ਆਈ.ਪੀ.ਐੱਲ. ਦਾ 16ਵਾਂ ਸੀਜ਼ਨ ਹੁਣ ਤੱਕ ਕਈ ਮਾਇਨਿਆਂ ਨਾਲ ਬਹੁਤ ਖਾਸ ਸਾਬਤ ਹੋਇਆ ਹੈ। ਇਸ ਸੀਜ਼ਨ 'ਚ IPL ਇਤਿਹਾਸ ਦਾ 1000ਵਾਂ ਮੈਚ ਵੀ ਖੇਡਿਆ ਗਿਆ। ਸਾਲ 2008 ਵਿੱਚ ਖੇਡੇ ਗਏ ਪਹਿਲੇ ਆਈਪੀਐਲ ਸੀਜ਼ਨ ਤੋਂ ਲੈ ਕੇ ਹੁਣ ਤੱਕ ਇਸ ਦੀ ਸਫਲਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਮੌਜੂਦਾ ਸਮੇਂ ਵਿੱਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਲੀਗ ਹੈ। ਹੁਣ ਆਈ.ਪੀ.ਐੱਲ. ਦੇ ਪਿਤਾਮਾ ਮੰਨੇ ਜਾਣ ਵਾਲੇ ਲਲਿਤ ਮੋਦੀ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਛੇਤੀ ਹੀ ਇਹ ਲੀਗ ਦੁਨੀਆ ਦੀ ਨੰਬਰ 1 ਸਪੋਰਟਸ ਲੀਗ ਬਣ ਜਾਵੇਗੀ।
30 ਅਪ੍ਰੈਲ 2023 ਨੂੰ ਮੁੰਬਈ ਦੇ ਵਾਨਖੇੜੇ ਵਿੱਚ ਖੇਡੇ ਗਏ ਆਈਪੀਐਲ ਦੇ 1000ਵੇਂ ਮੈਚ ਦੇ ਸਬੰਧ ਵਿੱਚ, ਲਲਿਤ ਮੋਦੀ ਨੇ ਕ੍ਰਿਕਬਜ਼ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਂ ਇਸ ਮੌਕੇ ਪ੍ਰਸ਼ੰਸਕਾਂ, ਖਿਡਾਰੀਆਂ ਅਤੇ ਸਾਰੇ ਸਟੇਕਹਾਲਡਰਸ ਅਤੇ ਰੈਗੂਲੇਟਰਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। IPL ਨੂੰ ਅੱਗੇ ਲਿਜਾਣ ਲਈ ਤੁਹਾਡੇ ਸਾਰਿਆਂ ਨੂੰ ਵਧਾਈਆਂ।
ਇਹ ਵੀ ਪੜ੍ਹੋ: Rashmika Mandanna-MS Dhoni: MS ਧੋਨੀ ਦੀ ਰਸ਼ਮਿਕਾ ਮੰਡਾਨਾ ਨਾਲ ਤਸਵੀਰ ਵਾਇਰਲ, ਦੇਖੋ ਕਿਵੇਂ ਮਚਾਈ IPL 'ਚ ਧਮਾਲ
ਲਲਿਤ ਮੋਦੀ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਇਹ ਮੇਰੇ ਲਈ ਬਹੁਤ ਭਾਵੁਕ ਪਲ ਹੈ। ਇਹ ਦੇਖਣ ਵਿੱਚ ਬਹੁਤ ਵਧੀਆ ਲੱਗਦਾ ਹੈ ਕਿ ਆਈਪੀਐਲ ਬਹੁਤ ਕਾਫੀ ਤੇਜੀ ਤੋਂ ਬਾਅਦ ਬ੍ਰਾਂਡ ਵੈਲਿਊ ਦੇ ਆਧਾਰ 'ਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਲੀਗ ਬਣ ਗਿਆ ਹੈ। ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਇਹ ਨੰਬਰ-1 ਹੈ। ਆਈਪੀਐਲ ਦੇ ਕਾਰਨ, ਭਾਰਤੀ ਕ੍ਰਿਕਟ ਦੇ ਬੁਨਿਆਦੀ ਢਾਂਚੇ ਵਿੱਚ ਵੀ ਕਾਫੀ ਸੁਧਾਰ ਦੇਖਿਆ ਗਿਆ ਹੈ, ਜੋ ਇਸ ਲੀਗ ਦੀ ਸਫਲਤਾ ਨੂੰ ਦਰਸਾਉਂਦਾ ਹੈ।
IPL ਜਲਦ ਹੀ ਦੁਨੀਆ ਦੀ ਸਭ ਤੋਂ ਵੱਡੀ ਲੀਗ ਬਣੇਗਾ
ਲਲਿਤ ਮੋਦੀ ਨੇ ਆਪਣੇ ਬਿਆਨ 'ਚ ਆਈ.ਪੀ.ਐੱਲ. ਦੀ ਸਫਲਤਾ 'ਤੇ ਗੱਲ ਕਰਦੇ ਹੋਏ ਕਿਹਾ ਕਿ IPL ਦੀ ਸਫਲਤਾ ਪਿੱਛੇ ਪ੍ਰਸ਼ੰਸਕਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਹੁਣ IPL ਨੂੰ ਦੁਨੀਆ ਦੀ ਸਭ ਤੋਂ ਵੱਡੀ ਸਪੋਰਟਸ ਲੀਗ ਬਣਨ 'ਚ ਦੇਰ ਨਹੀਂ ਲੱਗੇਗੀ। ਫਿਲਹਾਲ ਇਹ ਨੈਸ਼ਨਲ ਫੁੱਟਬਾਲ ਲੀਗ (NFL) ਤੋਂ ਬਾਅਦ ਦੂਜੇ ਸਥਾਨ 'ਤੇ ਹੈ ਅਤੇ ਇਸ ਦੀ ਵਿਕਾਸ ਦਰ ਨੂੰ ਦੇਖਦੇ ਹੋਏ ਇਹ ਜਲਦੀ ਹੀ ਪਹਿਲੇ ਨੰਬਰ 'ਤੇ ਆ ਜਾਵੇਗਾ।
ਇਹ ਵੀ ਪੜ੍ਹੋ: Yuzvendra Chahal: ਨਸ਼ੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਏ ਯੁਜਵੇਂਦਰ ਚਾਹਲ, ਪਤਨੀ ਧਨਸ਼੍ਰੀ ਨੇ ਤਸਵੀਰ ਸਾਂਝੀ ਕਰ ਕਹੀ ਇਹ ਗੱਲ