IPL Points Table 2022: ਇੰਡੀਅਨ ਪ੍ਰੀਮੀਅਰ ਲੀਗ 2022 ਦੇ ਪੁਆਇੰਟ ਟੇਬਲ ਵਿੱਚ ਰਾਜਸਥਾਨ ਰਾਇਲਜ਼ ਸਿਖਰ 'ਤੇ ਪਹੁੰਚ ਗਈ ਹੈ। ਦਿੱਲੀ ਖਿਲਾਫ 15 ਦੌੜਾਂ ਦੀ ਜਿੱਤ ਤੋਂ ਬਾਅਦ ਰਾਜਸਥਾਨ ਦੀ ਸਥਿਤੀ 'ਚ ਇਸ ਨਾਲ ਸੁਧਾਰ ਹੋਇਆ ਹੈ। ਟੀਮ ਦੇ ਹੁਣ 7 ਮੈਚਾਂ ਵਿੱਚ 5 ਜਿੱਤਾਂ ਨਾਲ 10 ਅੰਕ ਹੋ ਗਏ ਹਨ। ਰਾਜਸਥਾਨ ਦੇ ਨਾਲ-ਨਾਲ ਗੁਜਰਾਤ ਟਾਈਟਨਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵੀ 10-10 ਅੰਕ ਹਨ ਪਰ ਇਹ ਦੋਵੇਂ ਟੀਮਾਂ ਰਨ ਰੇਟ ਦੇ ਮਾਮਲੇ 'ਚ ਰਾਜਸਥਾਨ ਤੋਂ ਪਿੱਛੇ ਹਨ।
ਰਾਜਸਥਾਨ ਦੇ ਖਿਡਾਰੀਆਂ ਨੇ ਪਰਪਲ ਅਤੇ ਆਰੇਂਜ ਕੈਪ ਵੀ ਬਰਕਰਾਰ ਰੱਖੀ ਹੈ। ਆਰਆਰ ਦੇ ਯੁਜਵੇਂਦਰ ਚਾਹਲ ਇਸ ਸੀਜ਼ਨ ਵਿੱਚ 18 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਹੋਏ ਹਨ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਇਸ ਸੀਜ਼ਨ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ 'ਚ ਚੋਟੀ 'ਤੇ ਬਰਕਰਾਰ ਹਨ।
IPL 2022 ਪੁਆਇੰਟ ਟੇਬਲ:
ਨੰਬਰ ਟੀਮ ਜਿੱਤੇ ਗਏ ਮੈਚ ਹਾਰੇ ਗਏ ਮੈਚ ਨੈੱਟ ਰਨ ਰੇਟ ਪੁਆਇੰਟਸ
1 RR 7 5 2 0.432 10
2 GT 6 5 1 0.395 10
3 RCB 7 5 2 0.251 10
4 LSG 7 4 3 0.124 8
5 SRH 6 4 2 -0.077 8
6 DC 7 3 4 0.715 6
7 KKR 7 3 4 0.160 6
8 PBKS 7 3 4 -0.562 6
9 CSK 7 2 5 -0.534 4
10 MI 7 0 7 -0.892 0
ਜੋਸ ਬਟਲਰ ਕੋਲ ਆਰੇਂਜ ਕੈਪ 'ਤੇ ਕਾਬਜ਼
ਨੰਬਰ ਬੱਲੇਬਾਜ਼ ਮੈਚ ਦੌੜਾਂ
1 ਜੌਸ ਬਟਲਰ 7 491
2 ਕੇਐਲ ਰਾਹੁਲ 7 265
3 ਪ੍ਰਿਥਵੀ ਸ਼ਾਅ 7 254
ਯੁਜਵੇਂਦਰ ਚਾਹਲ ਦਾ ਪਰਪਲ ਕੈਪ 'ਤੇ ਕਬਜ਼ਾ
ਨੰਬਰ ਗੇਂਦਬਾਜ਼ ਮੈਚ ਵਿਕਟ
1 ਯੁਜ਼ਵੇਂਦਰ ਚਾਹਲ 7 18
2 ਕੁਲਦੀਪ ਯਾਦਵ 7 13
3 ਡਵੇਨ ਬ੍ਰਾਵੋ 7 12
ਇਹ ਵੀ ਪੜ੍ਹੋ: Sidharth Malhotra ਅਤੇ Kiara Advani ਦਾ ਬ੍ਰੇਕਅੱਪ, ਸਾਹਮਣੇ ਆਇਆ ਇਹ ਕਾਰਨ!