Vicky Kaushal -Sara Ali Khan On IPL Match: ਆਈਪੀਐਲ ਦੇ 16ਵੇਂ ਸੀਜ਼ਨ ਦੇ ਫਾਈਨਲ ਮੈਚ ਵਿੱਚ, ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਸਖ਼ਤ ਮੁਕਾਬਲਾ ਹੋਇਆ। ਮੀਂਹ ਦੇ ਵਿਘਨ ਕਾਰਨ ਚੇਨਈ ਸੁਪਰ ਕਿੰਗਜ਼ ਨੂੰ ਡੀਐਲਐਸ ਨਿਯਮ ਅਨੁਸਾਰ 15 ਓਵਰਾਂ ਵਿੱਚ ਜਿੱਤ ਲਈ 171 ਦੌੜਾਂ ਦਾ ਟੀਚਾ ਮਿਲਿਆ। ਰਵਿੰਦਰ ਜਡੇਜਾ ਨੇ ਆਖਰੀ ਗੇਂਦ 'ਤੇ ਜਿੱਤ ਲਈ ਲੋੜੀਂਦੇ ਚਾਰ ਦੌੜਾਂ ਬਣਾ ਕੇ ਚੇਨਈ ਸੁਪਰ ਕਿੰਗਜ਼ ਨੂੰ ਜੇਤੂ ਬਣਾਇਆ। ਇਸ ਨਾਲ ਚੇਨਈ ਸੁਪਰ ਕਿੰਗਜ਼ ਦੀ ਟੀਮ ਪੰਜਵੀਂ ਵਾਰ ਜੇਤੂ ਬਣਨ 'ਚ ਕਾਮਯਾਬ ਰਹੀ। ਇਸ ਮੌਕੇ ਦੇਸ਼ ਭਰ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਪੰਜਾਬੀ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰਿਆਂ ਨੇ ਚੇਨਈ ਸੁਪਰ ਕਿੰਗਜ਼ ਦੀ ਜਿੱਤ ਦਾ ਜਸ਼ਨ ਮਨਾਇਆ ਅਤੇ ਟੀਮ ਨੂੰ ਵਧਾਈ ਦਿੱਤੀ।





 
ਇਸ ਵਿਚਕਾਰ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਵੱਲੋਂ ਇੱਕ ਮਸਤੀ ਭਰਿਆ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਵਿੱਕੀ ਕੌਸ਼ਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਬਦਲੇ ਤੇਰੇ ਮਾਹੀ... ਲੈ ਕੇ ਜੋ ਕੋਈ ਸਾਰੀ, ਦੁਨੀਆ ਭੀ ਦੇਦੇ ਅਗਰ... ਤੋ ਕਿਸੇ ਦੁਨੀਆ ਚਾਹਿਏ... ਇਸ ਸ਼ਾਇਰੀ ਨਾਲ ਬਾਲੀਵੁੱਡ ਅਦਾਕਾਰ ਨੇ ਐਮਐਸ ਧੋਨੀ ਨੂੰ ਵਧਾਈ ਦਿੱਤੀ। 


ਕਾਬਿਲੇਗੌਰ ਹੈ ਕਿ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਅਤੇ ਟੈਲੇਂਟਡ ਐਕਸਟਰਸ ਵਿੱਚੋਂ ਇੱਕ ਹੈ। ਇਹ ਜੋੜੀ ਹੁਣ ਪਹਿਲੀ ਵਾਰ ਇਕੱਠਿਆਂ ਸਕ੍ਰੀਨ 'ਤੇ ਧਮਾਲ ਮਚਾਉਣ ਵਾਲੀ ਹੈ। ਦਰਅਸਲ, ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਲਕਸ਼ਮਣ ਉਟੇਕਰ ​​ਦੀ ਆਉਣ ਵਾਲੀ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ' 'ਚ ਆਨਸਕ੍ਰੀਨ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਵਿਚਕਾਰ ਦੋਵੇਂ ਸਟਾਰ ਆਪਣੀ ਫਿਲਮ ਦਾ ਜਬਰਦਸਤ ਪ੍ਰਮੋਸ਼ਨ ਕਰਨ ਵਿੱਚ ਵਿਅਸਤ ਹਨ। 
 
