RCB vs DC IPL 2025: ਦਿੱਲੀ ਕੈਪੀਟਲਜ਼ ਨੇ ਰਾਇਲ ਚੈਲੈਂਜਰਜ਼ ਬੈਂਗਲੁਰੂ ਨੂੰ ਆਈਪੀਐਲ 2025 ਦੇ 24ਵੇਂ ਮੈਚ ਵਿੱਚ ਵੀਰਵਾਰ ਨੂੰ ਹਰਾਇਆ। ਦਿੱਲੀ ਨੇ ਇਹ ਮੈਚ ਕੇਐਲ ਰਾਹੁਲ ਦੀ ਧਮਾਕੇਦਾਰ ਪਾਰੀ ਦੀ ਬਦੌਲਤ 6 ਵਿਕਟਾਂ ਨਾਲ ਜਿੱਤਿਆ। ਰਾਹੁਲ ਨੇ ਨਾਬਾਦ 93 ਰਨ ਬਣਾਏ, ਹਾਲਾਂਕਿ ਉਹ ਆਪਣਾ ਸ਼ਤਕ ਪੂਰਾ ਨਹੀਂ ਕਰ ਸਕੇ। ਦਿੱਲੀ ਵਲੋਂ ਗੇਂਦਬਾਜ਼ ਕੁਲਦੀਪ ਯਾਦਵ ਅਤੇ ਵਿਪਰਾਜ ਨਿਗਮ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। RCB ਵਲੋਂ ਟਿਮ ਡੇਵਿਡ ਅਤੇ ਫਿਲਿਪ ਸਾਲਟ ਨੇ ਵਧੀਆ ਪਾਰੀਆਂ ਖੇਡੀਆਂ।

RCB ਨੇ ਦਿੱਲੀ ਨੂੰ ਜਿੱਤ ਲਈ 164 ਰਨਾਂ ਦਾ ਲਕਸ਼ ਦਿੱਤਾ ਸੀ। ਜਵਾਬ ਵਿੱਚ ਦਿੱਲੀ ਨੇ 17.5 ਓਵਰਾਂ ਵਿੱਚ ਇਹ ਟੀਚਾ ਹਾਸਲ ਕਰ ਲਿਆ। ਰਾਹੁਲ ਵੱਲੋਂ ਮੈਚ ਜਿਤਾਉ ਪਦਰਸ਼ਨ ਦੇਖਣ ਨੂੰ ਮਿਲਿਆ। ਉਸਨੇ 53 ਗੇਂਦਾਂ 'ਚ ਨਾਬਾਦ 93 ਰਨ ਬਣਾਏ। ਰਾਹੁਲ ਨੇ ਆਪਣੀ ਪਾਰੀ ਵਿੱਚ 7 ਚੌਕੇ ਅਤੇ 6 ਛੱਕੇ ਲਗਾਏ। ਟ੍ਰਿਸਟਨ ਸਟਬਸ ਨੇ ਵੀ ਨਾਬਾਦ 38 ਰਨ ਬਣਾਏ, ਜਿਸ ਵਿੱਚ 4 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦਿੱਲੀ ਕੈਪੀਟਲਜ਼ ਦੀ ਇਹ ਲਗਾਤਾਰ ਚੌਥੀ ਜਿੱਤ ਹੈ।

ਸ਼ੁਰੂਆਤ 'ਚ ਲੜਖੜਾਈ ਦਿੱਲੀ ਦੀ ਪਾਰੀ –

ਦਿੱਲੀ ਦੀ ਸ਼ੁਰੂਆਤ ਕਾਫੀ ਨਿਰਾਸ਼ਾਜਨਕ ਰਹੀ। ਫਾਫ ਡੁ ਪਲੇਸੀਸ ਅਤੇ ਜੈਕ ਫ੍ਰੇਜ਼ਰ ਮੈਕਗਰਕ ਵੱਲੋਂ ਕੋਈ ਖ਼ਾਸ ਯੋਗਦਾਨ ਨਹੀਂ ਮਿਲਿਆ। ਡੁ ਪਲੇਸੀਸ ਕੇਵਲ 2 ਰਨ ਬਣਾ ਕੇ ਆਊਟ ਹੋ ਗਏ, ਉਨ੍ਹਾਂ ਨੂੰ ਯਸ਼ ਦਯਾਲ ਨੇ ਆਉਟ ਕਰਕੇ ਪਵੈਲਿਅਨ ਵਾਪਸ ਭੇਜਿਆ। ਇਸ ਤੋਂ ਬਾਅਦ ਮੈਕਗਰਕ ਸਿਰਫ 7 ਰਨ ਬਣਾਕੇ ਆਊਟ ਹੋਏ। ਅਭਿਸ਼ੇਕ ਪੋਰੇਲ ਵੀ ਸਿਰਫ 7 ਰਨ ਬਣਾਕੇ ਆਊਟ ਹੋ ਗਏ। ਇਹ ਦੋਵੇਂ ਵਿਕਟਾਂ ਭੁਵਨੇਸ਼ਵਰ ਕੁਮਾਰ ਨੇ ਲਈਆਂ।

ਇਹ ਰਿਹਾ ਦਿੱਲੀ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ –

ਦਿੱਲੀ ਵੱਲੋਂ ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ ਵਿੱਚ 26 ਰਨ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਸੁਯਸ਼ ਸ਼ਰਮਾ ਨੇ 4 ਓਵਰਾਂ ਵਿੱਚ 25 ਰਨ ਦਿੱਤੇ ਅਤੇ 1 ਵਿਕਟ ਲਈ। ਯਸ਼ ਦਯਾਲ ਨੇ 3.5 ਓਵਰਾਂ ਵਿੱਚ 45 ਰਨ ਦਿੱਤੇ ਅਤੇ 1 ਵਿਕਟ ਹਾਸਲ ਕੀਤਾ।

ਦਿੱਲੀ ਦੇ ਗੇਂਦਬਾਜ਼ਾਂ ਦਾ ਘਾਤਕ ਪ੍ਰਦਰਸ਼ਨ –

ਦਿੱਲੀ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੁਲਦੀਪ ਯਾਦਵ ਅਤੇ ਵਿਪਰਾਜ ਨਿਗਮ ਨੇ 2-2 ਵਿਕਟਾਂ ਹਾਸਲ ਕੀਤੀਆਂ। ਵਿਪਰਾਜ ਨੇ 4 ਓਵਰਾਂ ਵਿੱਚ ਸਿਰਫ 18 ਰਨ ਦਿੱਤੇ, ਜਦਕਿ ਕੁਲਦੀਪ ਨੇ 4 ਓਵਰਾਂ ਵਿੱਚ ਕੇਵਲ 17 ਰਨ ਦੇ ਕੇ 2 ਵਿਕਟਾਂ ਲੀਆਂ। ਮੋਹਿਤ ਸ਼ਰਮਾ ਅਤੇ ਮੁਕੇਸ਼ ਕੁਮਾਰ ਨੂੰ 1-1 ਵਿਕਟ ਮਿਲੀ।