ਨਵੀਂ ਦਿੱਲੀ: ਵਰਲਡ ਕੱਪ ਸੈਮੀਫਾਈਨਲ ‘ਚ ਨਿਊਜ਼ੀਲੈਂਡ ਤੋਂ ਹਾਰ ਤੋਂ ਬਾਅਦ ਬਾਹਰ ਹੋਈ ਭਾਰਤੀ ਟੀਮ ‘ਚ ਕਾਫੀ ਬਦਲਾਅ ਕੀਤੇ ਜਾ ਸਕਦੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੂਤਰਾਂ ਮੁਤਾਬਕ, ਵਿਰਾਟ ਕੋਹਲੀ ਤੋਂ ਵਨਡੇ ਤੇ ਟੀ-20 ਦੀ ਕਪਤਾਨੀ ਲੈ ਕੇ ਇਸ ਦੀ ਕਮਾਨ ਰੋਹਿਤ ਸ਼ਰਮਾ ਨੂੰ ਦਿੱਤੀ ਜਾ ਸਕਦੀ ਹੈ ਜਦਕਿ ਕੋਹਲੀ ਟੈਸਟ ਦੇ ਕਪਤਾਨ ਬਣੇ ਰਹਿਣਗੇ।


ਅਧਿਕਾਰੀ ਮੁਤਾਬਕ, “ਟੀਮ ਨੂੰ ਬਿਹਤਰ ਬਣਾਉਣ ਲਈ ਬਦਲਾਅ ਦੀ ਪ੍ਰਕ੍ਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਇਹ ਸਹੀ ਸਮਾਂ ਹੈ ਕਿ ਰੋਹਿਤ ਸ਼ਰਮਾ 50 ਓਵਰ ਫਾਰਮੈਟ ਦੀ ਕਪਤਾਨੀ ਸੰਭਾਲ ਲੈਣ ਤੇ ਇਸ ਲਈ ਮਾਨਸਿਕ ਤੌਰ ‘ਤੇ ਤਿਆਰ ਰਹਿਣ।” ਉਨ੍ਹਾਂ ਨੇ ਵਿਰਾਟ ਤੇ ਉਪ ਕਪਤਾਨ ਰੋਹਿਤ ਸ਼ਰਮਾ ‘ਚ ਵਿਵਾਦ ਦੀਆਂ ਅਫਵਾਹਾਂ ਨੂੰ ਨਾਕਾਰ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਕਾਂ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਵੀ ਕਹਿ ਚੁੱਕੇ ਹਨ ਕਿ ਜਲਦੀ ਹੀ ਇੱਕ ਸਮੀਖਿਆ ਬੈਠਕ ਹੋਵੇਗੀ। ਇਸ ‘ਚ ਰਵੀ ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਤੇ ਚੀਫ ਸਿਲੈਕਟਰ ਐਮਐਸਕੇ ਪ੍ਰਸਾਦ ਮੌਜੂਦ ਰਹਿਣਗੇ।