ਨਵੀਂ ਦਿੱਲੀ: ਵੱਡੇ ਭਰਾ ਯੁਸੂਫ ਪਠਾਨ ਤੋਂ ਬਾਅਦ ਇਰਫਾਨ ਪਠਾਨ ਵੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਇਸ ਗੱਲ ਦੀ ਜਾਣਕਾਰੀ ਖਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਇਰਫਾੀਨ ਚੌਥੇ ਭਾਰਤੀ ਕ੍ਰਿਕਟਰ ਹਨ ਜੋ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।

ਇਰਫਾਨ ਨੇ ਟਵੀਟ ਕਰਕੇ ਕਿਹਾ, 'ਮੈਂ ਬਿਨਾਂ ਕਿਸੇ ਲੱਛਣ ਦੇ ਕੋਵਿਡ-19 ਟੈਸਟ 'ਚ ਪੌਜ਼ੇਟਿਵ ਆਇਆ ਹਾਂ। ਮੈਂ ਖੁਦ ਨੂੰ ਆਇਸੋਲੇਟ ਕਰ ਲਿਆ ਹੈ ਤੇ ਘਰ 'ਚ ਹੀ ਕੁਆਰੰਟੀਨ ਹਾਂ। ਮੈਂ ਅਪੀਲ ਕਰਦਾ ਹਾਂ ਕਿ ਹਾਲ ਹੀ 'ਚ ਜੋ ਮੇਰੇ ਸੰਪਰਕ 'ਚ ਆਏ ਹਨ, ਕਿਰਪਾ ਕਰਕੇ ਉਹ ਆਪਣਾ ਟੈਸਟ ਕਰਵਾ ਲੈਣ। ਸਾਰਿਆਂ ਨੂੰ ਕਹਿਣਾ ਚਾਹਾਗਾਂ ਕਿ ਮਾਸਕ ਜ਼ਰੂਰ ਪਹਿਨੋ ਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੋ। ਤੁਹਾਡੀ ਸਭ ਦੀ ਸਿਹਤ ਚੰਗੀ ਰਹੇ।'

pic.twitter.com/4E7agmuQl1
— Irfan Pathan (@IrfanPathan) March 29, 2021

ਇਸ ਤੋਂ ਪਹਿਲਾਂ ਸਾਬਕਾ ਭਾਰਤੀ ਬੱਲੇਬਾਜ਼ ਐਸ ਬਦਰੀਨਾਥ ਨੇ ਐਤਵਾਰ ਕਿਹਾ ਸੀ ਕਿ ਉਹ ਕੋਵਿਡ-19 ਪੌਜ਼ੇਟਿਵ ਪਾਏ ਗਏ ਹਨ। ਇਸ ਸਮੇਂ ਘਰ 'ਚ ਇਕਾਂਤਵਾਸ ਹਨ। ਉਹ ਰੋਡ ਸੇਫਟੀ ਵਰਲਡ ਸੀਰੀਜ਼ 'ਚ ਕੋਰੋਨਾ ਪੌਜ਼ੇਟਿਵ ਹੋਣ ਵਾਲੇ ਤੀਜੇ ਕ੍ਰਿਕਟਰ ਬਣ ਗਏ ਸਨ। ਉਨ੍ਹਾਂ ਤੋਂ ਪਹਿਲਾਂ ਸ਼ਨੀਵਾਰ ਸਚਿਨ ਤੇਂਦੁਲਕਰ ਤੇ ਸਾਬਕਾ ਭਾਰਤੀ ਆਲ ਰਾਊਂਡਰ ਯੁਸੂਫ ਪਠਾਨ ਵੀ ਕੋਵਿਡ-19 ਪੌਜ਼ੇਟਿਵ ਆਏ ਸਨ।

pic.twitter.com/AxENOkwouw
— S.Badrinath (@s_badrinath) March 28, 2021

ਬਦਰੀਨਾਥ ਨੇ ਟਵਿਟਰ ਤੇ ਕਿਹਾ ਸੀ ਕਿ ਮੈਂ ਸਾਰੀਆਂ ਸਾਵਧਾਨੀਆਂ ਵਰਤ ਰਿਹਾ ਸੀ ਤੇ ਨਿਯਮਿਤ ਰੂਪ ਤੋਂ ਟੈਸਟ ਕਰਵਾ ਰਿਹਾ ਸੀ। ਫਿਰ ਵੀ ਮੈਂ ਕੋਵਿਡ-19 ਪੌਜ਼ੇਟਿਵ ਆਇਆ ਤੇ ਮੈਨੂੰ ਕੁਝ ਹਲਕੇ ਲੱਛਣ ਹਨ। ਉਨ੍ਹਾਂ 2018 'ਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ, 'ਮੈਂ ਸਾਰੇ ਪ੍ਰੋਟੋਕੋਲ ਦਾ ਪਾਲਣ ਕਰਾਂਗਾ ਤੇ ਘਰ ਹੀ ਸਾਰਿਆਂ ਤੋਂ ਵੱਖ ਰਹਿ ਰਿਹਾ ਹਾਂ ਤੇ ਆਪਣੇ ਡਾਕਟਰ ਦੀ ਸਲਾਹ ਦੇ ਮੁਤਾਬਕ ਕੰਮ ਕਰ ਰਿਹਾ ਹਾਂ।'