ਜਡੇਜਾ ਦੀ ਇੰਗਲਿਸ਼ ਖਿਡਾਰੀ ਨਾਲ ਟੱਕਰ, ਫਿਰ ਕੀ ਹੋਇਆ ?
ਬਸ ਫਿਰ ਕੀ ਸੀ, ਇੱਕ ਪਾਸਿਓਂ ਰਾਸ਼ਿਦ ਭੱਜ ਕੇ ਆ ਰਹੇ ਸਨ ਅਤੇ ਦੂਜੇ ਪਾਸਿਓਂ ਜਡੇਜਾ ਉਨ੍ਹਾਂ ਦੇ ਸਾਹਮਣੇ ਆ ਗਏ। ਦੋਨੇ ਖਿਡਾਰੀ ਭਿੜ ਗਏ ਅਤੇ ਜਡੇਜਾ ਜ਼ਮੀਨ 'ਤੇ ਪੈ ਗਏ।
ਜਡੇਜਾ ਦੇ ਚੇਹਰੇ 'ਤੇ ਦਰਦ ਸਾਫ ਨਜਰ ਆ ਰਿਹਾ ਸੀ। ਰਾਸ਼ਿਦ ਵੀ ਜਡੇਜਾ ਕੋਲ ਆ ਗਏ ਅਤੇ ਬਾਕੀ ਖਿਡਾਰੀਆਂ ਨੇ ਜਡੇਜਾ ਦਾ ਹਾਲ ਪੁੱਛਿਆ। ਜਲਦੀ ਹੀ ਫਿਜ਼ਿਓ ਨੇ ਆਕੇ ਜਡੇਜਾ ਦੀ ਮਦਦ ਕੀਤੀ। ਹਾਲਾਂਕਿ ਕੁਝ ਦੇਰ ਬਾਅਦ ਜਡੇਜਾ ਫਿਰ ਖੇਡਣ ਲਈ ਫਿਟ ਹੋ ਗਏ।
ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ 'ਚ ਖੇਡੇ ਜਾ ਰਹੇ 5ਵੇਂ ਟੈਸਟ ਮੈਚ ਦੇ ਦੂਜੇ ਦਿਨ ਰਵਿੰਦਰ ਜਡੇਜਾ ਜਖਮੀ ਹੋਣ ਤੋਂ ਬਚ ਗਏ।
ਮੈਚ ਦੇ ਦੂਜੇ ਦਿਨ ਜਡੇਜਾ ਦੀ ਇੰਗਲੈਂਡ ਦੇ ਖਿਡਾਰੀ ਆਦਿਲ ਰਾਸ਼ਿਦ ਨਾਲ ਜਬਰਦਸਤ ਟੱਕਰ ਹੋ ਗਈ। ਜਿਸਤੋਂ ਬਾਅਦ ਜਡੇਜਾ ਜ਼ਮੀਨ 'ਤੇ ਪੈ ਗਏ। ਦੋਨੇ ਖਿਡਾਰੀ ਭਿੜੇ ਤਾਂ ਜਡੇਜਾ ਦੇ ਸੀਨੇ 'ਤੇ ਸਟ ਲੱਗੀ।
ਕਵਰ 'ਚ ਫੀਲਡਿੰਗ ਕਰ ਰਹੇ ਲੋਕੇਸ਼ ਰਾਹੁਲ ਨੇ ਡਾਇਵ ਕਰਕੇ ਗੇਂਦ ਰੋਕੀ ਅਤੇ ਗੇਂਦ ਜਡੇਜਾ ਵਲ ਸੁੱਟੀ। ਥਰੋ ਵਿਕਟਾਂ ਤੋਂ ਥੋੜਾ ਪਾਸੇ ਸੀ ਜਿਸ ਕਾਰਨ ਜਡੇਜਾ ਨੂੰ ਗੇਂਦ ਫੜਨ ਲਈ ਵਿਕਟਾਂ ਤੋਂ ਪਾਸੇ ਹੋਣਾ ਪਿਆ।
ਇਹ ਸਭ ਇੰਗਲੈਂਡ ਦੀ ਪਾਰੀ ਦੇ 112ਵੇਂ ਓਵਰ 'ਚ ਹੋਇਆ। ਇਸ ਮੌਕੇ ਜਡੇਜਾ ਨੇ ਗੇਂਦ ਕਰਵਾਈ ਅਤੇ ਇਸਦਾ ਸਾਹਮਣਾ ਰਾਸ਼ਿਦ ਨੇ ਕੀਤਾ। ਰਾਸ਼ਿਦ ਨੇ ਕਵਰ ਵਲ ਸ਼ਾਟ ਖੇਡਿਆ ਅਤੇ ਰਨ ਲੈਣ ਲਈ ਭੱਜ ਲਏ।