Ishan Kishan: ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ਾਂ 'ਚੋਂ ਇੱਕ ਈਸ਼ਾਨ ਕਿਸ਼ਨ ਇਨ੍ਹੀਂ ਦਿਨੀਂ ਘਰੇਲੂ ਕ੍ਰਿਕਟ 'ਚ ਹਲਚਲ ਮਚਾ ਰਿਹਾ ਹੈ। ਉਸ ਨੇ ਹਾਲ ਹੀ 'ਚ ਰਣਜੀ ਟਰਾਫੀ 2024 'ਚ ਸ਼ਾਨਦਾਰ ਸੈਂਕੜਾ ਲਗਾਇਆ ਹੈ, ਜਿਸ ਕਾਰਨ ਉਸ ਨੂੰ ਭਾਰਤ ਏ 'ਚ ਵੀ ਸ਼ਾਮਲ ਕੀਤਾ ਗਿਆ ਹੈ। ਮੈਦਾਨ ਉੱਪਰ ਈਸ਼ਾਨ ਦਾ ਜ਼ਬਰਦਸਤ ਜਲਵਾ ਵੇਖਣ ਨੂੰ ਮਿਲ ਰਿਹਾ ਹੈ। ਜਿਸ ਨੇ ਕ੍ਰਿਕਟ ਪ੍ਰੇਮੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। 


ਦੱਸ ਦੇਈਏ ਕਿ ਈਸ਼ਾਨ ਨੇ ਹਾਲ ਹੀ 'ਚ ਝਾਰਖੰਡ ਲਈ ਖੇਡਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ ਹੈ। ਪਰ ਅਸੀਂ ਤੁਹਾਨੂੰ ਉਨ੍ਹਾਂ ਦੇ ਕ੍ਰਿਕਟ ਕਰੀਅਰ ਦੀ ਸਭ ਤੋਂ ਵੱਡੀ ਪਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਉਨ੍ਹਾਂ ਨੇ 336 ਗੇਂਦਾਂ ਦਾ ਸਾਹਮਣਾ ਕੀਤਾ ਹੈ। 


Read MOre: 6,6,6,6,6,6...ਉਮੇਸ਼ ਯਾਦਵ ਨੇ ਬੱਲੇ ਨਾਲ ਮਚਾਈ ਤਬਾਹੀ, 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਜੜਿਆ ਹੈਰਾਨੀਜਨਕ ਸੈਂਕੜਾ



ਈਸ਼ਾਨ ਕਿਸ਼ਨ ਦੇ ਕਰੀਅਰ ਦੀ ਬੈਸਟ ਪਾਰੀ


ਦਰਅਸਲ, ਅਸੀ ਈਸ਼ਾਨ ਕਿਸ਼ਨ ਦੇ ਕਰੀਅਰ ਦੀ ਸਭ ਤੋਂ ਬੈਸਟ ਪਾਰੀ ਦੀ ਗੱਲ ਕਰ ਰਹੇ ਹਾਂ, ਉਹ ਸਾਲ 2016 ਦੀ ਰਣਜੀ ਟਰਾਫੀ ਵਿੱਚ ਦੇਖਣ ਨੂੰ ਮਿਲੀ, ਜਦੋਂ ਉਸਨੇ ਝਾਰਖੰਡ ਲਈ ਖੇਡਦੇ ਹੋਏ ਦੋਹਰਾ ਸੈਂਕੜਾ ਲਗਾਇਆ ਸੀ। ਈਸ਼ਾਨ ਨੇ 2016 ਰਣਜੀ ਟਰਾਫੀ 'ਚ ਦਿੱਲੀ ਦੀ ਟੀਮ ਖਿਲਾਫ 336 ਗੇਂਦਾਂ 'ਚ 273 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ 21 ਚੌਕੇ ਅਤੇ 14 ਛੱਕੇ ਵੀ ਲਗਾਏ। ਜਾਣਿਆ ਜਾਂਦਾ ਹੈ ਕਿ ਇਹ ਉਸ ਦੇ ਪਹਿਲੇ ਦਰਜੇ ਦੇ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਹੈ ਅਤੇ ਉਸ ਦੀ ਇਸ ਪਾਰੀ ਕਾਰਨ ਮੈਚ ਡਰਾਅ ਰਿਹਾ ਸੀ।


ਜਾਣੋ ਕਿਵੇਂ ਰਿਹਾ ਮੁਕਾਬਲਾ


ਝਾਰਖੰਡ ਅਤੇ ਦਿੱਲੀ ਵਿਚਾਲੇ ਹੋਏ ਮੈਚ ਵਿੱਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਝਾਰਖੰਡ ਦੀ ਟੀਮ ਨੇ ਪਹਿਲੀ ਪਾਰੀ ਵਿੱਚ 493 ਦੌੜਾਂ ਬਣਾਈਆਂ। ਇਸ ਦੌਰਾਨ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ 273 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦਿੱਲੀ ਦੀ ਟੀਮ ਆਪਣੀ ਪਹਿਲੀ ਪਾਰੀ 'ਚ ਆਲ ਆਊਟ ਹੋਣ ਦੇ ਬਾਵਜੂਦ 334 ਦੌੜਾਂ ਹੀ ਬਣਾ ਸਕੀ। ਦਿੱਲੀ ਦੇ ਜਲਦੀ ਆਊਟ ਹੋਣ ਕਾਰਨ ਝਾਰਖੰਡ ਨੇ ਉਨ੍ਹਾਂ ਨੂੰ ਫਾਲੋਆਨ ਦਿੱਤਾ। ਹਾਲਾਂਕਿ ਫਾਲੋਆਨ ਮਿਲਣ ਤੋਂ ਬਾਅਦ ਦਿੱਲੀ ਨੇ ਦੂਜੀ ਪਾਰੀ 'ਚ ਵਾਪਸੀ ਕਰਦੇ ਹੋਏ 480/6 ਦੌੜਾਂ ਬਣਾਈਆਂ। ਇਸ ਕਾਰਨ ਮੈਚ ਡਰਾਅ 'ਤੇ ਖਤਮ ਹੋਇਆ। ਹਾਲਾਂਕਿ ਇਸ ਦਮਦਾਰ ਪਾਰੀ ਲਈ ਈਸ਼ਾਨ ਕਿਸ਼ਨ ਨੂੰ ਪਲੇਅਰ ਆਫ ਦ ਮੈਚ ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।