IPL 2025: ਲਖਨਊ ਸੁਪਰ ਜਾਇੰਟਸ ਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਅੱਜ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਤੇ ਜ਼ਹੀਰ ਖਾਨ ਵਿਚਕਾਰ ਗੱਲਬਾਤ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ ਹੈ। ਕੁਝ ਯੂਜ਼ਰ ਕਹਿ ਰਹੇ ਹਨ ਕਿ ਮੁੰਬਈ ਇੰਡੀਅਨਜ਼ ਨੇ ਰੋਹਿਤ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਸਾਂਝਾ ਕੀਤਾ ਹੈ। ਬਹੁਤ ਸਾਰੇ ਲੋਕ ਰੋਹਿਤ ਦੇ ਖ਼ਿਲਾਫ਼ ਵੀ ਬੋਲ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖ਼ਿਰ ਮਾਮਲਾ ਕੀ ਹੈ।
ਮੁੰਬਈ ਇੰਡੀਅਨਜ਼ ਕ੍ਰਿਕਟ ਟੀਮ ਨੇ ਮੈਚ ਤੋਂ ਪਹਿਲਾਂ ਵੀਰਵਾਰ ਨੂੰ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਅਭਿਆਸ ਕੀਤਾ। ਇਸ ਸਮੇਂ ਦੌਰਾਨ ਲਖਨਊ ਦੇ ਖਿਡਾਰੀ ਵੀ ਉੱਥੇ ਟਰੇਨਿੰਗ ਕਰ ਰਹੇ ਸਨ। ਮੁੰਬਈ ਇੰਡੀਅਨਜ਼ ਨੇ ਇਸ ਘਟਨਾ ਦੌਰਾਨ ਬਣਾਈ ਗਈ ਇੱਕ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ 'ਤੇ ਸਾਂਝੀ ਕੀਤੀ। ਵੀਡੀਓ ਵਿੱਚ ਰਿਸ਼ਭ ਪੰਤ ਆਉਂਦੇ ਹਨ ਤੇ ਰੋਹਿਤ ਸ਼ਰਮਾ ਨੂੰ ਪਿੱਛੇ ਤੋਂ ਫੜ੍ਹਦੇ ਹਨ। ਇਸ ਦੌਰਾਨ ਰੋਹਿਤ ਅਤੇ ਜ਼ਹੀਰ ਜਿਸ ਬਾਰੇ ਗੱਲ ਕਰ ਰਹੇ ਸਨ, ਉਹ ਲੀਕ ਹੋ ਗਿਆ।
ਰੋਹਿਤ ਅਤੇ ਜ਼ਹੀਰ ਕਿਸ ਬਾਰੇ ਗੱਲ ਕਰ ਰਹੇ ਸਨ ?
ਰੋਹਿਤ ਸ਼ਰਮਾ ਜ਼ਹੀਰ ਖਾਨ ਨੂੰ ਕਹਿ ਰਹੇ ਹਨ, "ਮੈ ਜੋ ਵੀ ਕਰਨਾ ਸੀ, ਮੈਂ ਉਹ ਸਹੀ ਢੰਗ ਨਾਲ ਕੀਤਾ, ਹੁਣ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਹੈ।" ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ। ਕੁਝ ਪ੍ਰਸ਼ੰਸਕ ਟਿੱਪਣੀਆਂ ਵਿੱਚ ਕਹਿ ਰਹੇ ਹਨ ਕਿ ਮੁੰਬਈ ਨੇ ਜਾਣਬੁੱਝ ਕੇ ਰੋਹਿਤ ਨੂੰ ਬਦਨਾਮ ਕਰਨ ਲਈ ਉਸਦਾ ਬਿਆਨ ਸਾਂਝਾ ਕੀਤਾ। ਜਦੋਂ ਕਿ ਕੁਝ ਰੋਹਿਤ ਦੇ ਖ਼ਿਲਾਫ਼ ਬੋਲ ਰਹੇ ਹਨ।
ਰੋਹਿਤ ਸ਼ਰਮਾ ਕਿਸ ਬਾਰੇ ਗੱਲ ਕਰ ਰਿਹਾ ਸੀ?
ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਆਪਣੀ ਫਾਰਮ ਬਾਰੇ ਗੱਲ ਕਰ ਰਿਹਾ ਸੀ ਤੇ ਹੁਣ ਉਸਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿਉਂਕਿ ਵੀਡੀਓ ਵਿੱਚ ਗੱਲਬਾਤ ਦੇ ਸਿਰਫ਼ 3-4 ਸਕਿੰਟਾਂ ਨੂੰ ਹੀ ਕੈਦ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾ ਦਿੱਤਾ ਸੀ ਤੇ ਹਾਰਦਿਕ ਪੰਡਯਾ ਨੂੰ ਕਪਤਾਨ ਨਿਯੁਕਤ ਕੀਤਾ ਸੀ। ਰੋਹਿਤ ਨੇ ਆਪਣੀ ਕਪਤਾਨੀ ਹੇਠ ਟੀਮ ਲਈ 5 ਆਈਪੀਐਲ ਖਿਤਾਬ ਜਿੱਤੇ ਹਨ।
ਇਸ ਸੀਜ਼ਨ ਵਿੱਚ ਰੋਹਿਤ ਸ਼ਰਮਾ ਦਾ IPL ਵਿੱਚ ਪ੍ਰਦਰਸ਼ਨ ਹੁਣ ਤੱਕ ਚੰਗਾ ਨਹੀਂ ਰਿਹਾ ਹੈ। ਪਹਿਲੇ ਮੈਚ ਵਿੱਚ ਸੀਐਸਕੇ ਦੇ ਖਿਲਾਫ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ, ਉਹ ਦੂਜੇ ਮੈਚ ਵਿੱਚ ਗੁਜਰਾਤ ਟਾਈਟਨਜ਼ ਦੇ ਖਿਲਾਫ 8 ਦੌੜਾਂ ਬਣਾ ਕੇ ਆਊਟ ਹੋ ਗਿਆ। ਮੁੰਬਈ ਇੰਡੀਅਨਜ਼ ਦੋਵੇਂ ਮੈਚ ਹਾਰ ਗਈ। ਕੇਕੇਆਰ ਖ਼ਿਲਾਫ਼ ਪਿਛਲੇ ਮੈਚ ਵਿੱਚ ਵੀ ਉਸਨੇ ਸਿਰਫ਼ 13 ਦੌੜਾਂ ਬਣਾਈਆਂ ਸਨ। ਉਸ ਦੇ ਨਾਂ 3 ਮੈਚਾਂ ਵਿੱਚ ਸਿਰਫ਼ 21 ਦੌੜਾਂ ਹਨ।