ਮੁੰਬਈ: ਏਸ਼ੀਆ ਕੱਪ 2022 ਲਈ ਕ੍ਰਿਕਟ ਕੁਮੈਂਟਰੀ ਪੈਨਲ 'ਚ ਸ਼ਾਮਲ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੂੰ ਮੁੰਬਈ ਹਵਾਈ ਅੱਡੇ 'ਤੇ ਉਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਮੁੰਬਈ ਤੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। ਇਰਫਾਨ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਸਖ਼ਤ ਨਾਰਾਜ਼ਗੀ ਜਤਾਈ ਹੈ।
ਦਰਅਸਲ 'ਚ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਏਸ਼ੀਆ ਕੱਪ 2022 ਲਈ ਆਪਣੀ ਪਤਨੀ ਤੇ ਬੱਚਿਆਂ ਨਾਲ ਮੁੰਬਈ ਤੋਂ ਦੁਬਈ ਲਈ ਰਵਾਨਾ ਹੋ ਰਹੇ ਸਨ ਪਰ ਏਅਰਪੋਰਟ 'ਤੇ ਵਿਸਤਾਰਾ ਦੇ ਚੈੱਕ-ਇਨ ਕਾਊਂਟਰ 'ਤੇ ਉਸ ਨੂੰ ਕਰੀਬ ਡੇਢ ਘੰਟੇ ਤੱਕ ਆਪਣੀ ਪਤਨੀ ਤੇ ਬੱਚਿਆਂ ਨਾਲ ਖੜ੍ਹੇ ਰਹਿਣਾ ਪਿਆ।
ਦਿੱਗਜ ਆਲਰਾਊਂਡਰ ਨੇ ਟਵਿੱਟਰ 'ਤੇ ਲਿਖਿਆ, ਬੁੱਧਵਾਰ ਨੂੰ ਮੈਂ ਵਿਸਤਾਰਾ ਦੀ ਫਲਾਈਟ UK-201 ਤੋਂ ਮੁੰਬਈ ਤੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। ਚੈਕ ਇਨ ਕਾਊਂਟਰ 'ਤੇ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ। ਵਿਸਤਾਰਾ ਨੇ ਮੇਰੀ ਕਨਫਰਮ ਟਿਕਟ ਨਾਲ ਹੇਰਫੇਰ ਕਰ ਦਿੱਤੀ। ਇਸ ਸਮੱਸਿਆ ਦੇ ਹੱਲ ਲਈ ਮੈਨੂੰ ਕਰੀਬ ਡੇਢ ਘੰਟੇ ਤੱਕ ਕਾਊਂਟਰ 'ਤੇ ਇੰਤਜ਼ਾਰ ਕਰਨਾ ਪਿਆ। ਮੇਰੇ ਨਾਲ ਮੇਰੀ ਪਤਨੀ, ਅੱਠ ਮਹੀਨਿਆਂ ਦਾ ਬੱਚਾ ਤੇ ਪੰਜ ਸਾਲ ਦਾ ਬੱਚਾ ਸੀ।
ਉਸ ਨੇ ਅੱਗੇ ਲਿਖਿਆ, ਗਰਾਊਂਡ ਸਟਾਫ ਦਾ ਵਿਵਹਾਰ ਵੀ ਬਹੁਤ ਰੁੱਖਾ ਸੀ ਤੇ ਉਹ ਕਾਫ਼ੀ ਬਹਾਨੇ ਬਣਾ ਰਿਹਾ ਸੀ। ਮੇਰੇ ਤੋਂ ਇਲਾਵਾ ਕਈ ਹੋਰ ਯਾਤਰੀਆਂ ਨੂੰ ਵੀ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਂ ਸਬੰਧਤ ਅਥਾਰਟੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਮੁੜ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।