IPL Highest Wicket Taker: ਰਾਜਸਥਾਨ ਰਾਇਲਜ਼ (RR) ਦੇ ਅਨੁਭਵੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ IPL ਇਤਿਹਾਸ ਵਿੱਚ ਇੱਕ ਵੱਡਾ ਰਿਕਾਰਡ ਬਣਾਇਆ ਹੈ। ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਖਿਲਾਫ ਚੱਲ ਰਹੇ ਮੈਚ 'ਚ ਉਸ ਨੇ ਨਿਤੀਸ਼ ਰਾਣਾ ਦੀ ਵਿਕਟ ਲੈ ਕੇ ਆਈਪੀਐੱਲ 'ਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਇਤਿਹਾਸ ਰਚ ਦਿੱਤਾ ਹੈ। ਪਿਛਲੇ ਮੈਚ 'ਚ ਚਾਹਲ ਨੇ ਆਈ.ਪੀ.ਐੱਲ. 'ਚ 183 ਵਿਕਟਾਂ ਲੈਣ ਵਾਲੇ ਡਵੇਨ ਬ੍ਰਾਵੋ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ ਪਰ ਹੁਣ ਨਿਤੀਸ਼ ਰਾਣਾ ਦੀ ਵਿਕਟ ਨਾਲ ਉਸ ਨੇ ਆਈ.ਪੀ.ਐੱਲ 'ਚ 184 ਵਿਕਟਾਂ ਲੈ ਲਈਆਂ ਹਨ ਅਤੇ ਉਸ ਨੇ ਮੈਚ 'ਚ ਕੁੱਲ 4 ਵਿਕਟਾਂ ਲੈ ਲਈਆਂ ਹਨ। ਉਸ ਦੀ ਵਿਕਟਾਂ ਦੀ ਗਿਣਤੀ 187 ਤੱਕ ਪਹੁੰਚ ਗਈ ਹੈ।
ਜੇਕਰ ਯੁਜਵੇਂਦਰ ਚਾਹਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਲਈ ਆਈਪੀਐਲ ਵਿੱਚ ਆਪਣਾ ਡੈਬਿਊ ਕੀਤਾ ਸੀ, ਪਰ ਉਨ੍ਹਾਂ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਖੇਡਦੇ ਹੋਏ ਆਪਣੇ ਆਈਪੀਐਲ ਕਰੀਅਰ ਦੀ ਵੱਡੀ ਸਫਲਤਾ ਹਾਸਲ ਕੀਤੀ। ਚਾਹਲ ਨੇ ਆਰਸੀਬੀ ਲਈ ਕਈ ਸੀਜ਼ਨ ਖੇਡੇ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਰ 2022 ਤੋਂ ਪਹਿਲਾਂ ਹੋਈ ਮੈਗਾ ਨਿਲਾਮੀ ਵਿੱਚ, RCB ਨੇ ਉਸਨੂੰ ਛੱਡ ਦਿੱਤਾ ਅਤੇ ਰਾਜਸਥਾਨ ਰਾਇਲਸ ਨੇ ਉਸਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਰਾਜਸਥਾਨ ਲਈ ਵੀ ਉਸਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।
ਯੁਜਵੇਂਦਰ ਚਾਹਲ ਨੇ ਮੁੰਬਈ ਇੰਡੀਅਨਜ਼ ਲਈ ਇਕ ਮੈਚ ਖੇਡਿਆ, ਜਿਸ ਵਿਚ ਉਸ ਨੇ ਇਕ ਵੀ ਵਿਕਟ ਨਹੀਂ ਲਈ, ਪਰ ਰਾਇਲ ਚੈਲੰਜਰਜ਼ ਬੈਂਗਲੁਰੂ ਲਈ 113 ਮੈਚ ਖੇਡੇ, ਜਿਸ ਵਿਚ ਉਸ ਨੇ 139 ਵਿਕਟਾਂ ਲਈਆਂ। ਉਹ ਰਾਜਸਥਾਨ ਰਾਇਲਜ਼ ਲਈ 29ਵੇਂ ਮੈਚ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਹੁਣ ਤੱਕ 45 ਵਿਕਟਾਂ ਲੈ ਚੁੱਕਾ ਹੈ।
ਚਹਿਲ ਨੇ ਪਿਛਲੇ ਆਈਪੀਐਲ ਸੀਜ਼ਨ ਦੌਰਾਨ ਹੀ ਟੂਰਨਾਮੈਂਟ ਵਿੱਚ ਦੂਜੀ ਸਭ ਤੋਂ ਤੇਜ਼ 150 ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਸੀ। ਚਾਹਲ ਨੇ ਇਹ ਰਿਕਾਰਡ 118 ਮੈਚਾਂ ਵਿੱਚ ਬਣਾਇਆ ਹੈ। ਜੇਕਰ IPL 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨਜ਼ ਦੇ ਸਪਿਨਰ ਪਿਊਸ਼ ਚਾਵਲਾ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਹੁਣ ਤੱਕ ਉਹ 174 ਵਿਕਟਾਂ ਲੈ ਚੁੱਕੇ ਹਨ। ਲਖਨਊ ਸੁਪਰ ਜਾਇੰਟਸ ਦੇ ਅਮਿਤ ਮਿਸ਼ਰਾ ਨੇ 172 ਵਿਕਟਾਂ ਅਤੇ ਅਸ਼ਵਿਨ ਨੇ 171 ਵਿਕਟਾਂ ਲਈਆਂ ਹਨ। ਟਾਪ-5 ਦੀ ਸੂਚੀ 'ਚ ਚਾਰ ਸਪਿਨਰ ਹਨ।