ਨਾਰਥ ਸਾਉਂਡ: ਟੈਸਟ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਹੀ ਮੈਚ ‘ਚ ਟੀਮ ਇੰਡੀਆ ਨੇ ਵੈਸਟਵਿੰਡੀਜ਼ ‘ਤੇ 318 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਦੀ ਜਿੱਤ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਅਹਿਮ ਯੋਗਦਾਨ ਰਿਹਾ ਹੈ। ਉਹ 5 ਵਿਕਟ ਲੈ ਕੇ ਮੈਚ ਦੇ ਹੀਰੋ ਬਣ ਗਏ। ਇਸ ਦੇ ਨਾਲ ਹੀ ਬੁਮਰਾਹ ਨੇ ਉਹ ਕਾਰਨਾਮਾ ਕੀਤਾ ਹੈ ਜੋ ਏਸ਼ੀਆ ਦਾ ਕੋਈ ਵੀ ਗੇਂਦਬਾਜ਼ ਨਹੀਂ ਕਰ ਸਕਿਆ।
ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੱਖਣੀ ਅਫਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਵੈਸਟਇੰਡੀਜ਼ ਟੈਸਟ ‘ਚ ਪੰਜ ਵਿਕਟ ਲੈਣ ਵਾਲੇ ਪਹਿਲੇ ਏਸ਼ਿਆਈ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ ਇਨ੍ਹਾਂ ਚਾਰਾਂ ਦੇਸ਼ਾਂ ਦਾ ਪਹਿਲੀ ਵਾਰ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਟੈਸਟ ‘ਚ ਪਹਿਲੀ ਪਾਰੀ 'ਚ ਪੰਜ ਜਾਂ ਉਸ ਤੋਂ ਜ਼ਿਆਦਾ ਵਿਕਟ ਲਏ ਹਨ।
ਬੁਮਰਾਹ ਨੇ ਮੈਚ ਦੀ ਦੂਜੀ ਪਾਰੀ ‘ਚ ਸੱਤ ਦੌੜਾਂ ਦੇ ਕੇ ਪੰਜ ਵਿਕਟ ਹਾਸਲ ਕੀਤੇ। ਇਸ ਸ਼ਾਨਦਾਰ ਗੇਂਦਬਾਜ਼ੀ ਅੱਗੇ ਵੈਸਟਇੰਡੀਜ਼ ਦੀ ਟੀਮ ਭਾਰਤ ਦੇ 419 ਦੌੜਾਂ ਦੇ ਟੀਚੇ ਅੱਗੇ 100 ਦੌੜਾਂ ‘ਤੇ ਹੀ ਢੇਰ ਹੋ ਗਈ ਤੇ ਭਾਰਤ ਨੇ ਮੈਚ 318 ਦੌੜਾਂ ਨਾਲ ਜਿੱਤ ਲਿਆ। ਭਾਰਤ ਤੇ ਵੈਸਟਇੰਡੀਜ਼ ‘ਚ ਦੂਜਾ ਤੇ ਆਖਰੀ ਟੈਸਟ ਮੈਚ ਸ਼ੁੱਕਰਵਾਰ ਨੂੰ ਕਿੰਗਸਟਨ ਦੇ ਸਬੀਨਾ ਪਾਰਕ ‘ਚ ਖੇਡਿਆ ਜਾਵੇਗਾ।
ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਕਾਰਨਾਮਾ ਕਰਨ ਵਾਲੇ ਏਸ਼ੀਆ ਦੇ ਪਹਿਲੇ ਖਿਡਾਰੀ
ਏਬੀਪੀ ਸਾਂਝਾ
Updated at:
26 Aug 2019 05:23 PM (IST)
ਟੈਸਟ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਹੀ ਮੈਚ ‘ਚ ਟੀਮ ਇੰਡੀਆ ਨੇ ਵੈਸਟਵਿੰਡੀਜ਼ ‘ਤੇ 318 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਦੀ ਜਿੱਤ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਅਹਿਮ ਯੋਗਦਾਨ ਰਿਹਾ ਹੈ। ਉਹ 5 ਵਿਕਟ ਲੈ ਕੇ ਮੈਚ ਦੇ ਹੀਰੋ ਬਣ ਗਏ।
- - - - - - - - - Advertisement - - - - - - - - -