✕
  • ਹੋਮ

ਲੋਕੇਸ਼ ਰਾਹੁਲ ਦੀ ਧਮਾਕੇਦਾਰ ਐਂਟਰੀ

ਏਬੀਪੀ ਸਾਂਝਾ   |  16 Nov 2016 06:18 PM (IST)
1

ਕਰਨਾਟਕ ਲਈ ਖੇਡਦੇ ਹੋਏ ਲੋਕੇਸ਼ ਰਾਹੁਲ ਨੇ ਰਾਜਸਥਾਨ ਖਿਲਾਫ 76 ਅਤੇ 106 ਰਨ ਦੀਆਂ ਪਾਰੀਆਂ ਖੇਡ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ ਤੋਂ ਪਹਿਲਾਂ ਮਜਬੂਤ ਦਾਵੇਦਾਰੀ ਪੇਸ਼ ਕੀਤੀ।

2

ਲੋਕੇਸ਼ ਰਾਹੁਲ ਨੇ ਰਣਜੀ ਟਰਾਫੀ 'ਚ ਆਪਣੀ ਫਾਰਮ ਸਾਬਿਤ ਕਰ ਟੀਮ ਇੰਡੀਆ 'ਚ ਵਾਪਸੀ ਦਾ ਰਸਤਾ ਤੈਅ ਕੀਤਾ।

3

ਲਗਭਗ 2 ਮਹੀਨੇ ਤੋਂ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਲੋਕੇਸ਼ ਰਾਹੁਲ ਨੇ ਟੀਮ 'ਚ ਜਬਰਦਸਤ ਵਾਪਸੀ ਕੀਤੀ ਹੈ।

4

ਟੀਮ ਇੰਡੀਆ ਦੇ ਕੋਚ ਅਨਿਲ ਕੁੰਬਲੇ ਨੇ ਵੀ ਇਸ਼ਾਰਾ ਕੀਤਾ ਹੈ ਕਿ ਓਹ ਟੀਮ ਦੀ ਸਟਾਰਟਿੰਗ ਲਾਈਨ ਅਪ 'ਚ ਇਨ-ਫਾਰਮ ਬੱਲੇਬਾਜ ਲੋਕੇਸ਼ ਰਾਹੁਲ ਨੂੰ ਵੇਖਣਾ ਚਾਹੁੰਦੇ ਹਨ। ਅਜਿਹੇ 'ਚ ਲੋਕੇਸ਼ ਰਾਹੁਲ ਵਿਸ਼ਾਖਾਪਟਨਮ 'ਚ ਖੇਡੇ ਜਾਣ ਵਾਲੇ ਭਾਰਤ ਅਤੇ ਇੰਗਲੈਂਡ ਦੇ ਦੂਜੇ ਟੈਸਟ 'ਚ ਬੱਲੇਬਾਜ਼ੀ ਕਰਦੇ ਨਜਰ ਆ ਸਕਦੇ ਹਨ।

5

6

ਦੂਜੇ ਟੈਸਟ ਤੋਂ ਪਹਿਲਾਂ ਸੱਟ ਲੱਗਣ ਕਾਰਨ ਲੋਕੇਸ਼ ਰਾਹੁਲ ਨੂੰ ਟੀਮ ਤੋਂ ਬਾਹਰ ਹੋਣਾ ਪਿਆ ਅਤੇ ਸ਼ਿਖਰ ਧਵਨ ਨੂੰ ਮੌਕਾ ਮਿਲਿਆ। ਪਰ ਇੰਦੌਰ ਟੈਸਟ ਤੋਂ ਪਹਿਲਾਂ ਧਵਨ ਨੂੰ ਵੀ ਸੱਟ ਲਗ ਗਈ ਅਤੇ ਹੁਣ ਗੰਭੀਰ ਟੀਮ ਲਈ ਓਪਨਿੰਗ ਕਰਦੇ ਨਜਰ ਆ ਸਕਦੇ ਹਨ। ਕਾਨਪੁਰ ਟੈਸਟ 'ਚ ਲੋਕੇਸ਼ ਰਾਹੁਲ ਨੇ ਪਹਿਲੀ ਪਾਰੀ 'ਚ 32 ਅਤੇ ਦੂਜੀ ਪਾਰੀ 'ਚ 38 ਰਨ ਬਣਾਏ ਸਨ।

7

8

ਟੀਮ ਇੰਡੀਆ ਲਈ ਲਗਾਤਾਰ ਟੀ-20, ਵਨਡੇ ਅਤੇ ਟੈਸਟ ਮੈਚਾਂ 'ਚ ਕਮਾਲ ਕਰ ਰਹੇ ਲੋਕੇਸ਼ ਰਾਹੁਲ ਦੀ ਇੱਕ ਵਾਰ ਫਿਰ ਟੀਮ ਇੰਡੀਆ 'ਚ ਐਂਟਰੀ ਹੋ ਗਈ ਹੈ। ਨਿਊਜ਼ੀਲੈਂਡ ਖਿਲਾਫ ਕਾਨਪੁਰ ਟੈਸਟ 'ਚ ਟੀਮ ਇੰਡੀਆ ਲਈ ਲੋਕੇਸ਼ ਰਾਹੁਲ ਨੇ ਓਪਨਿੰਗ ਕੀਤੀ ਸੀ।

  • ਹੋਮ
  • ਖੇਡਾਂ
  • ਲੋਕੇਸ਼ ਰਾਹੁਲ ਦੀ ਧਮਾਕੇਦਾਰ ਐਂਟਰੀ
About us | Advertisement| Privacy policy
© Copyright@2026.ABP Network Private Limited. All rights reserved.