KKR vs SRH: IPL 'ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਕੇਕੇਆਰ ਦੇ ਬੱਲੇਬਾਜ਼ਾਂ ਨੇ ਫਿਰ ਨਿਰਾਸ਼ ਕੀਤਾ। ਟੀਮ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 177 ਦੌੜਾਂ ਬਣਾਈਆਂ। ਟੀਮ ਨੂੰ ਇਸ ਸਕੋਰ ਤੱਕ ਪਹੁੰਚਾਉਣ ਵਿੱਚ ਬਿਲਿੰਗਸ ਤੇ ਰਸਲ ਦਾ ਸਭ ਤੋਂ ਵੱਡਾ ਹੱਥ ਸੀ। ਦੋਵਾਂ ਨੇ 63 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਬਿਲਿੰਗਸ ਨੇ ਇਸ ਮੈਚ ਵਿੱਚ 29 ਗੇਂਦਾਂ ਵਿੱਚ 34 ਦੌੜਾਂ ਬਣਾਈਆਂ। ਇਸ ਨਾਲ ਹੀ ਰਸੇਲ ਨੇ 28 ਗੇਂਦਾਂ 'ਤੇ ਨਾਬਾਦ 49 ਦੌੜਾਂ ਬਣਾਈਆਂ। ਹੈਦਰਾਬਾਦ ਲਈ ਉਮਰਾਨ ਮਲਿਕ ਨੇ 33 ਦੌੜਾਂ ਦੇ ਕੇ 3 ਵਿਕਟਾਂ ਲਈਆਂ। 'ਜੰਮੂ ਐਕਸਪ੍ਰੈਸ' ਅੱਜ ਸ਼ਾਨਦਾਰ ਲੈਅ ਵਿੱਚ ਦਿਖਾਈ ਦਿੱਤੀ ਅਤੇ ਉਨ੍ਹਾਂ ਨੇ ਇਕੱਲੇ ਹੀ ਕੇਕੇਆਰ ਦੇ ਸਿਖਰਲੇ ਕ੍ਰਮ ਨੂੰ ਢੇਰ ਕਰ ਦਿੱਤਾ।

8ਵੇਂ ਓਵਰ ਵਿੱਚ 2 ਵਿਕਟਾਂ


ਉਮਰਾਨ ਮਲਿਕ ਨੇ ਪਾਰੀ ਦਾ 8ਵਾਂ ਓਵਰ ਕੀਤਾ। 8ਵੇਂ ਓਵਰ ਦੀ ਤੀਜੀ ਗੇਂਦ 'ਤੇ ਨਿਤੀਸ਼ ਰਾਣਾ 16 ਗੇਂਦਾਂ 'ਤੇ 26 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ਸ਼ਾਂਕ ਸਿੰਘ ਨੇ ਰਾਣਾ ਦਾ ਕੈਚ ਫੜਿਆ। ਇਸੇ ਓਵਰ ਦੀ ਆਖਰੀ ਗੇਂਦ 'ਤੇ ਅਜਿੰਕਿਆ ਰਹਾਣੇ 24 ਗੇਂਦਾਂ 'ਤੇ 28 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਰਹਾਣੇ ਦਾ ਕੈਚ ਵੀ ਸ਼ਸ਼ਾਂਕ ਸਿੰਘ ਨੇ ਫੜਿਆ। ਅਜਿਹੇ ਵਿੱਚ ਉਮਰਾਨ ਨੇ ਕੋਲਕਾਤਾ ਨੂੰ ਇੱਕੋ ਓਵਰ ਵਿੱਚ ਦੋ ਝਟਕੇ ਦਿੱਤੇ। ਇਸ ਤੋਂ ਬਾਅਦ 10ਵੇਂ ਓਵਰ ਦੀ ਆਖਰੀ ਗੇਂਦ 'ਤੇ ਉਮਰਾਨ ਮਲਿਕ ਨੇ ਕਪਤਾਨ ਸ਼੍ਰੇਅਸ ਅਈਅਰ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਅਈਅਰ ਨੇ 9 ਗੇਂਦਾਂ 'ਚ 15 ਦੌੜਾਂ ਬਣਾਈਆਂ।

ਗੁਜਰਾਤ ਖਿਲਾਫ 5 ਵਿਕਟਾਂ ਲਈਆਂ

ਇਸ ਤੋਂ ਪਹਿਲਾਂ ਉਮਰਾਨ ਮਲਿਕ ਨੇ ਗੁਜਰਾਤ ਟਾਈਟਨਸ ਖਿਲਾਫ 5 ਵਿਕਟਾਂ ਲਈਆਂ ਸਨ। ਪਰ ਇਸ ਤੋਂ ਬਾਅਦ ਉਸ ਨੂੰ ਵਿਕਟਾਂ ਨਹੀਂ ਮਿਲੀਆਂ। ਵਿਰੋਧੀ ਟੀਮ ਦੇ ਖਿਡਾਰੀਆਂ ਨੇ ਵੀ ਜਮ ਕੇ ਪਿਟਾਈ ਕੀਤੀ ਪਰ ਅੱਜ ਉਮਰਾਨ ਮਲਿਕ ਨੇ 150 ਤੋਂ ਉੱਪਰ ਕੋਈ ਗੇਂਦ ਨਹੀਂ ਸੁੱਟੀ। ਪੂਰੇ ਓਵਰ 'ਚ ਉਸ ਨੇ 150 ਦੀ ਰਫਤਾਰ ਨਾਲ ਸਿਰਫ ਇਕ ਗੇਂਦ ਸੁੱਟੀ। ਉਸ ਨੇ ਆਪਣੇ 8ਵੇਂ ਓਵਰ ਦੀ ਤੀਜੀ ਅਤੇ ਛੇਵੀਂ ਗੇਂਦ 'ਤੇ ਵਿਕਟਾਂ ਲਈਆਂ। ਇਸ ਦੌਰਾਨ ਉਸਦੀ ਸਪੀਡ 145 ਦੇ ਕਰੀਬ ਰਹੀ।