ਕਾਨਪੁਰ - ਟੀਮ ਇੰਡੀਆ ਨੇ ਕਾਨਪੁਰ ਟੈਸਟ 'ਚ 197 ਰਨ ਨਾਲ ਬਾਜ਼ੀ ਮਾਰੀ। ਭਾਰਤੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਦੂਜੀ ਪਾਰੀ 'ਚ 236 ਰਨ 'ਤੇ ਆਲ ਆਊਟ ਕਰ ਦਿੱਤਾ। ਅਸ਼ਵਿਨ ਅਤੇ ਜਡੇਜਾ ਦਾ ਦਮਦਾਰ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਮੈਚ ਆਪਣੇ ਨਾਮ ਕਰਨ 'ਚ ਕਾਮਯਾਬ ਰਹੀ।
ਨਿਊਜ਼ੀਲੈਂਡ - 236 ਆਲ ਆਊਟ
ਨਿਊਜ਼ੀਲੈਂਡ ਦੀ ਟੀਮ ਨੇ ਮੈਚ ਦੇ 5ਵੇਂ ਤੇ ਆਖਰੀ ਦਿਨ 4 ਵਿਕਟਾਂ ਦੇ ਨੁਕਸਾਨ 'ਤੇ 93 ਰਨ ਦੇ ਸਕੋਰ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ। ਭਾਰਤੀ ਟੀਮ ਨੂੰ 5ਵੇਂ ਦਿਨ ਦੀ ਪਹਿਲੀ ਕਾਮਯਾਬੀ ਹਾਸਿਲ ਕਰਨ 'ਚ ਕਾਫੀ ਸਮਾਂ ਲੱਗਾ। ਦਿਨ ਦੇ 21ਵੇਂ ਓਵਰ 'ਚ ਜਾਕੇ ਭਾਰਤੀ ਟੀਮ ਨੂੰ 5ਵਾਂ ਵਿਕਟ ਨਸੀਬ ਹੋਇਆ। ਇਸ ਮੌਕੇ ਰੌਂਚੀ ਜਡੇਜਾ ਦਾ ਸ਼ਿਕਾਰ ਬਣੇ। ਰੌਂਚੀ ਨੇ 80 ਰਨ ਦੀ ਦਮਦਾਰ ਪਾਰੀ ਖੇਡੀ। ਇਸਤੋਂ ਬਾਅਦ ਸੈਂਟਨਰ ਨੇ ਵਾਟਲਿੰਗ ਨਾਲ ਮਿਲਕੇ ਕੀਵੀ ਟੀਮ ਨੂੰ 194 ਰਨ ਤਕ ਪਹੁੰਚਾਇਆ। ਇਸਤੋਂ ਬਾਅਦ ਵਾਟਲਿੰਗ ਅਤੇ ਕਰੈਗ ਦੇ ਵਿਕਟ ਡਿੱਗੇ ਅਤੇ ਨਿਊਜ਼ੀਲੈਂਡ ਦੀ ਟੀਮ 196 ਰਨ 'ਤੇ 7 ਵਿਕਟ ਗਵਾ ਚੁੱਕੀ ਸੀ। ਇਹ ਦੋਨੇ ਵਿਕਟ ਮੋਹੰਮਦ ਸ਼ਮੀ ਨੇ ਹਾਸਿਲ ਕੀਤੇ। ਕੁਝ ਦੇਰ ਭਾਰਤੀ ਗੇਂਦਬਾਜ਼ਾਂ ਨੂੰ ਪਰੇਸ਼ਾਨ ਕਰਨ ਤੋਂ ਬਾਅਦ ਸੈਂਟਨਰ ਵੀ 71 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਆਖਰੀ 2 ਵਿਕਟ ਕੱਡਣ 'ਚ ਟੀਮ ਇੰਡੀਆ ਨੂੰ ਜਾਦਾ ਮੁਸ਼ਕਿਲ ਨਹੀਂ ਹੋਈ। ਭਾਰਤੀ ਟੀਮ ਲਈ ਆਖਰੀ 3 ਵਿਕਟ ਅਸ਼ਵਿਨ ਨੇ ਹਾਸਿਲ ਕੀਤੇ।
ਅਸ਼ਵਿਨ ਦੇ 6 ਵਿਕਟ
ਚੌਥੇ ਦਿਨ ਦੀ ਖੇਡ ਦੌਰਾਨ 3 ਵਿਕਟ ਹਾਸਿਲ ਕਰਨ ਵਾਲੇ ਅਸ਼ਵਿਨ ਨੇ ਮੈਚ ਦੇ 5ਵੇਂ ਦਿਨ ਵੀ 3 ਵਿਕਟ ਹਾਸਿਲ ਕੀਤੇ। ਮੈਚ ਦੇ ਆਖਰੀ ਦਿਨ ਅਸ਼ਵਿਨ ਨੇ ਸੈਂਟਨਰ, ਇਸ਼ ਸੋਢੀ ਅਤੇ ਵੈਗਨਰ ਨੂੰ ਆਊਟ ਕੀਤਾ। ਅਸ਼ਵਿਨ ਨੇ ਦੂਜੀ ਪਾਰੀ 'ਚ 132 ਰਨ ਦੇਕੇ 6 ਵਿਕਟ ਝਟਕੇ।
ਜਡੇਜਾ ਬਣੇ 'ਮੈਨ ਆਫ ਦ ਮੈਚ'
ਰਵਿੰਦਰ ਜਡੇਜਾ ਨੂੰ ਮੈਚ 'ਚ ਆਲ ਰਾਊਂਡ ਪ੍ਰਦਰਸ਼ਨ ਲਈ 'ਮੈਨ ਆਫ ਦ ਮੈਚ' ਚੁਣਿਆ ਗਿਆ। ਜਡੇਜਾ ਨੇ ਪਹਿਲੀ ਪਾਰੀ 'ਚ 42 ਰਨ ਦੀ ਨਾਬਾਦ ਪਾਰੀ ਖੇਡ ਭਾਰਤ ਨੂੰ 300 ਰਨ ਦਾ ਅੰਕੜਾ ਪਾਰ ਕਰਵਾਇਆ। ਦੂਜੀ ਪਾਰੀ ਦੌਰਾਨ ਜਡੇਜਾ ਨੇ 58 ਗੇਂਦਾਂ 'ਤੇ ਨਾਬਾਦ 50 ਰਨ ਦੀ ਪਾਰੀ ਖੇਡੀ। ਇਸਤੋਂ ਅਲਾਵਾ ਜਡੇਜਾ ਨੇ ਮੈਚ 'ਚ ਕੁਲ 6 ਵਿਕਟ ਆਪਣੇ ਨਾਮ ਕੀਤੇ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ ਹੈ।