ਦਰਅਸਲ, ਇਸ ਮੈਚ ਵਿੱਚ ਵੈਸਟ ਇੰਡੀਜ਼ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕਿਰਕ ਮੈਕੈਂਜ਼ੀ ਨੇ 99 ਦੌੜਾਂ ਬਣਾਈਆਂ ਸਨ ਤੇ ਉਹ ਫੱਟੜ ਹੋ ਗਏ। ਉਸ ਸਮੇਂ ਟੀਮ ਦਾ ਸਕੋਰ 6 ਵਿਕਟਾਂ 'ਤੇ 205 ਸੀ। ਮੈਕੈਂਜ਼ੀ ਉਸ ਤੋਂ ਬਾਅਦ ਆਖ਼ਰੀ ਨੰਬਰ ਤੇ ਬੱਲੇਬਾਜ਼ੀ ਲਈ ਆਏ। ਪਰ ਉਹ ਆਉਟ ਹੋ ਗਏ।
ਮੈਕੈਂਜ਼ੀ ਦੇ ਪੈਰ ਵਿੱਚ ਤਕਲੀਫ਼ ਸੀ ਤੇ ਉਨ੍ਹਾਂ ਨੂੰ ਚੱਲਣ 'ਚ ਮੁਸ਼ਕਿਲ ਆ ਰਹੀ ਸੀ। ਇਸ ਦੌਰਾਨ ਜਦ ਤੱਕ ਕੋਈ ਹੋਰ ਉਨ੍ਹਾਂ ਦੀ ਮਦਦ ਲਈ ਮੈਦਾਨ 'ਤੇ ਪਹੁੰਚਦਾ, ਵਿਰੋਧੀ ਟੀਮ ਦੇ ਜੇਸੀ ਤਾਸ਼ਕਾਫ ਅਤੇ ਜੋਏ ਫੀਲਡ ਨੇ ਉਨ੍ਹਾਂ ਨੂੰ ਮੋਢੇ' ਤੇ ਚੁੱਕ ਲਿਆ ਤੇ ਮੈਦਾਨ ਤੋਂ ਬਾਹਰ ਲੈ ਗਏ।
ਇਸ ਵੀਡੀਓ ਨੂੰ ਕ੍ਰਿਕਟ ਵਰਲਡ ਕੱਪ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਗਿਆ ਹੈ। ਹਿੱਟਮੈਨ ਰੋਹਿਤ ਸ਼ਰਮਾ ਨੇ ਇਸ ਵੀਡੀਓ ਨੂੰ ਮੁੜ ਟਵੀਟ ਕੀਤਾ ਅਤੇ ਲਿਖਿਆ-ਚੰਗੀ ਦ੍ਰਿਸ਼, ਖੇਡ ਭਾਵਨਾ ਸੱਭ ਤੋਂ ਉਪਰ ਹੈ।
ਨਿਉਜ਼ੀਲੈਂਡ ਦੀ ਟੀਮ ਬੁੱਧਵਾਰ ਨੂੰ ਸੁਪਰ ਓਵਰ ਵਿੱਚ ਭਾਰਤ ਖਿਲਾਫ ਟੀ -20 ਮੈਚ ਭਾਵੇਂ ਹਾਰ ਗਈ ਹੋਵੇ, ਪਰ ਉਨ੍ਹਾਂ ਦੀ ਜੂਨੀਅਰ ਟੀਮ (ਅੰਡਰ -19) ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ।