ਪੀਟਰਸਨ ਨੇ ਵਿਰਾਟ ਨੂੰ ਦਿੱਤੀ ਦਾਹੜੀ ਕਟਾਉਣ ਦੀ ਸਲਾਹ ਤਾਂ ਅੱਗਿਓਂ ਮਿਲਿਆ ਇਹ ਜਵਾਬ
ਏਬੀਪੀ ਸਾਂਝਾ | 26 May 2020 03:01 PM (IST)
ਪੀਟਰਸਨ ਤੇ ਵਿਰਾਟ ਅਕਸਰ ਇੱਕ-ਦੂਜੇ ਨੂੰ ਟ੍ਰੋਲ ਕਰਨ ਲਈ ਜਾਣੇ ਜਾਂਦੇ ਹਨ, ਪਰ ਇਸ ਵਾਰ ਜਦੋਂ ਪੀਟਰਸਨ ਨੇ ਵਿਰਾਟ ਨੂੰ ਸ਼ੇਵ ਕਰਾਉਣ ਦੀ ਸਲਾਹ ਦਿੱਤੀ ਤਾਂ ਵਿਰਾਟ ਪਲਟ ਪੀਟਰਸਨ ਨੂੰ ਟ੍ਰੋਲ ਕਰ ਦਿੱਤਾ।
ਨਵੀਂ ਦਿੱਲੀ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ (Kevin pietersen) ਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ (virat kohli) ਅਕਸਰ ਇੱਕ ਦੂਜੇ ਦੇ ਨਾਲ ਦਿਖਾਈ ਦਿੰਦੇ ਹਨ। ਕ੍ਰਿਕਟਰ ਇਕ-ਦੂਜੇ ਨੂੰ ਉਦੋਂ ਮਿਲੇ ਸੀ ਜਦੋਂ ਵਿਰਾਟ ਜਵਾਨ ਸੀ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਗੂੜ੍ਹੀ ਹੋ ਗਈ। ਅਜਿਹੀ ਸਥਿਤੀ ‘ਚ ਵੀ ਦੋਵੇਂ ਇੱਕ-ਦੂਜੇ ਨੂੰ ਟ੍ਰੋਲ ਕਰਨਾ ਬੰਦ ਨਹੀਂ ਕਰਦੇ। ਅਜਿਹਾ ਹੀ ਕੁਝ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਜਦੋਂ ਵਿਰਾਟ ਨੇ ਆਪਣੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਜਿਵੇਂ ਵਿਰਾਟ ਨੇ ਆਪਣੀ ਫੋਟੋ ਸ਼ੇਅਰ ਕੀਤੀ ਤਾਂ ਪੀਟਰਸਨ ਨੇ ਟਿੱਪਣੀ ਕਰਦਿਆਂ ਕਿਹਾ, ਆਪਣੀ ਦਾੜ੍ਹੀ ਕੱਟ ਲਓ। ਇਸ ਤੋਂ ਬਾਅਦ ਵਿਰਾਟ ਨੇ ਜਵਾਬ ਦਿੱਤਾ ਕਿ ਇਹ ਦਾੜ੍ਹੀ ਤੁਹਾਡੀ ਟਿੱਕਟੌਕ ਵੀਡੀਓ ਨਾਲੋਂ ਲੱਖ ਗੁਣਾ ਵਧੀਆ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੋਵੇਂ ਕ੍ਰਿਕਟਰਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਵਿਰਾਟ ਨੇ ਇੱਕ ਵਾਰ ਆਪਣੀ ਦਾੜ੍ਹੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ ਜਦੋਂ ਪੀਟਰਸਨ ਨੇ ਉਸ ਨੂੰ ਟ੍ਰੋਲ ਕੀਤਾ ਤੇ ਪੁੱਛਿਆ ਕਿ ਕੀ ਉਹ ਤੁਹਾਨੂੰ ਤੁਹਾਡੀ ਚਿੱਟੀ ਦਾੜ੍ਹੀ ਤੋਂ ਛੁਟਕਾਰਾ ਦੇ ਸਕੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904