✕
  • ਹੋਮ

ਸ਼ਾਹਰੁਖ ਖਾਨ ਨੇ ਲਿਆ ਸਾਨੀਆ 'ਤੇ ਫ਼ਿਲਮ ਬਣਾਉਣ ਦਾ ਫੈਸਲਾ ?

ਏਬੀਪੀ ਸਾਂਝਾ   |  14 Jul 2016 05:34 PM (IST)
1

ਬਾਲੀਵੁਡ ਸੁਪਰਸਟਾਰ ਸ਼ਾਹਰੁਖ ਖਾਨ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਸਵੈਜੀਵਨੀ ਦੀ ਘੁੰਡ ਚੁਕਾਈ ਕਰਨ ਹੈਦਰਾਬਾਦ ਪਹੁੰਚੇ। ਸਾਨੀਆ ਮਿਰਜ਼ਾ ਦੀ ਕਿਤਾਬ ਦਾ ਨਾਮ 'ਏਸ ਅਗੇਂਸਟ ਆਡਸ' ਹੈ।

2

ਕਿਤਾਬ ਦੀ ਲਾਂਚ ਮੌਕੇ ਸ਼ਾਹਰੁਖ ਨੇ ਸਾਨੀਆ ਦੀ ਖੂਬ ਤਾਰੀਫ ਕੀਤੀ। ਸ਼ਾਹਰੁਖ ਨੇ ਕਿਹਾ ਕਿ ਜਦ ਵੀ ਸਾਨੀਆ 'ਤੇ ਫਿਲਮ ਬਣੇਗੀ ਉਹ ਯਕੀਨੀ ਤੌਰ 'ਤੇ ਪ੍ਰੇਰਿਤ ਕਰਨ ਵਾਲੀ ਫਿਲਮ ਹੋਵੇਗੀ। ਸ਼ਾਹਰੁਖ ਨੇ ਇਥੇ ਤਕ ਕਹਿ ਦਿੱਤਾ ਕਿ ਉਹ ਖੁਦ ਸਾਨੀਆ 'ਤੇ ਫਿਲਮ ਬਣਾਉਣੀ ਚਾਹੁੰਦੇ ਹਨ।

3

ਸਾਨੀਆ ਦੀ ਕਿਤਾਬ ਨੂੰ ਲਾਂਚ ਕਰਦੇ ਹੋਏ ਸ਼ਾਹਰੁਖ ਨੇ ਭਾਰਤੀ ਖੇਡਾਂ 'ਚ ਹੁੰਦੇ ਵਿਕਾਸ ਦੀ ਵੀ ਗੱਲ ਕੀਤੀ। ਸ਼ਾਹਰੁਖ ਨੇ ਕਿਹਾ ਕਿ ਜਦ ਵੀ ਹੁਣ ਭਾਰਤੀ ਖਿਡਾਰੀਆਂ 'ਤੇ ਫਿਲਮ ਬਣੇਗੀ ਤਾਂ ਉਸਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਮਿਲੇਗੀ।

4

5

ਸ਼ਾਹਰੁਖ ਨੇ ਇਹ ਵੀ ਕਿਹਾ ਕਿ ਭਾਰਤ ਦੇ ਬਹੁਤ ਜਾਦਾ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਨਹੀਂ ਬਣਾ ਸਕੇ ਹਨ, ਪਰ ਇਹ ਹਾਲਾਤ ਹੁਣ ਬਦਲ ਰਹੇ ਹਨ।

6

ਉਨ੍ਹਾਂ ਨੇ ਦੱਸਿਆ ਕਿ 'ਇਹ ਉਸਦੀ ਕਿਤਾਬ ਹੈ ਅਤੇ ਇਸ 'ਚ ਉਸਦੀ ਜ਼ਿੰਦਗੀ ਨਾਲ ਜੁੜੇ ਸਾਰੇ ਅਹਿਮ ਪਲ ਦਰਸ਼ਾਏ ਗਏ ਹਨ। ਇਸ 'ਚ ਸਾਨੀਆ ਨਾਲ ਜੁੜੇ ਵਿਵਾਦਾਂ ਦਾ ਜਿਕਰ ਵੀ ਕੀਤਾ ਗਿਆ ਹੈ।'

7

8

ਕਿਤਾਬ 'ਚ ਸਾਨੀਆ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਘਟਨਾਕ੍ਰਮ ਵੀ ਦੱਸੇ ਗਏ ਹਨ ਅਤੇ ਉਸਦੀਆਂ ਉਪਲੱਬਧੀਆਂ ਦਾ ਵੀ ਜਿਕਰ ਹੈ। ਸਾਨੀਆ ਮਿਰਜ਼ਾ ਦੇ ਪਿਤਾ ਇਮਰਾਨ ਮਿਰਜ਼ਾ ਨੇ ਕਿਹਾ ਕਿ 'ਕਿਤਾਬ ਲਿਖਣ ਦਾ ਇਰਾਦਾ ਉਸਦਾ ਸੀ ਅਤੇ ਇਸਨੂੰ ਪੂਰਾ ਕਰਨ 'ਚ 5 ਸਾਲ ਲੱਗੇ।'

9

ਹਾਰਪਰ ਕੌਲਿਨਸ ਵੱਲੋਂ ਪ੍ਰਕਾਸ਼ਿਤ 'ਏਸ ਅਗੇਂਸਟ ਆਡਸ' ਜਲਦੀ ਹੀ ਮੁੰਬਈ 'ਚ ਲਾਂਚ ਕੀਤੀ ਜਾਵੇਗੀ ਅਤੇ ਖਬਰਾਂ ਹਨ ਕਿ ਬਾਲੀਵੁਡ ਦੇ ਸੁਲਤਾਨ, ਸਲਮਾਨ ਖਾਨ ਇਸਨੂੰ ਲਾਂਚ ਕਰਨਗੇ।

10

  • ਹੋਮ
  • ਖੇਡਾਂ
  • ਸ਼ਾਹਰੁਖ ਖਾਨ ਨੇ ਲਿਆ ਸਾਨੀਆ 'ਤੇ ਫ਼ਿਲਮ ਬਣਾਉਣ ਦਾ ਫੈਸਲਾ ?
About us | Advertisement| Privacy policy
© Copyright@2026.ABP Network Private Limited. All rights reserved.