ਨਵੀਂ ਦਿੱਲੀ: ਦੇਸ਼ ਤੇ ਦੁਨੀਆ 'ਚ ਆਪਣੀ ਗੇਂਦਬਾਜ਼ੀ ਦੇ ਦਮ 'ਤੇ ਲੋਹਾ ਮਨਵਾਉਣ ਵਾਲੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਬੀਸੀਸੀਆਈ ਐਨੂਅਲ ਐਵਾਰਡ 'ਚ ਬੈਸਟ ਇੰਟਰਨੈਸ਼ਨਲ ਕ੍ਰਿਕੇਟਰ ਹੋਣ 'ਤੇ ਪੌਲੀ ਉਮਰੀਗਰ ਐਵਾਰਡ ਦੇਣ ਜਾ ਰਿਹਾ ਹੈ। ਦੁਨੀਆ ਦੇ ਨੰਬਰ ਵਨ ਵਨਡੇ ਗੇਂਦਬਾਜ਼ ਦੇ ਰੂਪ 'ਚ ਰੈਂਕਿੰਗ 'ਚ, ਬੁਮਰਾਹ ਨੇ ਜਨਵਰੀ 2018 'ਚ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਟੈਸਟ ਕ੍ਰਿਕੇਟ 'ਚ ਡੈਬਿਊ ਕੀਤਾ ਸੀ। ਉਨ੍ਹਾਂ ਦੱਖਣੀ ਅਫਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਵੈਸਟਇੰਡੀਜ਼ 'ਚ ਪੰਜ ਵਿਕਟ ਹਾਸਲ ਕੀਤੇ ਹਨ, ਜੋ ਇਸ ਮੁਕਾਮ ਤੱਕ ਪਹੁੰਚਣ ਵਾਲੇ ਪਹਿਲੇ ਤੇ ਇੱਕ ਮਾਤਰ ਏਸ਼ਿਆਈ ਗੇਂਦਬਾਜ਼ ਬਣ ਗਏ ਹਨ।
ਬੁਮਰਾਹ ਤੋਂ ਇਲਾਵਾ ਟੈਸਟ ਓਪਨਰ ਚੇਤੇਸ਼ਵਰ ਪੁਜਾਰਾ ਤੇ ਮਿਡਲ ਆਰਡਰ ਬੈਟਸਮੈਨ ਮਿਯੰਕ ਅਗਰਵਾਲ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਪੁਜਾਰਾ ਨੂੰ 2018-19 'ਚ ਟੈਸਟ ਮੈਚ 'ਚ ਸਭ ਤੋਂ ਵੱਧ ਰਨ ਬਣਾਉਣ ਦੇ ਲਈ ਦਿਲੀਪ ਸਰਦੇਸਾਈ ਐਵਾਰਡ ਦਿੱਤਾ ਜਾਵੇਗਾ। ਜਦਕਿ ਮਿਯੰਕ ਨੂੰ ਬੈਸਟ ਇੰਟਰਨੈਸ਼ਨਲ ਡੈਬਿਊ ਦੇ ਐਵਾਰਡ ਨਾਲ ਨਵਾਜਿਆ ਜਾਵੇਗਾ।
ਉੱਧਰ ਮਹਿਲਾ ਕ੍ਰਿਕੇਟਰਸ 'ਚ ਲੈੱਗ ਸਪੀਨਰ ਪੂਨਮ ਯਾਦਵ ਨੂੰ ਸਭ ਤੋਂ ਵਧੀਆ ਕ੍ਰਿਕੇਟਰ (ਮਹਿਲਾ) ਪੁਰਸਕਾਰ ਨਾਲ ਨਵਾਜਿਆ ਜਾਵੇਗਾ। ਇਸੇ ਦਰਮਿਆਨ ਭਾਰਤ ਦੀ ਸਾਬਕਾ ਕਪਤਾਨ ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ ਤੇ ਅੰਜੂਮ ਚੋਪੜਾ ਨੂੰ 100 ਵਨਡੇ ਖੇਡਣ ਵਾਲੀ ਪਹਿਲੀ ਭਾਰਤੀ ਦੇ ਤੌਰ 'ਤੇ ਕਰਨਲ ਸੀਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਤੇ ਬੀਸੀਸੀਆਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
ਦੁਨੀਆ 'ਚ ਨੰਬਰ ਵਨ ਤੇਜ਼ ਗੇਂਦਬਾਜ਼ ਜਸਪ੍ਰੀਤ, ਕ੍ਰਿਕਟ ਬੋਰਡ ਦੇਵੇਗਾ ਵੱਡਾ ਐਵਾਰਡ
ਏਬੀਪੀ ਸਾਂਝਾ
Updated at:
12 Jan 2020 03:15 PM (IST)
ਦੇਸ਼ ਤੇ ਦੁਨੀਆ 'ਚ ਆਪਣੀ ਗੇਂਦਬਾਜ਼ੀ ਦੇ ਦਮ 'ਤੇ ਲੋਹਾ ਮਨਵਾਉਣ ਵਾਲੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਬੀਸੀਸੀਆਈ ਐਨੂਅਲ ਐਵਾਰਡ 'ਚ ਬੈਸਟ ਇੰਟਰਨੈਸ਼ਨਲ ਕ੍ਰਿਕੇਟਰ ਹੋਣ 'ਤੇ ਪੌਲੀ ਉਮਰੀਗਰ ਐਵਾਰਡ ਦੇਣ ਜਾ ਰਿਹਾ ਹੈ।
- - - - - - - - - Advertisement - - - - - - - - -