ਨਵੀਂ ਦਿੱਲੀ: ਭਾਰਤ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਇੱਕ ਵਾਰ ਫੇਰ ਨਵੀਂ ਪਾਰੀ ਖੇਡਣ ਨੂੰ ਤਿਆਰ ਹਨ। ਅਨਿਲ ਕੁੰਬਲੇ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ ਲਈ ਕਿੰਗਸ ਇਲੈਵਨ ਪੰਜਾਬ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਉਨ੍ਹਾਂ ਦੇ ਨਾਲ ਵੈਸਟਇੰਡੀਜ਼ ਦੇ ਦਿੱਗਜ਼ ਖਿਡਾਰੀ ਕਰਟਨੀ ਵਾਲਸ਼ ਨੂੰ ਵੀ ਬੋਰਡ ‘ਚ ਸ਼ਾਮਲ ਕੀਤਾ ਗਿਆ ਹੈ।

ਸਾਬਕਾ ਭਾਰਤੀ ਸਪੀਨਰ ਸੁਨੀਲ ਜੋਸ਼ੀ ਤੇ ਕੁੰਬਲੇ ਦੇ ਲੰਬੇ ਸਮੇਂ ਤਕ ਨੈਸ਼ਨਲ ਤੇ ਸੂਬਾ ਦੇ ਸਾਥੀਆਂ ਨੂੰ ਪੰਜਾਬ ਦੀ ਫ੍ਰੈਂਚਾਈਜ਼ੀ ਨੇ ਕੋ-ਕੋਚ ਬਣਾਇਆ ਹੈ। ਦੱਖਣੀ ਅਫਰੀਕਾ ਦੇ ਸੀਨੀਅਰ ਖਿਡਾਰੀ ਜੋਂਟੀ ਰੋਡਸ ਟੀਮ ਦੇ ਖੇਤਰਕਸ਼ਣ ਤੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਜਾਰਜ ਬੇਲੀ ਬੱਲੇਬਾਜ਼ ਕੋਚ ਹੋਣਗੇ।

ਕੁੰਬਲੇ ਨੂੰ ਟੀਮ ਦੇ ਕ੍ਰਿਕਟ ਨਾਲ ਜੁੜੇ ਸਾਰੇ ਮਸਲਿਆਂ ਦਾ ਇੰਚਾਰਜ ਬਣਾਇਆ ਗਿਆ ਹੈ। ਉਹ ਆਪਣੀ ਯੋਜਨਾਵਾਂ ਬਾਰੇ 19 ਅਕਤੂਬਰ ਨੂੰ ਟੀਮ ਮੈਨੇਜਮੈਂਟ ਸਾਹਮਣੇ ਰੱਖਣਗੇ। ਇਸ ਦੇ ਨਾਲ ਹੀ ਕੁੰਬਲੇ ਅਸਵਿਨ ਦੇ ਭਵਿੱਖ ਬਾਰੇ ਵੀ ਉਸੇ ਦਿਨ ਫੇਸਲਾ ਲੈਣਗੇ। ਪਿਛਲੇ ਦੋ ਸਾਲ ਤੋਂ ਪੰਜਾਬ ਨਾਲ ਖੇਡ ਰਹੇ ਅਸਵਿਨ ਹੁਣ ਦਿੱਲੀ ਕੈਪਿਟਲਸ ਲਈ ਖੇਡ ਰਹੇ ਹਨ।