Chandigarh News: ਉੜੀਸਾ ਦੇ ਭੁਬਨੇਸ਼ਵਰ ਵਿੱਚ ਹੋਈ 39ਵੀਂ ਸਬ ਜੂਨੀਅਰ ਤੇ 49ਵੀਂ ਜੂਨੀਅਰ ਕੌਮੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੀ ਜਸਨੂਰ ਕੌਰ ਨੇ 15-17 ਸਾਲ ਉਮਰ ਵਰਗ ਦੇ ਜੂਨੀਅਰ ਮੁਕਾਬਲਿਆਂ ਵਿੱਚ ਨਵਾਂ ਰਿਕਾਰਡ ਕਾਇਮ ਕਰ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਮੁਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਦੀ ਗਿਆਰ੍ਹਵੀਂ ਸ਼੍ਰੇਣੀ ਦੀ ਵਿਦਿਆਰਥਣ ਜਸਨੂਰ ਕੌਰ ਨੇ ਤੈਰਾਕੀ ਦੇ 50 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ 2014 ਵਿੱਚ ਹਰਿਆਣਾ ਦੀ ਸ਼ਿਵਾਨੀ ਕਟਾਰੀਆ ਵੱਲੋਂ 27.11 ਸਕਿੰਡ ਦਾ ਬਣਾਇਆ ਰਿਕਾਰਡ 27.01 ਸਕਿੰਟ ਨਾਲ ਤੋੜ ਕੇ ਨਵਾਂ ਕੌਮੀ ਰਿਕਾਰਡ ਆਪਣੇ ਨਾਂ ਕਰਵਾਇਆ। 


ਜਸਨੂਰ ਕੌਰ 50 ਮੀਟਰ ਬਟਰਫ਼ਲਾਈ ਮੁਕਾਬਲੇ ਵਿੱਚ ਵੀ ਤੀਜੇ ਸਥਾਨ ’ਤੇ ਰਹੀ ਤੇ ਕਾਂਸੀ ਦਾ ਤਗ਼ਮਾ ਜਿੱਤਿਆ। ਮੁਹਾਲੀ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿੱਚ ਤੈਰਾਕੀ ਦੇ ਕੋਚ ਜੌਨੀ ਭਾਟੀਆ ਨੇ ਦੱਸਿਆ ਕਿ ਉਕਤ ਕੌਮੀ ਤੈਰਾਕੀ ਚੈਂਪੀਅਨਸ਼ਿਪ ਦੇ ਦੋਵੇਂ ਵਰਗਾਂ ਵਿੱਚ ਪੰਜਾਬ ਦੇ 23 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 16 ਖਿਡਾਰੀ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਹਨ। 


ਉਨ੍ਹਾਂ ਦੱਸਿਆ ਕਿ ਪਹਿਲੀ ਵੇਰ 4×100 ਮੀਟਰ ਰਿਲੇਅ ਤੈਰਾਕੀ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਇਨ੍ਹਾਂ ਜੇਤੂ ਖਿਡਾਰਨਾਂ ਵਿੱਚ ਦੋ ਜੁੜਵਾ ਭੈਣਾਂ ਵਨੀਸ਼ਾ ਅਤੇ ਵਰਨਿਕਾ ਤੋਂ ਇਲਾਵਾ ਜਸਨੂਰ ਕੌਰ ਅਤੇ ਅਰਸ਼ਪ੍ਰੀਤ ਕੌਰ ਸ਼ਾਮਲ ਹਨ। ਇਹ ਚਾਰੋਂ ਮੁਹਾਲੀ ਨਾਲ ਸਬੰਧਤ ਹਨ। ਇੱਥੋਂ ਦੇ ਤੈਰਾਕ ਜੁਝਾਰ ਸਿੰਘ ਨੇ ਫਾਈਨਲ ਵਿੱਚ 7ਵਾਂ ਸਥਾਨ ਤੇ ਅਪੂਰਵਾ ਸ਼ਰਮਾ ਨੇ 8ਵਾਂ ਸਥਾਨ ਹਾਸਲ ਕੀਤਾ।


ਇਸ ਤੋਂ ਪਹਿਲਾਂ ਜਸਨੂਰ ਕੌਰ ‘ਖੇਲੋ ਇੰਡੀਆ’ ਵਿੱਚ 26.81 ਸਕਿੰਟ ਨਾਲ ਰਿਕਾਰਡ ਦਰਜ ਕਰਾ ਚੁੱਕੀ ਹੈ। ਪੈਰਿਸ ਓਲੰਪਿਕ ਵਿੱਚ 50 ਮੀਟਰ ਫ਼੍ਰੀ ਸਟਾਈਲ ਦੀ ਸੋਨ ਤਗ਼ਮਾ ਜੇਤੂ ਖਿਡਾਰਨ ਦਾ ਰਿਕਾਰਡ 24.88 ਸਕਿੰਟ ਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