Neeraj Chopra: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਇਸ ਸਮੇਂ ਆਪਣੀ ਖੇਡ ਕਾਰਨ ਸੁਰਖੀਆਂ 'ਚ ਹਨ। ਮੇਰਠ ਸ਼ਹਿਰ 'ਚ ਉਨ੍ਹਾਂ ਦੇ ਸਨਮਾਨ 'ਚ ਲਗਾਏ ਗਏ ਬੁੱਤ 'ਚੋਂ ਭਾਲਾ (ਬਰਛਾ) ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੇਰਠ ਦੇ ਹਾਪੁੜ ਅੱਡਾ ਚੌਕ 'ਤੇ ਨੀਰਜ ਚੋਪੜਾ ਦੀ ਮੂਰਤੀ ਸਥਾਪਿਤ ਹੈ, ਜਿਸ ਨੂੰ ਸਪੋਰਟਸ ਸਕੁਆਇਰ ਵੀ ਕਿਹਾ ਜਾਂਦਾ ਹੈ। ਇਸ ਚੌਰਾਹੇ ਦੇ ਸੁੰਦਰੀਕਰਨ ਦੌਰਾਨ ਨੀਰਜ ਚੋਪੜਾ ਦੀ ਬਰਛਾ ਚੁੱਕੀ ਮੂਰਤੀ ਸਥਾਪਿਤ ਕੀਤੀ ਗਈ। ਹੁਣ ਚੋਰੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਮੇਰਠ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਨੀਰਜ ਚੋਪੜਾ ਇਸ ਸਾਲ ਹੁਣ ਤੱਕ ਕਾਫੀ ਵਧੀਆ ਫਾਰਮ 'ਚ ਨਜ਼ਰ ਆਏ ਹਨ। ਨੀਰਜ ਨੇ ਡਾਇਮੰਡ ਲੀਗ ਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਹਾਲ ਹੀ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਨੀਰਜ ਨੇ 88.17 ਮੀਟਰ ਜੈਵਲਿਨ ਸੁੱਟ ਕੇ ਸੋਨ ਤਗਮਾ ਜਿੱਤਿਆ। ਇਸ ਨਾਲ ਨੀਰਜ ਓਲੰਪਿਕ 'ਚ ਸੋਨ ਤਮਗਾ ਜਿੱਤ ਕੇ ਵਿਸ਼ਵ ਚੈਂਪੀਅਨ ਬਣਨ ਵਾਲਾ ਦੁਨੀਆ ਦਾ ਤੀਜਾ ਜੈਵਲਿਨ ਥ੍ਰੋਅਰ ਹੈ।


ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਨੇ ਜ਼ਿਊਰਿਖ ਡਾਇਮੰਡ ਲੀਗ 'ਚ ਹਿੱਸਾ ਲਿਆ, ਜਿੱਥੇ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਦੇ ਸਕੇ ਪਰ 85.71 ਮੀਟਰ ਥਰੋਅ ਨਾਲ ਦੂਜੇ ਸਥਾਨ 'ਤੇ ਰਹਿਣ 'ਚ ਕਾਮਯਾਬ ਰਹੇ। ਇਸ ਨਾਲ ਨੀਰਜ 17 ਸਤੰਬਰ ਨੂੰ ਅਮਰੀਕਾ ਦੇ ਯੂਜੀਨ 'ਚ ਹੋਣ ਵਾਲੇ ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕਰਨ 'ਚ ਕਾਮਯਾਬ ਰਹੇ।


ਵਿਸ਼ਵ ਚੈਂਪੀਅਨਸ਼ਿਪ ਜਿੱਤਣ 'ਤੇ ਨੀਰਜ ਨੂੰ 50 ਲੱਖ ਤੋਂ ਵੱਧ ਦੀ ਇਨਾਮੀ ਰਾਸ਼ੀ ਮਿਲੀ


ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਨੀਰਜ ਚੋਪੜਾ ਨੂੰ ਸੋਨ ਤਮਗਾ ਜਿੱਤਣ ਲਈ ਇਨਾਮੀ ਰਾਸ਼ੀ ਵਜੋਂ 70 ਹਜ਼ਾਰ ਅਮਰੀਕੀ ਡਾਲਰ ਮਿਲੇ ਹਨ, ਜੋ ਕਿ ਭਾਰਤੀ ਰੁਪਏ ਵਿੱਚ ਲਗਭਗ 58 ਲੱਖ ਰੁਪਏ ਹੈ। ਸਵਿਟਜ਼ਰਲੈਂਡ ਟੂਰਿਜ਼ਮ ਨੇ ਵੀ 25 ਸਾਲਾ ਨੀਰਜ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਹੈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।