ਨਵੀਂ ਦਿੱਲੀ: ਅਗਲੇ ਮਹੀਨੇ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਹੋ ਗਿਆ ਹੈ। ਇਸ ਸੀਰੀਜ਼ ‘ਚ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਆਰਾਮ ਦਿੱਤਾ ਗਿਆ ਹੈ। ਸ਼ਿਖਰ ਧਵਨ ਦੀ ਟੀਮ ‘ਚ ਵਾਪਸੀ ਹੋਈ ਹੈ।


ਫਿੱਟ ਹੋ ਚੁੱਕੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅਗਲੇ ਮਹੀਨੇ ਘਰੇਲੂ ਸਰਜ਼ਮੀਂ ‘ਤੇ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਟੀ-20 ਤੇ ਆਸਟ੍ਰੇਲਿਆ ਖਿਲਾਫ ਹੋਣ ਵਾਲੇ ਵਨਡੇਅ ਸੀਰੀਜ਼ ਲਈ ਸੋਮਵਾਰ ਨੂੰ ਭਾਰਤੀ ਟੀਮ ਦਾ ਐਲਾਨ ਹੋਇਆ ਹੈ। ਬੁਮਰਾਹ ਦੀ ਵੀ ਪਿੱਠ ‘ਚ ਸਟ੍ਰੇਸ ਫ੍ਰੈਕਚਰ ਕਰਕੇ ਟੀਮ ਤੋਂ ਬਾਹਰ ਸੀ ਅਤੇ ਹਾਲ ਹੀ ‘ਚ ਉਨ੍ਹਾਂ ਨੂੰ ਵੈਸਟ ਇੰਡੀਜ਼ ਖਿਲਾਫ ਦੂਜੇ ਮੈਚ ਤੋਂ ਪਹਿਲਾਂ ਪ੍ਰੈਕਟਿਸ ਕਰਦੇ ਵੇਖਿਆ ਗਿਆ ਸੀ।

ਚੋਣ ਕਮੇਟੀ ਦੇ ਪ੍ਰਧਾਨ ਐਮਐਸਕੇ ਪ੍ਰਸਾਦ ਨੇ ਇੱਥੇ ਪੰਜ ਮੈਂਬਰੀ ਕਮੇਟੀ ਦੀ ਬੈਠਕ ਤੋਂ ਬਾਅਦ ਟੀਮ ਦਾ ਐਲਾਨ ਕੀਤਾ। ਦੱਸ ਦਈਏ ਕਿ ਭਾਰਤ 5 ਜਨਵਰੀ ਨੂੰ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੇ ਟੀ-20 ਅਤੇ ਆਸਟ੍ਰੇਲਿਆ ਖਿਲਾਫ ਤਿੰਨ ਵਨ ਡੇਅ ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ 14 ਜਨਵਰੀ ਨੂੰ ਖੇਡੇਗਾ।

ਸ਼੍ਰੀਲੰਕਾ ਤੇ ਆਸਟ੍ਰੇਲੀਆ ਦੀ ਟੀਮਾਂ ਸੀਰੀਜ਼ ਲਈ ਭਾਰਤ ਹੀ ਆਉਣਗੀਆਂ। ਦੋਵਾਂ ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਦੌਰੇ ‘ਤੇ ਜਾਵੇਗੀ। ਦੱਸ ਦਈਏ ਕਿ ਅਗਲੇ ਸਾਲ ਟੀ-20 ਵਰਲਡ ਕੱਪ ਵੀ ਹੈ ਅਜਿਹੇ ‘ਚ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਕਾਫੀ ਅਹਿਮ ਹੈ।