ਫਿਲਮ 'ਚ ਕੀ ਹੈ ਖਾਸ


ਫਿਲਮ 'ਜ਼ਰਾ ਹਟਕੇ ਜ਼ਰਾ ਬਚ ਕੇ' ਦੇ ਟ੍ਰੇਲਰ ਦੀ ਗੱਲ ਕਰਿਏ ਤਾਂ ਇਸਦੀ ਸ਼ੁਰੂਆਤ ਕਹਾਣੀ ਦੇ 'ਸਾਈਡ ਏ' ਨਾਲ ਹੁੰਦੀ ਹੈ। ਬੈਕਗ੍ਰਾਊਂਡ ਵਾਇਸ ਵਿੱਚ ਸੁਣਾਈ ਦਿੰਦਾ ਹੈ ਕਿ ਨਿਰਮਾਤਾ ਦਿਨੇਸ਼ ਵਿਜਨ ਅਤੇ ਨਿਰਦੇਸ਼ਕ ਲਕਸ਼ਮਣ ਉਟੇਕਰ ਵਲੋਂ ਪੇਸ਼ ਕੀਤੀ ਇਹ ਕਹਾਣੀ ਹੈ ਇੰਦੌਰ ਵਿੱਚ ਵਸੇ ਇੱਕ ਮੱਧ-ਵਰਗੀ ਵਿਆਹੇ ਜੋੜੇ ਕਪਿਲ ਅਤੇ ਸੌਮਿਆ ਦੀ। ਇਸ ਤੋਂ ਬਾਅਦ ਵਿੱਕੀ ਅਤੇ ਸਾਰਾ ਸਕ੍ਰੀਨ 'ਤੇ ਵਿਆਹ ਦੇ ਜੋੜੇ ਵਿੱਚ ਸੱਜੇ ਸਕ੍ਰੀਨ ‘ਤੇ ਨਜ਼ਰ ਆਉਂਦੇ ਹਨ। ਫਿਲਮ ਵਿੱਚ ਵਿੱਕੀ ਨੇ ਕਪਿਲ ਦੀ ਭੂਮਿਕਾ ਨਿਭਾਈ ਹੈ ਜਦੋਂ ਕਿ ਸਾਰਾ ਨੇ ਸੌਮਿਆ ਦੀ ਭੂਮਿਕਾ ਨਿਭਾਈ ਹੈ, ਜਿਸ ਤੋਂ ਬਾਅਦ ਸਾਨੂੰ ਉਨ੍ਹਾਂ ਦੇ ਖਿੜੇ ਹੋਏ ਪਿਆਰ ਦੀ ਝਲਕ ਮਿਲਦੀ ਹੈ ਕਿ ਸ਼ੁਰੂਆਤ ਵਿੱਚ ਉਨ੍ਹਾਂ ਦੇ ਪਰਿਵਾਰ ਕਿੰਨੇ ਖੁਸ਼ ਸਨ। ਟ੍ਰੇਲਰ ਛੇਤੀ ਹੀ 'ਸਾਈਡ ਬੀ' ਵਿੱਚ ਬਦਲ ਜਾਂਦਾ ਹੈ, ਜਿਸ ਵਿੱਚ ਕਪਿਲ ਅਤੇ ਸੌਮਿਆ ਇੱਕ ਦੂਜੇ ਨਾਲ ਲੜਦੇ ਹੋਏ ਅਤੇ ਤਲਾਕ ਵੱਲ ਵਧਦੇ ਹੋਏ ਦਿਖਾਈ ਦਿੰਦੇ ਹਨ, ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਸਦਮੇ ਵਿੱਚ ਆ ਜਾਂਦੇ ਹਨ। ਹਰ ਕੋਈ ਪੁੱਛਦਾ ਹੈ ਕੀ ਗਲਤ ਹੋਇਆ? ਟ੍ਰੇਲਰ ਵਿੱਚ ਰੋਮਾਂਸ, ਡਰਾਮਾ ਅਤੇ ਕਾਮੇਡੀ ਦੀ ਰੋਲਰਕੋਸਟਰ ਰਾਈਡ ਦੀ ਝਲਕ ਮਿਲਦੀ ਹੈ।