ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਐਸ਼ੇਜ਼ ਸੀਰੀਜ਼ ਦਾ ਪਹਿਲਾ ਟੈਸਟ ਮੈਚ ਐਜਬੈਸਟਨ, ਬਰਮਿੰਘਮ ਵਿਖੇ ਖੇਡਿਆ ਗਿਆ। ਇਹ ਮੈਚ ਬਹੁਤ ਰੋਮਾਂਚਕ ਸੀ। ਆਸਟਰੇਲੀਆ ਨੇ ਆਖਰੀ ਦਿਨ ਦੇ ਆਖਰੀ ਸੈਸ਼ਨ ਵਿੱਚ ਇੰਗਲੈਂਡ ਨੂੰ 2 ਵਿਕਟਾਂ ਨਾਲ ਹਰਾਇਆ। ਉੱਥੇ ਹੀ ਇਸ ਮੈਚ ਤੋਂ ਬਾਅਦ ਆਈਸੀਸੀ ਨੇ ਤਾਜ਼ਾ ਰੈਂਕਿੰਗ ਵੀ ਜਾਰੀ ਕੀਤੀ ਹੈ, ਜਿਸ ਵਿੱਚ ਇੰਗਲੈਂਡ ਦੇ ਸਾਬਕਾ ਕਪਤਾਨ ਅਤੇ ਅਨੁਭਵੀ ਬੱਲੇਬਾਜ਼ ਜੋ ਰੂਟ ਨੇ ਆਸਟਰੇਲੀਆ ਦੇ ਮਾਰਨਸ ਲਾਬੂਸ਼ੇਨ ਤੋਂ ਟੈਸਟ ਵਿੱਚ ਨੰਬਰ 1 ਬੱਲੇਬਾਜ਼ ਦਾ ਤਾਜ ਖੋਹ ਲਿਆ ਹੈ। ਜੋ ਰੂਟ ਹੁਣ ਟੈਸਟ 'ਚ ਨੰਬਰ 1 ਬੱਲੇਬਾਜ਼ ਬਣ ਗਏ ਹਨ।


ਇੰਗਲੈਂਡ ਕ੍ਰਿਕਟ ਟੀਮ ਦੇ ਟਾਪ ਆਰਡਰ ਦੇ ਬੱਲੇਬਾਜ਼ ਜੋ ਰੂਟ ਨੇ ਟੈਸਟ ਰੈਂਕਿੰਗ ਵਿੱਚ ਮਾਰਨਸ ਲਾਬੂਸ਼ੇਨ ਨੂੰ ਪਛਾੜ ਕੇ ਖੁਦ ਨੰਬਰ 1 ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਦਾ ਹੁਣ ਸਭ ਤੋਂ ਵੱਧ ਸਕੋਰ 887 ਹੈ। ਇਸ ਤੋਂ ਇਲਾਵਾ ਕੇਨ ਵਿਲੀਅਮਸਨ ਦੂਜੇ ਨੰਬਰ 'ਤੇ ਹਨ, ਜਿਨ੍ਹਾਂ ਦਾ ਸਕੋਰ 883 ਹੈ।


ਇਹ ਵੀ ਪੜ੍ਹੋ: ਕੀ ਧੋਨੀ ਤੇ ਜਡੇਜਾ ਵਿਚਾਲੇ ਚੱਲ ਰਿਹਾ ਕੋਈ ਵਿਵਾਦ? ਪਹਿਲੀ ਵਾਰ ਸਾਹਮਣੇ ਆਇਆ ਸੱਚ


ਉੱਥੇ ਹੀ ਆਸਟ੍ਰੇਲੀਆ ਦੇ ਮਾਰਨਸ ਲਾਬੂਸ਼ੇਨ 877 ਅੰਕਾਂ ਨਾਲ ਤੀਜੇ ਸਥਾਨ 'ਤੇ ਆ ਗਏ ਹਨ। ਪਾਕਿਸਤਾਨ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਬਾਬਰ ਆਜ਼ਮ 862 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹਨ। ਇਸ ਦੇ ਨਾਲ ਹੀ ਭਾਰਤ ਦੇ ਸਿਰਫ ਰਿਸ਼ਭ ਪੰਤ ਹੀ ਟਾਪ ਦੇ 10 ਖਿਡਾਰੀਆਂ 'ਚ ਮੌਜੂਦ ਹਨ, ਜੋ 758 ਅੰਕਾਂ ਨਾਲ 10ਵੇਂ ਸਥਾਨ 'ਤੇ ਬਰਕਰਾਰ ਹਨ। ਦੱਸ ਦੇਈਏ ਕਿ ਪੰਤ ਕਾਰ ਹਾਦਸੇ ਕਾਰਨ ਪਿਛਲੇ 6 ਮਹੀਨਿਆਂ ਤੋਂ ਖੇਡ ਤੋਂ ਬਾਹਰ ਹਨ।






ਜੋ ਰੂਟ ਨੇ ਬਰਮਿੰਘਮ ਦੇ ਐਜਬੈਸਟਨ 'ਚ ਖੇਡੇ ਗਏ ਐਸ਼ੇਜ਼ 2023 ਦੇ ਪਹਿਲੇ ਟੈਸਟ 'ਚ ਤੂਫਾਨੀ ਸੈਂਕੜਾ ਲਗਾਇਆ ਸੀ। ਮੈਚ ਦੀ ਪਹਿਲੀ ਪਾਰੀ 'ਚ ਰੂਟ ਨੇ 152 ਗੇਂਦਾਂ ਦਾ ਸਾਹਮਣਾ ਕੀਤਾ ਅਤੇ 7 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 118 ਦੌੜਾਂ ਬਣਾਈਆਂ ਸਨ। ਇਸ ਪਾਰੀ ਦੌਰਾਨ ਰੂਟ ਦਾ ਸਟ੍ਰਾਈਕ ਰੇਟ 77.45 ਰਿਹਾ। ਇੰਨਾ ਹੀ ਨਹੀਂ ਉਹ ਅਜੇਤੂ ਮੈਦਾਨ ਤੋਂ ਬਾਹਰ ਹੋ ਗਏ। ਟੈਸਟ ਕ੍ਰਿਕਟ 'ਚ ਇਹ ਰੂਟ ਦਾ 30ਵਾਂ ਸੈਂਕੜਾ ਸੀ।


ਇਹ ਵੀ ਪੜ੍ਹੋ: Emerging Asia Cup 2023: ਭਾਰਤੀ ਟੀਮ ਨੇ ਜਿੱਤਿਆ ਏਸ਼ੀਅ ਕੱਪ ਦਾ ਖਿਤਾਬ, ਫਾਈਨਲ ਵਿੱਚ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾਇਆ