ਖਲੀ ਨੇ ਗਰਲਫਰੈਂਡ ਸਾਹਮਣੇ ਕੀਤਾ ਭਲਵਾਨ ਦਾ ਕੁਟਾਪਾ
Download ABP Live App and Watch All Latest Videos
View In Appਵਿਰੋਧ ਕਰ ਰਹੇ ਖਲੀ ਦੀ ਅਕੈਡਮੀ ਦੇ ਭਲਵਾਨਾਂ ਨਾਲ ਵੀ ਇਨ੍ਹਾਂ ਵਿਦੇਸ਼ੀ ਰੈਸਲਰਸ ਨੇ ਕੁੱਟਮਾਰ ਕੀਤੀ।
ਇਸਦਾ ਬਦਲਾ ਲੈਣ ਲਈ ਖਲੀ ਚੰਡੀਗੜ੍ਹ ਦੇ ਉਸ ਹੋਟਲ 'ਚ ਪਹੁੰਚ ਗਏ ਜਿੱਥੇ ਵਿਦੇਸ਼ੀ ਰੈਸਲਰ ਰੁਕੇ ਹੋਏ ਸਨ। ਤੋੜਫੋੜ ਅਤੇ ਹੰਗਾਮੇ ਤੋਂ ਗੁੱਸਾ ਖਾ ਕੇ ਬੈਠੇ ਖਲੀ ਨੇ ਵਿਦੇਸ਼ੀ ਭਲਵਾਨ ਬ੍ਰੌਡੀ ਸਟੀਲ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਖੂਬ ਕੁੱਟਿਆ।
ਖਲੀ ਨੇ ਇੱਕ ਲੋਹੇ ਦੀ ਰਾਡ ਚੁੱਕੀ ਹੋਈ ਸੀ ਅਤੇ ਇਸੇ ਰਾਡ ਨਾਲ ਖਲੀ ਨੇ ਦੋਨੇ ਭਲਵਾਨਾਂ ਨੂੰ ਕੁੱਟਿਆ। ਖਲੀ ਜਦ ਬ੍ਰੌਡੀ ਸਟੀਲ ਨੂੰ ਕੁੱਟ ਰਹੇ ਸਨ ਤਾਂ ਉਸ ਵੇਲੇ ਵਿਦੇਸ਼ੀ ਭਲਵਾਨ ਦੀ ਗਰਲਫਰੈਂਡ ਵੀ ਖੜੀ ਸੀ।
ਖਲੀ ਨੇ ਇਨ੍ਹਾਂ ਭਲਵਾਨਾਂ ਦੇ ਹੋਟਲ ਦੇ ਕਮਰੇ 'ਚ ਐਂਟਰੀ ਕਰ ਇਨ੍ਹਾਂ ਨਾਲ ਕੁੱਟਮਾਰ ਕੀਤੀ। ਦਰਅਸਲ ਕੁਝ ਦਿਨ ਪਹਿਲਾਂ ਇਨ੍ਹਾਂ ਰੈਸਲਰਸ ਨੇ ਪੰਜਾਬ ਦੇ ਜਲੰਧਰ 'ਚ ਬਣੀ ਖਲੀ ਦੀ ਅਕੈਡਮੀ 'ਚ ਖੂਬ ਤੋੜਫੋੜ ਕੀਤੀ ਸੀ।
ਭਾਰਤ ਦੇ ਮਸ਼ਹੂਰ ਭਲਵਾਨ 'ਦ ਗ੍ਰੇਟ ਖਲੀ' ਯਾਨੀ ਕਿ ਦਲੀਪ ਸਿੰਘ ਰਾਣਾ ਨੇ ਆਪਣੀ ਅਕੈਡਮੀ 'ਚ ਤੋੜਫੋੜ ਕਰਨ ਵਾਲੇ ਅਤੇ ਆਪਣੇ ਭਲਵਾਨਾਂ ਨਾਲ ਕੁੱਟਮਾਰ ਕਰਨ ਵਾਲੇ ਵਿਦੇਸ਼ੀ ਭਲਵਾਨਾਂ ਨੂੰ ਜੰਮ ਕੇ ਕੁੱਟਿਆ ਹੈ।
ਬ੍ਰੌਡੀ ਸਟੀਲ ਨੇ ਕਿਹਾ ਸੀ ਕਿ ਖਲੀ ਉਨ੍ਹਾਂ ਨਾਲ ਲੜਨ ਤੋਂ ਡਰਦਾ ਹੈ ਪਰ ਖਲੀ ਨੇ ਵਿਖਾ ਦਿੱਤਾ ਕਿ ਓਹ ਵਿਰੋਧੀ ਨੂੰ ਉਸੇ ਦੇ ਘਰ ਵੜ ਕੇ ਕੁੱਟਣਾ ਜਾਣਦੇ ਹਨ।
ਗਰਲਫਰੈਂਡ ਨੇ ਖਲੀ ਨੂੰ ਰੁਕਣ ਲਈ ਕਾਫੀ ਮਿਨਤਾਂ ਕੀਤੀਆਂ ਪਰ ਖਲੀ ਉਸ ਵੇਲੇ ਤਕ ਨਹੀਂ ਰੁਕੇ ਜਦ ਤਕ ਉਨ੍ਹਾਂ ਨੇ ਬ੍ਰੌਡੀ ਸਟੀਲ ਨੂੰ ਪੂਰੀ ਤਰ੍ਹਾ ਢੇਰ ਕਰ ਦਿੱਤਾ। ਜਦ ਖਲੀ ਦੀ ਅਕੈਡਮੀ 'ਚ ਤੋੜਫੋੜ ਹੋਈ ਸੀ ਤਾਂ ਉਸ ਵੇਲੇ ਬ੍ਰੌਡੀ ਸਟੀਲ ਦੀ ਗਰਲਫਰੈਂਡ ਵੀ ਇਸ ਝਗੜੇ 'ਚ ਸ਼ਾਮਿਲ ਸੀ।
- - - - - - - - - Advertisement - - - - - - - - -