮਾਮਲੇ ਦਰਜ ਹਨ, ਅਤੇ ਦੋਵੇਂ ਹੀ ਜਿਨਸੀ ਸ਼ੋਸ਼ਣ ਨਾਲ ਸਬੰਧਤ ਹਨ। ਆਰਸੀਬੀ ਦੇ ਰਿਟੇਨਸ਼ਨ ਨੇ ਫਰੈਂਚਾਇਜ਼ੀ ਦੇ ਰੁਖ 'ਤੇ ਸਵਾਲ ਖੜ੍ਹੇ ਕੀਤੇ ਹਨ। ਸੋਸ਼ਲ ਮੀਡੀਆ 'ਤੇ ਲੋਕ ਇਸ ਮੁੱਦੇ 'ਤੇ ਦੋ ਗੁੱਟਾਂ ਵਿੱਚ ਵੰਡੇ ਹੋਏ ਹਨ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਯਸ਼ ਨੂੰ ਗੰਭੀਰ ਮਾਮਲੇ ਦਰਜ ਹੋਣ ਦੇ ਬਾਵਜੂਦ ਰਿਟੇਨ ਕਰਕੇ, ਆਰਸੀਬੀ ਫਰੈਂਚਾਇਜ਼ੀ ਸਮਾਜ ਨੂੰ ਗਲਤ ਸੰਦੇਸ਼ ਦੇ ਰਹੀ ਹੈ।

ਆਰਸੀਬੀ ਫਰੈਂਚਾਇਜ਼ੀ ਨੇ ਯਸ਼ ਦਿਆਲ ਨੂੰ ਰਿਟੇਨ ਕਰਨ ਸੰਬੰਧੀ ਕੋਈ ਵੱਖਰਾ ਬਿਆਨ ਜਾਰੀ ਨਹੀਂ ਕੀਤਾ ਹੈ। ਟੀਮ ਵੱਲੋਂ ਇਹ ਵੀ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਸਨੇ ਯਸ਼ ਦਿਆਲ ਦੇ ਖਿਲਾਫ ਦੋਸ਼ਾਂ ਸੰਬੰਧੀ ਬੀਸੀਸੀਆਈ ਨਾਲ ਸੰਪਰਕ ਕੀਤਾ ਹੈ ਜਾਂ ਨਹੀਂ। ਧਿਆਨ ਦੇਣ ਯੋਗ ਹੈ ਕਿ ਯਸ਼ ਦਿਆਲ ਨੇ ਆਈਪੀਐਲ 2025 ਦੇ ਫਾਈਨਲ ਤੋਂ ਬਾਅਦ ਕੋਈ ਪ੍ਰਤੀਯੋਗੀ ਕ੍ਰਿਕਟ ਨਹੀਂ ਖੇਡੀ ਹੈ।

Continues below advertisement

ਮੁਅੱਤਲੀ ਦਾ ਕਰਨਾ ਪਿਆ ਸਾਹਮਣਾ 

ਇਸ ਸਾਲ ਅਗਸਤ ਵਿੱਚ ਦਰਜ ਮਾਮਲਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ, ਯੂਪੀ ਟੀ-20 ਲੀਗ ਦੇ ਪ੍ਰਬੰਧਕਾਂ ਨੇ ਯਸ਼ ਦਿਆਲ ਨੂੰ ਲੀਗ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ। ਉਹ ਗੋਰਖਪੁਰ ਲਾਇਨਜ਼ ਲਈ ਖੇਡਣ ਵਾਲੇ ਸੀ। ਉਹ ਘਰੇਲੂ ਸੀਜ਼ਨ ਵਿੱਚ ਉੱਤਰ ਪ੍ਰਦੇਸ਼ ਲਈ ਅਜੇ ਤੱਕ ਇੱਕ ਵੀ ਮੈਚ ਨਹੀਂ ਖੇਡਦੇ ਦਿਖਾਈ ਦਿੱਤੇ। ਇਹ ਰਿਪੋਰਟਾਂ ਉਸਦੇ ਕ੍ਰਿਕਟ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੀਆਂ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।