RCB New Captain 2025: ਇੰਡੀਅਨ ਪ੍ਰੀਮੀਅਰ ਲੀਗ ਦੇ 18ਵੇਂ ਸੀਜ਼ਨ ਯਾਨੀ IPL 2025 ਲਈ ਸਾਰੀਆਂ ਟੀਮਾਂ ਤਿਆਰ ਹੋ ਗਈਆਂ ਹਨ। ਹਾਲਾਂਕਿ ਕੁਝ ਟੀਮਾਂ ਅਜਿਹੀਆਂ ਹਨ, ਜਿਨ੍ਹਾਂ ਨੇ ਅਜੇ ਤੱਕ ਆਪਣੇ ਕਪਤਾਨ ਦਾ ਨਾਂ ਫਾਈਨਲ ਨਹੀਂ ਕੀਤਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵੀ ਇਸ 'ਚ ਸ਼ਾਮਲ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਇੱਕ ਵਾਰ ਫਿਰ ਆਰਸੀਬੀ ਦੀ ਕਮਾਨ ਸੰਭਾਲਣਗੇ। ਹਾਲਾਂਕਿ ਇਸ ਦੌਰਾਨ ਨਵੇਂ ਕਪਤਾਨ ਨੂੰ ਲੈ ਕੇ ਇਕ ਨਵਾਂ ਨਾਂ ਸਾਹਮਣੇ ਆਇਆ ਹੈ।
ਆਈਪੀਐਲ 2024 ਵਿੱਚ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਆਰਸੀਬੀ ਦੇ ਕਪਤਾਨ ਸਨ, ਪਰ ਫਰੈਂਚਾਇਜ਼ੀ ਨੇ ਆਈਪੀਐਲ 2025 ਦੀ ਨਿਲਾਮੀ ਵਿੱਚ ਇਸ ਖਿਡਾਰੀ ਨੂੰ ਨਹੀਂ ਖਰੀਦਿਆ ਸੀ। ਜਦੋਂ RCB ਨੇ ਪਲੇਸਿਸ ਨੂੰ ਛੱਡਿਆ, ਵਿਰਾਟ ਦੇ ਕਪਤਾਨ ਬਣਨ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਟੀਮ 'ਚ ਇੱਕ ਹੋਰ ਨੌਜਵਾਨ ਖਿਡਾਰੀ ਹੈ, ਜੋ ਆਉਣ ਵਾਲੇ ਕਈ ਸਾਲਾਂ ਤੱਕ ਟੀਮ ਦੀ ਅਗਵਾਈ ਕਰ ਸਕਦਾ ਹੈ। ਆਰਸੀਬੀ ਨੇ ਵਿਰਾਟ ਦੇ ਨਾਲ ਇਸ ਖਿਡਾਰੀ ਨੂੰ ਵੀ ਰਿਟੇਨ ਕੀਤਾ ਸੀ। ਇਸ ਨੌਜਵਾਨ ਖਿਡਾਰੀ ਦਾ ਨਾਂ ਰਜਤ ਪਾਟੀਦਾਰ ਹੈ।
ਰਜਤ ਪਾਟੀਦਾਰ ਮੌਜੂਦਾ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਮੱਧ ਪ੍ਰਦੇਸ਼ ਲਈ ਸ਼ਾਨਦਾਰ ਫਾਰਮ ਵਿੱਚ ਹਨ। ਆਪਣੀਆਂ ਪਿਛਲੀਆਂ ਪੰਜ ਪਾਰੀਆਂ ਵਿੱਚ ਪਾਟੀਦਾਰ ਨੇ 78, 62, 68, 4 ਅਤੇ 36 ਦੌੜਾਂ ਬਣਾਈਆਂ ਹਨ। ਪਾਟੀਦਾਰ ਨੇ ਆਪਣੇ ਦਮਦਾਰ ਖੇਡ ਨਾਲ ਆਰਸੀਬੀ ਵਿੱਚ ਤੀਜੇ ਨੰਬਰ ’ਤੇ ਕਬਜ਼ਾ ਕਰ ਲਿਆ ਹੈ। ਇਕ ਸ਼ਾਨਦਾਰ ਬੱਲੇਬਾਜ਼ ਹੋਣ ਦੇ ਨਾਲ-ਨਾਲ ਉਹ ਇਕ ਸ਼ਾਨਦਾਰ ਕਪਤਾਨ ਵੀ ਹੈ। ਉਹ ਮੌਜੂਦਾ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਵੀ ਇਹ ਸਾਬਤ ਕਰ ਚੁੱਕੇ ਹਨ।
ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ ਲੰਬੇ ਸਮੇਂ ਤੱਕ ਆਰਸੀਬੀ ਦੇ ਕਪਤਾਨ ਰਹੇ। ਹਾਲਾਂਕਿ, 2022 ਵਿੱਚ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਕਪਤਾਨੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਹੀ ਆਰਸੀਬੀ ਨੇ ਫਾਫ ਡੂ ਪਲੇਸਿਸ ਨੂੰ ਕਮਾਨ ਸੌਂਪ ਦਿੱਤੀ। ਹਾਲਾਂਕਿ ਨਿਲਾਮੀ ਤੋਂ ਪਹਿਲਾਂ ਖਬਰ ਆਈ ਸੀ ਕਿ ਆਰਸੀਬੀ ਕੇਐੱਲ ਰਾਹੁਲ ਨੂੰ ਖਰੀਦ ਕੇ ਉਸ ਨੂੰ ਕਪਤਾਨ ਬਣਾਏਗਾ, ਪਰ ਨਿਲਾਮੀ 'ਚ ਅਜਿਹਾ ਕੁਝ ਨਹੀਂ ਹੋਇਆ, ਜਦਕਿ ਕੇਐੱਲ ਰਾਹੁਲ ਨੂੰ ਦਿੱਲੀ ਕੈਪੀਟਲਸ ਨੇ ਸਿਰਫ 14 ਕਰੋੜ ਰੁਪਏ 'ਚ ਖਰੀਦਿਆ।
IPL 2025 ਲਈ RCB ਦੀ ਟੀਮ- ਵਿਰਾਟ ਕੋਹਲੀ, ਰਜਤ ਪਾਟੀਦਾਰ, ਯਸ਼ ਦਿਆਲ, ਲਿਆਮ ਲਿਵਿੰਗਸਟੋਨ, ਫਿਲ ਸਾਲਟ, ਜਿਤੇਸ਼ ਸ਼ਰਮਾ, ਜੋਸ਼ ਹੇਜ਼ਲਵੁੱਡ, ਰਸੀਖ ਦਾਰ ਸਲਾਮ, ਸੁਯਸ਼ ਸ਼ਰਮਾ, ਕ੍ਰੁਣਾਲ ਪਾਂਡਿਆ, ਭੁਵਨੇਸ਼ਵਰ ਕੁਮਾਰ, ਸਵਪਨਿਲ ਸਿੰਘ, ਟਿਮ ਡੇਵਿਡ, ਰੋਮਰਿਓ ਸ਼ੈਫਰਡ, ਨੁਵਾਨ ਥੁਸ਼ਾਰਾ, ਮਨੋਜ ਭਾਂਡੇਗੇ, ਜੈਕਬ ਬੈਥਲ, ਦੇਵਦੱਤ ਪਡੀਕਲ, ਸਵਾਸਤਿਕ ਚਿਕਾਰਾ, ਲੁੰਗੀ ਨਗੀਦੀ, ਅਭਿਨੰਦਨ ਸਿੰਘ ਅਤੇ ਮੋਹਿਤ ਰਾਠੀ।