ਨਾਇਰ ਦੀ ਪਾਰੀ ਨਾਲ ਭਾਰਤ ਮਜ਼ਬੂਤ
ਕਰੁਣ ਨਾਇਰ ਨੇ ਮੈਚ ਦੇ ਚੌਥੇ ਦਿਨ ਆਪਣੀ ਪਾਰੀ ਨੂੰ 71 ਰਨ ਤੋਂ ਅੱਗੇ ਵਧਾਇਆ। ਕਰੁਣ ਨਾਇਰ ਨੇ ਜਲਦੀ ਹੀ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਪੂਰਾ ਕਰ ਲਿਆ।
ਪਰ ਅਸਲੇ ਕਮਾਲ ਅਜੇ ਬਾਕੀ ਸੀ। ਕਰੁਣ ਨਾਇਰ ਨੇ ਜਲਦੀ ਹੀ ਆਪੇ ਸੈਂਕੜੇ ਨੂੰ ਦੋਹਰੇ ਸੈਂਕੜੇ 'ਚ ਤਬਦੀਲ ਕਰ ਦਿੱਤਾ। ਮੈਚ ਦੇ ਤੀਜੇ ਦਿਨ ਲੋਕੇਸ਼ ਰਾਹੁਲ 199 ਰਨ ਬਣਾ ਕੇ ਆਊਟ ਹੋ ਗਏ ਸਨ। ਪਰ ਨਾਇਰ ਨੇ ਦੋਹਰਾ ਸੈਂਕੜਾ ਪੂਰਾ ਕਰ ਵਿਖਾਇਆ। ਨਾਇਰ ਨੇ 306 ਗੇਂਦਾਂ 'ਤੇ 23 ਚੌਕੇ ਅਤੇ 1 ਛੱਕੇ ਜੜੇ ਅਤੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਖੂਬ ਪਰੇਸ਼ਾਨ ਕੀਤਾ।
ਨਾਇਰ ਨੇ ਅਸ਼ਵਿਨ ਨਾਲ ਮਿਲਕੇ ਭਾਰਤ ਨੂੰ 600 ਰਨ ਦਾ ਅੰਕੜਾ ਪਾਰ ਕਰਵਾਇਆ ਅਤੇ ਆਪਣਾ ਦੋਹਰਾ ਸੈਂਕੜਾ ਪੂਰਾ ਕਰਨ ਤਕ ਉਨ੍ਹਾਂ ਨੇ ਅਸ਼ਵਿਨ ਨਾਲ 6ਵੇਂ ਵਿਕਟ ਲਈ 179 ਰਨ ਦੀ ਪਾਰਟਨਰਸ਼ਿਪ ਕਰ ਲਈ ਸੀ।
ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ 'ਚ ਖੇਡੇ ਜਾ ਰਹੇ ਮੈਚ 'ਚ ਕਰੁਣ ਨਾਇਰ ਨੇ ਧਮਾਕਾ ਕਰ ਦਿੱਤਾ ਹੈ। ਕਰੁਣ ਨਾਇਰ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਠੋਕਿਆ ਹੈ। ਕਰੁਣ ਦੀ ਪਾਰੀ ਦੇ ਆਸਰੇ ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਪਹਿਲੀ ਪਾਰੀ 'ਚ ਵੱਡੀ ਲੀਡ ਹਾਸਿਲ ਕਰ ਲਈ ਹੈ।
ਨਾਇਰ ਦਾ ਸੈਂਕੜਾ
ਨਾਇਰ ਨੇ ਆਪਣਾ ਸੈਂਕੜਾ 185 ਗੇਂਦਾਂ 'ਤੇ ਪੂਰਾ ਕੀਤਾ। ਸੈਂਕੜੇ ਤਕ ਪਹੁੰਚਦਿਆਂ ਕਰੁਣ ਨਾਇਰ ਨੇ 8 ਚੌਕੇ ਅਤੇ 1 ਛੱਕਾ ਜੜਿਆ। ਇਸਤੋਂ ਬਾਅਦ ਨਾਇਰ ਨੇ ਆਪਣੀ ਪਾਰੀ ਨੂੰ ਅੱਗੇ ਵਧਾਉਂਦਿਆਂ 240 ਗੇਂਦਾਂ 'ਤੇ 150 ਰਨ ਪੂਰੇ ਕੀਤੇ।